![ABP Premium](https://cdn.abplive.com/imagebank/Premium-ad-Icon.png)
ਓਮੀਕ੍ਰੋਨ ਵਾਇਰਸ ਨੇ ਔਰਤ ਨੂੰ ਬਣਾ ਦਿੱਤਾ ਭੁੱਖੜ, ਹਰ ਸਮੇਂ ਰਹਿੰਦੀ ਭੋਜਨ ਦੀ ਲੋੜ!
ਦੱਸ ਦਈਏ ਕਿ ਟਿੱਕਟੌਕ 'ਤੇ 73 ਹਜ਼ਾਰ ਤੋਂ ਵੱਧ ਫੋਲੋਅਰਜ਼ ਵਾਲੀ ਡਫਿਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹ ਦਾਅਵਾ Omicron ਦੀ ਸਭ ਤੋਂ ਅਜੀਬ ਲੱਛਣ ਹੈ।
![ਓਮੀਕ੍ਰੋਨ ਵਾਇਰਸ ਨੇ ਔਰਤ ਨੂੰ ਬਣਾ ਦਿੱਤਾ ਭੁੱਖੜ, ਹਰ ਸਮੇਂ ਰਹਿੰਦੀ ਭੋਜਨ ਦੀ ਲੋੜ! Covid sufferer says she 'can't stop eating' after testing positive for a second time ਓਮੀਕ੍ਰੋਨ ਵਾਇਰਸ ਨੇ ਔਰਤ ਨੂੰ ਬਣਾ ਦਿੱਤਾ ਭੁੱਖੜ, ਹਰ ਸਮੇਂ ਰਹਿੰਦੀ ਭੋਜਨ ਦੀ ਲੋੜ!](https://feeds.abplive.com/onecms/images/uploaded-images/2022/01/17/c71ab3475e5edc94e371c9e07b090be7_original.jpg?impolicy=abp_cdn&imwidth=1200&height=675)
ਮੈਲਬਰਨ: ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਲੱਛਣਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੌਰਾਨ ਇੱਕ ਆਸਟ੍ਰੇਲਿਆਈ ਮਾਡਲ ਨੇ ਓਮੀਕ੍ਰੋਨ ਨਾਲ ਸੰਕਰਮਿਤ ਹੋਣ ਤੋਂ ਬਾਅਦ ਇੱਕ ਅਜੀਬ ਲੱਛਣ ਦੱਸਿਆ ਹੈ। ਔਰਤ ਦਾ ਦਾਅਵਾ ਹੈ ਕਿ ਵਾਇਰਸ ਸੰਕਰਮਿਤ ਹੋਣ ਤੋਂ ਬਾਅਦ ਉਹ ਆਪਣੀ ਭੁੱਖ 'ਤੇ ਕਾਬੂ ਨਹੀਂ ਰੱਖ ਪਾ ਰਹੀ ਹੈ।
ਆਸਟ੍ਰੇਲੀਆ ਦੇ ਮੈਲਬਰਨ ਦੀ ਰਹਿਣ ਵਾਲੀ Alexandra Duffin ਦਾ ਦਾਅਵਾ ਹੈ ਕਿ ਜਦੋਂ ਤੋਂ ਉਹ ਕੋਰੋਨਾ ਦੀ ਲਪੇਟ 'ਚ ਆਈ ਹੈ, ਉਸ ਨੂੰ ਹਰ ਸਮੇਂ ਕੁਝ ਨਾ ਕੁਝ ਖਾਣ ਦਾ ਦਿਲ ਕਰਦਾ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਦੂਜੀ ਵਾਰ ਕੋਵਿਡ ਹੋਇਆ ਹੈ।
ਆਸਟ੍ਰੇਲੀਅਨ ਮਾਡਲ ਅਲੈਗਜ਼ੈਂਡਰਾ ਡਫਿਨ ਦਾ ਦਾਅਵਾ ਹੈ ਕਿ ਉਹ ਓਮੀਕ੍ਰੋਨ ਵੇਰੀਐਂਟ ਦੀ ਸ਼ੁਰੂਆਤ ਤੋਂ ਬਾਅਦ ਆਪਣੀ ਖੁਰਾਕ ਨੂੰ ਕੰਟਰੋਲ ਕਰਨ ਵਿੱਚ ਅਸਮਰੱਥ ਹੈ। ਉਸ ਦਾ ਪਹਿਲਾਂ ਵੀ ਡੈਲਟਾ ਵੇਰੀਐਂਟ ਹੋ ਚੁੱਕਾ ਹੈ, ਜਿਸ 'ਚ ਉਹ ਠੀਕ ਤਰ੍ਹਾਂ ਨਾਲ ਖਾਣ-ਪੀਣ 'ਚ ਅਸਮਰੱਥ ਸੀ ਤੇ ਬਹੁਤ ਸਾਰਾ ਭਾਰ ਘਟ ਗਿਆ ਸੀ। ਹਾਲਾਂਕਿ, ਇਸ ਵਾਰ ਜਨਵਰੀ ਵਿੱਚ ਓਮੀਕ੍ਰੋਨ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ, ਉਸ ਦੀ ਸਥਿਤੀ ਵੱਖਰੀ ਹੈ। ਉਹ ਨਾ ਚਾਹੁੰਦੇ ਹੋਏ ਵੀ ਆਪਣੇ ਖਾਣ-ਪੀਣ 'ਤੇ ਕਾਬੂ ਨਹੀਂ ਰੱਖ ਪਾ ਰਹੀ ਹੈ ਤੇ ਉਸ ਦਾ ਭਾਰ ਵਧਦਾ ਜਾ ਰਿਹਾ ਹੈ।
ਅਲੈਗਜ਼ੈਂਡਰਾ ਮੁਤਾਬਕ ਉਸ ਨੇ 3 ਜਨਵਰੀ ਨੂੰ ਹੀ ਵੈਕਸੀਨ ਲਵਾਈ ਸੀ, ਜਿਸ ਤੋਂ ਬਾਅਦ ਉਹ ਓਮੀਕ੍ਰੋਨ ਦੀ ਲਪੇਟ 'ਚ ਆ ਗਈ ਸੀ। ਡੇਲੀ ਮੇਲ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਉਹ ਹਰ 5 ਮਿੰਟ ਬਾਅਦ ਕੁਝ ਨਾ ਕੁਝ ਖਾਣਾ ਚਾਹੁੰਦੀ ਹੈ। ਉਹ ਮਿਠਾਈਆਂ, ਆਈਸਕ੍ਰੀਮ, ਪੈਨਕੇਕ ਤੇ ਕੈਰੇਮਲ ਪੌਪਕਾਰਨ ਖਾਂਦੀ ਰਹਿੰਦੀ ਹੈ। ਜਿੱਥੇ ਪਹਿਲਾਂ ਉਹ ਮੁਸ਼ਕਲ ਨਾਲ ਕੁਝ ਖਾਂਦੀ ਸੀ, ਹੁਣ ਹਰ ਘੰਟੇ ਕੁਝ ਨਾ ਕੁਝ ਖਾਂਦੀ ਹੈ।
ਅਲੈਗਜ਼ੈਂਡਰਾ ਡਫਿਨ ਦੀ ਪੋਸਟ ਨੂੰ ਦੇਖਣ ਤੋਂ ਬਾਅਦ, ਕਈ ਉਪਭੋਗਤਾਵਾਂ ਨੇ ਇਸ 'ਤੇ ਹੈਰਾਨੀ ਜਤਾਈ ਹੈ, ਜਦੋਂਕਿ ਕੁਝ ਲੋਕਾਂ ਨੇ ਇਹ ਵੀ ਮੰਨਿਆ ਹੈ ਕਿ ਉਹ ਵੀ ਓਮੀਕ੍ਰੋਨ ਦੌਰਾਨ ਅਜਿਹੇ ਲੱਛਣਾਂ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ: Coronavirus New Cases: ਕੋਰੋਨਾ ਦੇ ਪਿਛਲੇ 24 ਘੰਟਿਆਂ ਦੌਰਾਨ 2.58 ਲੱਖ ਨਵੇਂ ਕੇਸ, 385 ਮੌਤਾਂ ਦਰਜ, ਓਮੀਕ੍ਰੋਨ ਦੇ ਮਾਮਲੇ ਵਧ ਕੇ 8209 ਹੋਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)