ਪੜਚੋਲ ਕਰੋ
Advertisement
ਦੁਬਈ ਦੀਆਂ ਸੜਕਾਂ 'ਤੇ ਦੋ ਬ੍ਰਿਟਿਸ਼ ਕੁੜੀਆਂ ਦਾ 'ਦਮਦਮ ਮਸਤ ਕਲੰਦਰ', ਵੀਡੀਓ ਹੋ ਗਈ ਵਾਇਰਲ
ਟਿਸ਼ ਗਾਇਕਾਵਾਂ ਦੁਬਈ ਦੀਆਂ ਸੜਕਾਂ 'ਤੇ ਭਾਰਤੀ ਸੌਂਗ 'ਦਮਾ ਦਮ ਮਸਤ ਕਲੰਦਰ' ਗਾਉਂਦੇ ਹੋਏ ਨਜ਼ਰ ਆ ਰਹੀਆਂ ਹਨ। ਲੈਫਟੀਨੈਂਟ ਜਨਰਲ ਨੇ 11 ਅਕਤੂਬਰ ਨੂੰ ਇਸ ਵੀਡੀਓ ਨੂੰ ਸ਼ੇਅਰ ਕੀਤਾ।
ਨਵੀਂ ਦਿੱਲੀ: ਲੈਫਟੀਨੈਂਟ ਜਨਰਲ ਕੇਜੀਐਸ ਢਿੱਲੋਂ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ 'ਚ ਬ੍ਰਿਟਿਸ਼ ਗਾਇਕਾਵਾਂ ਦੁਬਈ ਦੀਆਂ ਸੜਕਾਂ 'ਤੇ ਭਾਰਤੀ ਸੌਂਗ 'ਦਮਾ ਦਮ ਮਸਤ ਕਲੰਦਰ' ਗਾਉਂਦੇ ਹੋਏ ਨਜ਼ਰ ਆ ਰਹੀਆਂ ਹਨ। ਲੈਫਟੀਨੈਂਟ ਜਨਰਲ ਨੇ 11 ਅਕਤੂਬਰ ਨੂੰ ਇਸ ਵੀਡੀਓ ਨੂੰ ਸ਼ੇਅਰ ਕੀਤਾ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਨੂੰ ਸ਼ੇਅਰ ਕਰਦਿਆਂ ਲੈਫਟੀਨੈਂਟ ਨੇ ਕੈਪਸ਼ਨ ਵੀ ਦਿੱਤਾ।
ਬ੍ਰਿਟੇਨ ਦੀ ਗਾਇਕਾਵਾਂ ਨੇ ਸਾਲ 2017 ਵਿੱਚ ਦੁਬਈ ਦੀਆਂ ਸੜਕਾਂ 'ਤੇ ਇਸ ਗਾਣੇ ਨੂੰ ਸ਼ਾਨਦਾਰ ਅੰਦਾਜ਼ ਵਿੱਚ ਗਾਇਆ ਸੀ। ਉਨ੍ਹਾਂ ਨੇ ਦਮਾ ਦਮ ਮਸਤ ਕਲੰਦਰ ਸੂਫੀ ਕਲਾਸੀਕਲ ਗਾਣਾ ਗਾਇਆ। ਸਾਲ 2017 ਦਾ ਇਹ ਪੁਰਾਣਾ ਵੀਡੀਓ ਹੁਣ ਫਿਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਗਾਣੇ ਨੂੰ ਦੁਬਈ ਸਟ੍ਰੀਟ 'ਤੇ ਖੂਬ ਪਸੰਦ ਕੀਤਾ ਗਿਆ ਸੀ।
ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਵੇਲ ਤੇ ਉਸ ਦੀ ਇੱਕ ਸਾਥੀ ਇਸ ਗਾਣੇ ਨੂੰ ਦੁਬਈ ਦੀ ਗਲੀ ਵਿੱਚ ਗਾ ਰਹੀਆਂ ਹਨ। ਇਸ ਦੌਰਾਨ ਇੱਕ ਵਿਅਕਤੀ ਗਿਟਾਰ ਵਜਾਉਂਦਾ ਵੀ ਨਜ਼ ਆ ਰਿਹਾ ਹੈ। ਜਦੋਂ ਉਹ ਦੋਵੇਂ ਇਸ ਗਾਣੇ ਨੂੰ ਗਾ ਰਹੇ ਸੀ ਤਾਂ ਬਹੁਤ ਸਾਰੇ ਲੋਕ ਉਨ੍ਹਾਂ ਦੇ ਗਾਣੇ ਨੂੰ ਸੁਣਨ ਲਈ ਉਥੇ ਖੜ੍ਹੇ ਹੋ ਗਏ। ਵੀਡੀਓ ਨੂੰ ਪਿਛਲੇ ਦੋ ਦਿਨਾਂ ਵਿੱਚ ਤਕਰੀਬਨ 32 ਹਜ਼ਾਰ ਲੋਕਾਂ ਨੇ ਵੇਖਿਆ ਹੈ। ਇਸ ਦੇ ਨਾਲ ਹੀ ਵੀਡੀਓ ਨੂੰ ਤਿੰਨ ਹਜ਼ਾਰ ਦੇ ਕਰੀਬ ਲਾਈਕਸ ਮਿਲੇ ਹਨ ਤੇ ਹਜ਼ਾਰਾਂ ਲੋਕਾਂ ਨੇ ਇਸ 'ਤੇ ਕੁਮੈਂਟ ਵੀ ਕੀਤਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Sufiana kalaam ... ‘Dam a Dam Mast Qalander’ goes international pic.twitter.com/QesynuB4mq
— KJS DHILLON (@Tiny_Dhillon) October 11, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement