ਪੜਚੋਲ ਕਰੋ
ਅਰਥੀ ਯਾਤਰਾ ਦੌਰਾਨ 'ਲਾਸ਼' ਦਾ ਵੱਜਿਆ ਫੋਨ ਤਾਂ ਉਠ ਖਲੋਤਾ ਮੁਰਦਾ, ਲੋਕਾਂ 'ਚ ਮੱਚੀ ਹਫੜਾ ਦਫੜੀ, ਜਾਣੋ ਪੂਰਾ ਮਾਮਲਾ
ਬਿਹਾਰ ਦੇ ਮੁਜਫਰਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਜ਼ਿਲ੍ਹੇ ਦੇ ਮੁਜਫਰਪੁਰ ਬਾਜਾਰ ਦਾ ਹੈ ਜਿੱਥੇ ਸ਼ਨੀਵਾਰ ਨੂੰ ਇੱਕ ਮੁਰਦੇ ਦੇ ਜ਼ਿੰਦਾ ਹੋਣ ਦੀ ਅਫਵਾਹ ਮਗਰੋਂ ਬਾਜ਼ਾਰ ਵਿੱਚ ਹਫੜਾ ਦਫੜੀ ਮੱਚ ਗਈ।
ਮੁਜਫਰਪੁਰ: ਬਿਹਾਰ ਦੇ ਮੁਜਫਰਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਜ਼ਿਲ੍ਹੇ ਦੇ ਮੁਜਫਰਪੁਰ ਬਾਜਾਰ ਦਾ ਹੈ ਜਿੱਥੇ ਸ਼ਨੀਵਾਰ ਨੂੰ ਇੱਕ ਮੁਰਦੇ ਦੇ ਜ਼ਿੰਦਾ ਹੋਣ ਦੀ ਅਫਵਾਹ ਮਗਰੋਂ ਬਾਜ਼ਾਰ ਵਿੱਚ ਹਫੜਾ ਦਫੜੀ ਮੱਚ ਗਈ। ਲੋਕ ਡਰ ਦੇ ਮਾਰੇ ਇੱਧਰ ਉਧਰ ਭੱਜਣ ਲੱਗੇ। ਇਸ ਦੇ ਨਾਲ ਹੀ ਸਥਾਨਕ ਲੋਕ ਡਰ ਗਏ।
ਦਰਸਅਲ, ਸ਼ਨੀਵਾਰ ਯਾਨੀ ਸ਼ਹੀਦੀ ਦਿਵਸ ਵਾਲੇ ਦਿਨ ਮੁਜਫਰਪੁਰ ਦੇ ਰਹਿਣ ਵਾਲੇ ਅਸ਼ੋਕ ਭਾਰਤੀ ਜੋ ਪੇਸ਼ ਤੋਂ ਐਡਵੋਕੇਟ ਹਨ, ਆਪਣੀ ਟੀਮ ਨਾਲ ਮਿਲ ਕੇ ਮਹਾਤਮਾ ਗਾਂਧੀ ਦੀ ਸ਼ਹਾਦਤ 'ਤੇ ਇੱਕ ਨਾਟਕ ਕਰ ਰਹੇ ਸੀ। ਇਸ ਪ੍ਰੋਗਰਾਮ ਤਹਿਤ ਮਹਾਤਮਾ ਗਾਂਧੀ ਦੀ ਹੱਤਿਆ ਦੇ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨਾਲ ਯਾਤਰਾ ਕੱਢੀ ਜਾ ਰਹੀ ਸੀ। ਇੱਕ ਵਿਅਕਤੀ ਮਹਾਤਮਾ ਗਾਂਧੀ ਬਣ ਕੇ ਅਰਥੀ ਤੇ ਲੇਟ ਗਿਆ।
ਇੱਕ ਗੱਡੀ ਇਸ ਅਰਥੀ ਨੂੰ ਪੂਰੇ ਜ਼ਿਲ੍ਹੇ ਵਿੱਚ ਘੁੰਮਾ ਰਹੀ ਸੀ। ਇਸ ਦੌਰਾਨ ਨਾਟਕੀ ਯਾਤਰਾ ਵਿੱਚ ਮੌਜੂਦ ਲੋਕ ਨਾਟਕ ਵਿੱਚ ਹੀ ਆਪਣੇ-ਆਪਣੇ ਕੰਮ ਲਈ ਇੱਧਰ ਉਧਰ ਹੋ ਗਏ। ਜਿਸ ਤੋਂ ਬਾਅਦ ਲਾਸ਼ ਬਣਿਆ ਕਲਾਕਾਰ ਡਰਾਇਵਰ ਨਾਲ ਇਕੱਲਾ ਹੀ ਘੁੰਮਦਾ ਰਿਹਾ। ਕੁਝ ਦੇਰ ਬਾਅਦ ਨਾਟਕ ਵਿੱਚ ਲਾਸ਼ ਦਾ ਕਿਰਦਾਰ ਕਰ ਰਹੇ ਵਿਅਕਤੀ ਦਾ ਫੋਨ ਵੱਜ ਪਿਆ ਤੇ ਉਹ ਫੋਨ ਚੁੱਕਣ ਲਈ ਹਿੱਲਣ ਲੱਗਾ।
ਇਹ ਵੇਖਦੇ ਹੀ ਮੁਰਦੇ ਦੇ ਜ਼ਿੰਦਾ ਹੋਣ ਦੀ ਅਫਵਾਹ ਫੈਲ ਗਈ ਤੇ ਹਫੜਾ ਦਫੜੀ ਮੱਚ ਗਈ। ਹਾਲਾਂਕਿ ਬਾਅਦ ਵਿੱਚ ਵਾਹਨ ਦੇ ਡਰਾਈਵਰ ਨੇ ਸਮਝਾਇਆ ਕੇ ਇਹ ਇੱਕ ਨਾਟਕ ਹੈ। ਇਸ ਪੂਰੀ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਘਟਨਾ ਨਾਲ ਜੁੜੀ ਸਾਰੀ ਜਾਣਕਾਰੀ ਉਸ ਵਿਅਕਤੀ ਵੱਲੋਂ ਦਿੱਤੀ ਗਈ ਹੈ ਜਿਸ ਨੇ ਮ੍ਰਿਤਕ ਦੀ ਭੂਮਿਕਾ ਨਿਭਾਈ ਹੈ, ਰਾਜੇਸ਼ ਭਾਰਤੀ ਨੇ ਖ਼ੁਦ ਸਾਰੇ ਕੁਝ ਦੱਸਿਆ ਹੈ ਤਾਂ ਜੋ ਲੋਕਾਂ ਵਿੱਚ ਮ੍ਰਿਤਕ ਦੇ ਜਿੰਦਾ ਹੋਣ ਦੀ ਅਫਵਾਹ ਦਾ ਖੁਲਾਸਾ ਕੀਤਾ ਜਾ ਸਕੇ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
Advertisement