ਪੜਚੋਲ ਕਰੋ

Milk Price: ਕੀ ਤੁਸੀਂ ਜਾਣਦੇ ਹੋ ਕਿਸ ਪਸ਼ੂ ਦਾ ਹੁੰਦਾ ਸਭ ਤੋਂ ਮਹਿੰਗਾ ਦੁੱਧ? ਆਖਰ ਕਿਉਂ ਵਿਕ ਰਿਹਾ 13 ਹਜ਼ਾਰ ਰੁਪਏ ਲੀਟਰ

Milk Price: ਭਾਰਤ 'ਚ ਗਾਂ ਤੇ ਮੱਝ ਦੇ ਦੁੱਧ ਦਾ ਹੀ ਸਭ ਤੋਂ ਵੱਧ ਉਤਪਾਦਨ ਹੁੰਦਾ ਹੈ। ਗਾਂ ਤੇ ਮੱਝ ਦੇ ਦੁੱਧ ਦਾ ਭਾਅ ਆਮ ਕਰਕੇ 50 ਤੋਂ 80 ਰੁਪਏ ਪ੍ਰਤੀ ਲੀਟਰ ਹੁੰਦਾ ਹੈ। ਕਦੇ ਸੋਚਿਆ ਹੈ ਕਿ ਕਿਸੇ ਪਸ਼ੂ ਦੇ ਦੁੱਧ ਦੀ ਕੀਮਤ ਹਜ਼ਾਰਾਂ ਰੁਪਏ...

Milk Price: ਭਾਰਤ 'ਚ ਗਾਂ ਤੇ ਮੱਝ ਦੇ ਦੁੱਧ ਦਾ ਹੀ ਸਭ ਤੋਂ ਵੱਧ ਉਤਪਾਦਨ ਹੁੰਦਾ ਹੈ। ਗਾਂ ਤੇ ਮੱਝ ਦੇ ਦੁੱਧ ਦਾ ਭਾਅ ਆਮ ਕਰਕੇ 50 ਤੋਂ 80 ਰੁਪਏ ਪ੍ਰਤੀ ਲੀਟਰ ਹੁੰਦਾ ਹੈ। ਕਦੇ ਸੋਚਿਆ ਹੈ ਕਿ ਕਿਸੇ ਪਸ਼ੂ ਦੇ ਦੁੱਧ ਦੀ ਕੀਮਤ ਹਜ਼ਾਰਾਂ ਰੁਪਏ ਪ੍ਰਤੀ ਲੀਟਰ ਤੱਕ ਹੋ ਸਕਦੀ ਹੈ? ਆਓ ਅੱਜ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਦੁਨੀਆ ਦੇ ਮਹਿੰਗੇ ਦੁੱਧ ਦੀ ਕੀਮਤ ਕੀ ਹੈ?

ਗਧੀ ਦਾ ਦੁੱਧ- ਦੁਨੀਆ ਭਰ 'ਚ ਗਧੀ ਦਾ ਦੁੱਧ ਸਭ ਤੋਂ ਮਹਿੰਗਾ ਹੈ। ਅਮਰੀਕਾ ਤੇ ਯੂਰਪ 'ਚ ਇਸ ਦੀ ਬਹੁਤ ਮੰਗ ਹੈ। ਇੱਥੇ ਇੱਕ ਲੀਟਰ ਗਧੀ ਦੇ ਦੁੱਧ ਦੀ ਕੀਮਤ 160 ਡਾਲਰ ਤੱਕ ਹੈ। ਮਤਲਬ ਇੱਥੇ ਇੱਕ ਲੀਟਰ ਦੁੱਧ ਲਗਪਗ 13 ਹਜ਼ਾਰ ਰੁਪਏ 'ਚ ਮਿਲਦਾ ਹੈ। ਭਾਰਤ ਦੇ ਕੁਝ ਸ਼ਹਿਰਾਂ 'ਚ ਇਸ ਦੀ ਕੀਮਤ 7000 ਰੁਪਏ ਪ੍ਰਤੀ ਲੀਟਰ ਹੈ। ਇਸ ਨੂੰ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

ਨਕਾਜ਼ਾਵਾ ਦੁੱਧ- ਨਕਾਜ਼ਾਵਾ ਦੁੱਧ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਗਿਣਿਆ ਜਾਂਦਾ ਹੈ। ਇਸ ਦੀ ਖ਼ਾਸ ਗੱਲ ਇਹ ਹੈ ਕਿ ਇਹ ਕਿਸੇ ਖ਼ਾਸ ਜਾਨਵਰ ਤੋਂ ਨਹੀਂ ਲਿਆ ਜਾਂਦਾ ਹੈ। ਇਹ ਜਾਪਾਨੀ ਕੰਪਨੀ ਦਾ ਬ੍ਰਾਂਡ ਨਾਮ ਹੈ। ਕੰਪਨੀ ਹਫ਼ਤੇ 'ਚ ਇੱਕ ਵਾਰ ਹੀ ਗਾਵਾਂ ਦਾ ਦੁੱਧ ਲੈਂਦੀ ਹੈ। ਸਾਰੇ ਪੋਸ਼ਣ ਬਣੇ ਰਹਿਣ, ਇਸ ਦੇ ਲਈ 6 ਘੰਟਿਆਂ ਦੇ ਅੰਦਰ ਦੁੱਧ ਨੂੰ ਬੋਤਲ 'ਚ ਬੰਦ ਕਰ ਦਿੱਤਾ ਜਾਂਦਾ ਹੈ। ਚੰਗੀ ਗੱਲ ਇਹ ਹੈ ਕਿ ਇਸ 'ਚ ਗਾਂ ਦੇ ਦੁੱਧ ਨਾਲੋਂ 3 ਤੋਂ 4 ਗੁਣਾ ਜ਼ਿਆਦਾ ਮੇਲਾਟੋਨਿਨ ਹੁੰਦਾ ਹੈ। ਮੇਲਾਟੋਨਿਨ ਇੱਕ ਹਾਰਮੋਨ ਹੈ ਜੋ ਚਿੰਤਾ ਨੂੰ ਘਟਾਉਂਦਾ ਹੈ। ਜਾਪਾਨ 'ਚ ਇਸ ਦੀ ਕੀਮਤ 40 ਮਤਲਬ ਲਗਪਗ 3000 ਰੁਪਏ ਪ੍ਰਤੀ ਲੀਟਰ ਹੈ।

ਊਠ ਦਾ ਦੁੱਧ- ਖਾੜੀ ਸਮੇਤ ਹੋਰ ਦੇਸ਼ਾਂ 'ਚ ਲੋਕ ਪੁਰਾਣੇ ਸਮੇਂ ਤੋਂ ਊਠ ਦਾ ਦੁੱਧ ਪੀਂਦੇ ਹਨ। ਅਰਬ 'ਚ ਖਜੂਰ ਤੇ ਊਠ ਦਾ ਦੁੱਧ ਇਕੱਠਾ ਪੀਣਾ ਵਰਤ ਤੋੜਨ ਦਾ ਪੁਰਾਣਾ ਤਰੀਕਾ ਹੈ। ਇਸ ਦੁੱਧ ਨੂੰ ਪਸੰਦ ਕਰਨ ਪਿੱਛੇ ਵੀ ਇਕ ਕਾਰਨ ਹੈ। ਇਸ ਦਾ ਟੇਸਟ ਲਗਭਗ ਗਾਂ ਦੇ ਦੁੱਧ ਵਰਗਾ ਹੈ। ਆਸਟ੍ਰੇਲੀਆ 'ਚ ਊਠ ਦੇ ਦੁੱਧ ਦੀ ਕੀਮਤ 14.5 AUD ਪ੍ਰਤੀ ਲੀਟਰ ਹੈ। ਭਾਰਤੀ ਕਰੰਸੀ ਦੇ ਹਿਸਾਬ ਨਾਲ ਇੱਕ ਲੀਟਰ ਦੁੱਧ 800 ਰੁਪਏ ਪ੍ਰਤੀ ਲੀਟਰ ਬਣਦਾ ਹੈ।

ਬੱਕਰੀ ਦਾ ਦੁੱਧ- ਕਈ ਵਾਰ ਬੱਕਰੀ ਦਾ ਦੁੱਧ ਗਾਂ ਅਤੇ ਮੱਝ ਦੇ ਦੁੱਧ ਨਾਲੋਂ ਵੀ ਵੱਧ ਕੀਮਤ 'ਤੇ ਵੇਚਿਆ ਜਾਂਦਾ ਹੈ। ਉਦਾਹਰਣ ਲਈ ਜਦੋਂ ਭਾਰਤ 'ਚ ਡੇਂਗੂ ਦਾ ਸੀਜ਼ਨ ਆਉਂਦਾ ਹੈ, ਲੋਕ ਪਲੇਟਲੈਟਸ ਨੂੰ ਵਧਾਉਣ ਲਈ ਇਸ ਦੀ ਵਰਤੋਂ ਕਰਦੇ ਹਨ। ਫਿਰ ਇਸ ਦੀ ਕੀਮਤ 200 ਤੋਂ 300 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਜਾਂਦੀ ਹੈ। ਬੱਕਰੀ ਦੇ ਦੁੱਧ 'ਚ ਥੋੜ੍ਹਾ ਜ਼ਿਆਦਾ ਪ੍ਰੋਟੀਨ, ਕੋਲੈਸਟ੍ਰੋਲ ਅਤੇ ਚਰਬੀ ਅਤੇ ਇਸੇ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਭਾਰਤ 'ਚ ਇਸ ਦੀ ਕੀਮਤ ਲਗਭਗ 100 ਰੁਪਏ ਪ੍ਰਤੀ ਲੀਟਰ ਹੈ।

ਗਾਂ ਦਾ ਦੁੱਧ- ਭਾਰਤ 'ਚ ਗਾਂ ਦੇ ਦੁੱਧ ਨੂੰ ਪ੍ਰੋਟੀਨ ਨਾਲ ਭਰਪੂਰ ਮੰਨਿਆ ਜਾਂਦਾ ਹੈ। ਇਹ ਦੇਸ਼ 'ਚ ਨਵਜੰਮੇ ਬੱਚਿਆਂ ਲਈ ਮਾਂ ਦੇ ਦੁੱਧ ਦੇ ਵਿਕਲਪ ਵਜੋਂ ਵਰਤਿਆ ਜਾਂਦਾ ਹੈ। ਭਾਰਤ ਤੋਂ ਇਲਾਵਾ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਸਮੇਤ ਹੋਰ ਦੇਸ਼ਾਂ ਵਿਚ ਵੀ ਗਾਂ ਦਾ ਦੁੱਧ ਵਰਤਿਆ ਜਾਂਦਾ ਹੈ। ਭਾਰਤ 'ਚ ਇਸ ਦੀ ਕੀਮਤ 60 ਤੋਂ 80 ਰੁਪਏ ਦੇ ਵਿਚਕਾਰ ਰਹਿੰਦੀ ਹੈ।

ਇਹ ਵੀ ਪੜ੍ਹੋ: Curry Leaves: ਕੜੀ ਪੱਤਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਵਾਲਾਂ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ, ਇਸ ਤਰ੍ਹਾਂ ਕਰੋ ਵਰਤੋ

ਮੱਝ ਦਾ ਦੁੱਧ- ਭਾਰਤ 'ਚ ਮੱਝ ਦੇ ਮਲਾਈਦਾਰ ਦੁੱਧ ਦੀ ਵਰਤੋਂ ਦੱਖਣੀ ਏਸ਼ੀਆ ਅਤੇ ਚੀਨ 'ਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਇਟਲੀ ਅਤੇ ਕੁਝ ਹੋਰ ਦੇਸ਼ਾਂ ਤੋਂ ਇਲਾਵਾ ਅਮਰੀਕਾ ਜਾਂ ਯੂਰਪ 'ਚ ਲੋਕ ਮੱਝਾਂ ਦਾ ਦੁੱਧ ਪੀਣਾ ਪਸੰਦ ਕਰਦੇ ਹਨ। ਭਾਰਤ 'ਚ ਇਸ ਦੀ ਕੀਮਤ 70-80 ਰੁਪਏ ਪ੍ਰਤੀ ਲੀਟਰ ਹੈ। ਅਮਰੀਕਾ 'ਚ ਇਸ ਨੂੰ ਪੀਣ ਲਈ 250 ਰੁਪਏ ਖਰਚ ਕਰਨੇ ਪੈਣਗੇ।

ਇਹ ਵੀ ਪੜ੍ਹੋ: Earthquake: ਪਾਕਿਸਤਾਨ ਅਤੇ ਅਫਗਾਨਿਸਤਾਨ 'ਚ ਭੂਚਾਲ ਦੇ ਝਟਕੇ, 9 ਲੋਕਾਂ ਦੀ ਮੌਤ, 100 ਤੋਂ ਵੱਧ ਹਸਪਤਾਲ 'ਚ ਭਰਤੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
Advertisement
ABP Premium

ਵੀਡੀਓਜ਼

ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅਅਕਾਲੀ ਦਲ ਵਲੋਂ ਵਾਰ ਵਾਰ ਆਰ ਐਸ ਐਸ ਦੀ ਦਖ਼ਲਅੰਦਾਜੀ ਦਾ ਮੁੱਦਾ ਕਿਉਂ ਚੁੱਕਿਆ ਜਾਂਦਾ ਹੈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
Punjab Schools Vacation: ਖੁਸ਼ੀ ਨਾਲ ਗਦਗਦ ਹੋਏ ਵਿਦਿਆਰਥੀ! ਨਵੇਂ ਸਾਲ ਵਿਚਾਲੇ ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ ?
ਖੁਸ਼ੀ ਨਾਲ ਗਦਗਦ ਹੋਏ ਵਿਦਿਆਰਥੀ! ਨਵੇਂ ਸਾਲ ਵਿਚਾਲੇ ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ ?
ਪੰਜਾਬ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਕਿਤੇ ਘੁੰਮਣ ਨਿਕਲਣਾ ਤਾਂ ਪਹਿਲਾਂ ਪੜ੍ਹ ਲਓ Alert
ਪੰਜਾਬ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਕਿਤੇ ਘੁੰਮਣ ਨਿਕਲਣਾ ਤਾਂ ਪਹਿਲਾਂ ਪੜ੍ਹ ਲਓ Alert
Weather Update : ਨਵੇਂ ਸਾਲ ਮੌਕੇ ਠੰਡ ਨਾਲ ਕੰਬਿਆ ਪੰਜਾਬ-ਹਰਿਆਣਾ, ਇਨ੍ਹਾਂ ਜ਼ਿਲ੍ਹਿਆਂ 'ਚ 5 ਡਿਗਰੀ ਤੱਕ ਡਿੱਗਿਆ ਤਾਪਮਾਨ; ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਨਵੇਂ ਸਾਲ ਮੌਕੇ ਠੰਡ ਨਾਲ ਕੰਬਿਆ ਪੰਜਾਬ-ਹਰਿਆਣਾ, ਇਨ੍ਹਾਂ ਜ਼ਿਲ੍ਹਿਆਂ 'ਚ 5 ਡਿਗਰੀ ਤੱਕ ਡਿੱਗਿਆ ਤਾਪਮਾਨ; ਜਾਣੋ ਮੌਸਮ ਦੀ ਤਾਜ਼ਾ ਅਪਡੇਟ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1-1-2025
Embed widget