ਸ਼ਖਸ ਦੇ ਪ੍ਰਾਈਵੇਟ ਪਾਰਟ'ਚ ਫਸਿਆ ਬੰਬ, World War-2 ਦਾ ਮੋਰਟਾਰ ਵੇਖ ਭੱਜ ਖੜੇ ਡਾਕਟਰ
ਦਰਅਸਲ ਇਹ ਵਿਅਕਤੀ ਦੂਜੇ ਵਿਸ਼ਵ ਯੁੱਧ ਦੌਰਾਨ ਵੀ ਆਪਣੇ ਦੇਸ਼ ਲਈ ਲੜਿਆ ਸੀ। ਫੌਜ ਦੇ ਇਸ ਸਾਬਕਾ ਜਵਾਨ ਨੇ ਆਪਣੇ ਘਰ 'ਤੇ ਇਕ ਮਿਊਜ਼ੀਅਮ ਬਣਾਇਆ ਹੈ, ਜਿਸ 'ਚ ਵਿਸ਼ਵ ਯੁੱਧ ਦੇ ਬਹੁਤ ਪੁਰਾਣੇ ਬੰਬ-ਹਥਿਆਰ ਵੀ ਰੱਖੇ ਹਨ।
ਲੰਡਨ: ਕਈ ਵਾਰ ਵਿਅਕਤੀ ਦਾ ਸ਼ੌਕ ਉਸ ਦੀ ਜ਼ਿੰਦਗੀ ਦਾ ਜਾਲ ਬਣ ਜਾਂਦਾ ਹੈ। ਅਜਿਹਾ ਹੀ ਕੁਝ ਬ੍ਰਿਟੇਨ 'ਚ ਇਕ ਅਜਿਹੇ ਵਿਅਕਤੀ ਨਾਲ ਹੋਇਆ, ਜਿਸ ਦਾ ਸ਼ੌਕ ਇੰਨਾ ਭਾਰਾ ਪੈ ਗਿਆ ਕਿ ਉਸ ਦੀ ਜਾਨ ਵੀ ਖਤਰੇ 'ਚ ਪੈ ਗਈ। 'ਦਿ ਸਨ' ਦੀ ਇਕ ਰਿਪੋਰਟ ਮੁਤਾਬਕ ਬ੍ਰਿਟੇਨ 'ਚ ਰਹਿ ਰਹੇ ਫੌਜ ਦੇ ਇਕ ਸਾਬਕਾ ਕਰਮਚਾਰੀ ਨੂੰ ਹਥਿਆਰ ਰੱਖਣ ਦਾ ਸ਼ੌਕ ਸੀ। ਦਰਅਸਲ ਇਹ ਵਿਅਕਤੀ ਦੂਜੇ ਵਿਸ਼ਵ ਯੁੱਧ ਦੌਰਾਨ ਵੀ ਆਪਣੇ ਦੇਸ਼ ਲਈ ਲੜਿਆ ਸੀ। ਫੌਜ ਦੇ ਇਸ ਸਾਬਕਾ ਜਵਾਨ ਨੇ ਆਪਣੇ ਘਰ 'ਤੇ ਇਕ ਮਿਊਜ਼ੀਅਮ ਬਣਾਇਆ ਹੈ, ਜਿਸ 'ਚ ਵਿਸ਼ਵ ਯੁੱਧ ਦੇ ਬਹੁਤ ਪੁਰਾਣੇ ਬੰਬ-ਹਥਿਆਰ ਵੀ ਰੱਖੇ ਹਨ।
ਹਾਲ ਹੀ 'ਚ ਇਸ ਵਿਅਕਤੀ ਨੂੰ ਆਪਣੇ ਕਲੈਕਸ਼ਨ 'ਤੇ ਜਾਣ ਦਾ ਮਨ ਹੋਇਆ। ਉਥੇ ਵਿਅਕਤੀ ਸਫਾਈ ਕਰ ਰਿਹਾ ਸੀ ਪਰ ਅਚਾਨਕ ਪੈਰ ਫਿਸਲਣ ਕਾਰਨ ਉਹ ਹੇਠਾਂ ਡਿੱਗ ਗਿਆ। ਜਿਸ ਥਾਂ 'ਤੇ ਉਹ ਡਿੱਗਿਆ, ਉਥੇ ਦੂਜੇ ਵਿਸ਼ਵ ਯੁੱਧ ਦਾ ਬੰਬ ਰੱਖਿਆ ਹੋਇਆ ਸੀ, ਜੋ ਜਾ ਕੇ ਉਸ ਦੇ ਗੁਪਤ ਅੰਗ 'ਚ ਫਸ ਗਿਆ। ਸੰਵੇਦਨਸ਼ੀਲ ਸਥਾਨ 'ਤੇ ਵਾਪਰੇ ਇਸ ਘਟਨਾ ਕਾਰਨ ਵਿਅਕਤੀ ਬੇਹੋਸ਼ ਹੋ ਗਿਆ ਅਤੇ ਉਸੇ ਹਾਲਤ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਵਿਅਕਤੀ ਦੇ ਗੁਪਤ ਅੰਗ 'ਚ ਬੰਬ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ ਅਤੇ ਅੱਤਵਾਦੀ ਹਮਲੇ ਦੇ ਡਰ ਕਾਰਨ ਉਨ੍ਹਾਂ ਦਾ ਸਾਹ ਰੁਕ ਗਿਆ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਅਤੇ ਬੰਬ ਨਿਰੋਧਕ ਦਸਤੇ ਨੂੰ ਵੀ ਹਸਪਤਾਲ ਬੁਲਾਇਆ। ਇਸ ਦੌਰਾਨ ਜਦੋਂ ਉਕਤ ਵਿਅਕਤੀ ਨੇ ਸਾਰੀ ਗੱਲ ਡਾਕਟਰਾਂ ਨੂੰ ਦੱਸੀ ਤਾਂ ਡਾਕਟਰਾਂ ਨੇ ਸੁੱਖ ਦਾ ਸਾਹ ਲਿਆ। ਉਹ ਮਰੀਜ਼ ਨੂੰ ਓਟੀ ਵਿਚ ਲੈ ਗਏ ਅਤੇ ਕਾਫੀ ਮਿਹਨਤ ਨਾਲ ਬੰਬ ਨੂੰ ਹਟਾਇਆ ਗਿਆ ਅਤੇ ਵਿਅਕਤੀ ਦੀ ਜਾਨ ਬਚ ਗਈ।