Viral Video: ਚਲਦੀ ਟਰੇਨ ਦੇ ਫੁੱਟਬੋਰਡ 'ਤੇ ਯਾਤਰੀਆਂ ਨੂੰ ਨਹੀਂ ਖੜ੍ਹਨ ਦਿੰਦਾ ਇਹ ਕੁੱਤਾ, ਯੂਜ਼ਰਸ ਨੇ ਰੇਲਵੇ ਤੋਂ ਕੀਤੀ ਇਹ ਮੰਗ
Watch: ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁੱਤਾ ਟਰੇਨ ਦੇ ਫੁੱਟਬੋਰਡ 'ਤੇ ਬੈਠੇ ਯਾਤਰੀਆਂ ਨੂੰ ਉੱਥੇ ਬੈਠਣ ਨਹੀਂ ਦੇ ਰਿਹਾ ਹੈ। ਦੇਖੋ ਕਿਵੇਂ ਕੁੱਤਾ ਉਨ੍ਹਾਂ ਨੂੰ ਵਾਰੀ-ਵਾਰੀ ਅੰਦਰ ਜਾਣ ਲਈ ਮਜਬੂਰ ਕਰ ਰਿਹਾ ਹੈ।
Viral Video: ਲੋਕ ਅਕਸਰ ਚਲਦੀ ਟਰੇਨ ਦੇ ਫੁੱਟਬੋਰਡ 'ਤੇ ਖੜ੍ਹੇ ਦੇਖੇ ਜਾਂਦੇ ਹਨ। ਕੁਝ ਲੋਕ ਰੇਲਗੱਡੀ ਦੇ ਫੁੱਟਬੋਰਡ 'ਤੇ ਬੈਠ ਕੇ ਸਫਰ ਕਰਨਾ ਇੰਨਾ ਪਸੰਦ ਕਰਦੇ ਹਨ ਕਿ ਇਸ ਬਹਾਦਰੀ ਦੇ ਪਿੱਛੇ ਕਈ ਵਾਰ ਆਪਣੀ ਜਾਨ ਵੀ ਖਤਰੇ 'ਚ ਪਾ ਦਿੰਦੇ ਹਨ। ਇਸ ਦੇ ਕਾਫ਼ੀ ਖ਼ਤਰਨਾਕ ਹੋਣ ਦੇ ਬਾਵਜੂਦ ਲੋਕ ਇਹ ਜੋਖਮ ਉਠਾਉਣ ਤੋਂ ਗੁਰੇਜ਼ ਨਹੀਂ ਕਰਦੇ। ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਕੁੱਤਾ ਟਰੇਨ ਦੇ ਫੁੱਟਬੋਰਡ 'ਤੇ ਬੈਠੇ ਯਾਤਰੀਆਂ ਨੂੰ ਉਥੇ ਬੈਠਣ ਨਹੀਂ ਦੇ ਰਿਹਾ ਹੈ। ਦੇਖੋ ਕਿਵੇਂ ਕੁੱਤਾ ਉਨ੍ਹਾਂ ਨੂੰ ਵਾਰੀ-ਵਾਰੀ ਅੰਦਰ ਜਾਣ ਲਈ ਮਜਬੂਰ ਕਰ ਰਿਹਾ ਹੈ।
ਇਸ ਵੀਡੀਓ ਨੂੰ ਭਾਰਤੀ ਰੇਲਵੇ ਦੇ ਅਧਿਕਾਰੀ ਅਨੰਤ ਰੁਪਾਂਗੁੜੀ ਨੇ ਆਪਣੇ ਅਕਾਊਂਟ @Ananth_IRAS ਤੋਂ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਸਾਂਝਾ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਗਿਆ ਹੈ, 'ਫੁਟਬੋਰਡ ਟ੍ਰੈਵਲਿੰਗ ਖਿਲਾਫ ਮੁਹਿੰਮ 'ਚ ਸਭ ਤੋਂ ਵਧੀਆ ਸਹਿਯੋਗ।' ਸਿਰਫ 22 ਸੈਕਿੰਡ ਦੀ ਇਸ ਵੀਡੀਓ ਨੂੰ ਦੇਖਣ ਵਾਲੇ ਲੋਕ ਕੁੱਤੇ ਦੇ ਇਸ ਵਿਵਹਾਰ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
ਇਹ ਵੀ ਪੜ੍ਹੋ: Watch: ਮਸੂਦ ਅਜ਼ਹਰ ਮਰ ਗਿਆ? ਟਵਿੱਟਰ 'ਤੇ ਆਇਆ ਧਮਾਕੇ ਦੀ ਵੀਡੀਓ ਦਾ ਹੜ੍ਹ
ਦੇਖਿਆ ਗਿਆ ਹੈ ਕਿ ਫੁੱਟਬੋਰਡ 'ਤੇ ਸਫਰ ਦੌਰਾਨ ਲੋਕ ਅਕਸਰ ਦਰਦਨਾਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਫਿਰ ਵੀ ਲੋਕ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਨਜ਼ਰ ਆਉਂਦੇ ਹਨ। ਇਸ ਵੀਡੀਓ ਨੂੰ ਹੁਣ ਤੱਕ 1 ਲੱਖ 56 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ, ਜਦਕਿ 2 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਕਰ ਚੁੱਕੇ ਹਨ। ਵੀਡੀਓ 'ਤੇ ਯੂਜ਼ਰਸ ਕਈ ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ ਅਤੇ ਕੁੱਤੇ ਦੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਇਨਾਮ ਹੋਣਾ ਚਾਹੀਦਾ ਹੈ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਅਪੁਆਇੰਟਮੈਂਟ ਦਿੱਤੀ ਜਾਣੀ ਚਾਹੀਦੀ ਹੈ।'
ਇਹ ਵੀ ਪੜ੍ਹੋ: Viral News: ਦਰਖਤ ਨੂੰ ਦਿਲ ਦੇ ਬੈਠੀ 45 ਸਾਲਾ ਇਹ ਔਰਤ, ਕਿਹਾ- 'ਦੇਖ ਕੇ ਕੁਝ-ਕੁਝ ਹੁੰਦਾ'
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।