Viral Video: ਕੁੱਤੇ ਨੇ ਗਲਤੀ ਨਾਲ ਆਨ ਕਰ ਦਿੱਤਾ ਹੇਅਰ ਡਰਾਇਰ, ਪਲਾਂ 'ਚ ਤਬਾਹ ਹੋਇਆ ਸੁਪਨਿਆਂ ਦਾ ਘਰ!
Watch: ਹਾਲ ਹੀ 'ਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਪਾਲਤੂ ਕੁੱਤੇ ਦੀ ਛੋਟੀ ਜਿਹੀ ਗਲਤੀ ਕਾਰਨ ਕਥਿਤ ਤੌਰ 'ਤੇ ਮਾਲਕ ਦਾ ਸੁਪਨਿਆਂ ਦਾ ਮਹਿਲ ਪਲਾਂ 'ਚ ਹੀ ਸੜ ਕੇ ਸੁਆਹ ਹੋ ਗਿਆ। ਇਹ ਮਾਮਲਾ ਬ੍ਰਿਟੇਨ ਦਾ ਦੱਸਿਆ ਜਾ ਰਿਹਾ ਹੈ।
Shocking News: ਕਿਹਾ ਜਾਂਦਾ ਹੈ ਕਿ ਛੋਟੀ ਜਿਹੀ ਗਲਤੀ ਕਦੋਂ ਵੱਡਾ ਨੁਕਸਾਨ ਕਰ ਦੇਵੇਗੀ, ਇਹ ਕਿਹਾ ਨਹੀਂ ਜਾ ਸਕਦਾ। ਹਾਲ ਹੀ 'ਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਾਲਤੂ ਕੁੱਤੇ ਦੀ ਛੋਟੀ ਜਿਹੀ ਗਲਤੀ ਕਾਰਨ ਕਥਿਤ ਤੌਰ 'ਤੇ ਮਾਲਕ ਦਾ ਸੁਪਨਿਆਂ ਦਾ ਮਹਿਲ ਪਲਾਂ 'ਚ ਹੀ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਆਓ ਹੁਣ ਤੁਹਾਨੂੰ ਵਿਸਥਾਰ ਵਿੱਚ ਦੱਸਦੇ ਹਾਂ ਕਿ ਕੀ ਕਾਰਨ ਹੈ, ਜਿਸ ਕਾਰਨ ਇੱਕ ਘਰ ਸੜ ਕੇ ਸੁਆਹ ਹੋ ਗਿਆ।
ਇਹ ਮਾਮਲਾ ਬ੍ਰਿਟੇਨ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਸ਼ਨੀਵਾਰ 24 ਦਸੰਬਰ ਦੀ ਸ਼ਾਮ ਨੂੰ ਇੱਕ ਘਰ 'ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਏਸੇਕਸ ਫਾਇਰ ਸਰਵਿਸ ਨੂੰ ਜਲਦਬਾਜ਼ੀ 'ਚ ਮੌਕੇ 'ਤੇ ਬੁਲਾਇਆ ਗਿਆ। ਅੱਗ ਲੱਗਣ ਦਾ ਕਾਰਨ ਪਾਲਤੂ ਕੁੱਤੇ ਦਾ ਕਸੂਰ ਦੱਸਿਆ ਜਾ ਰਿਹਾ ਹੈ। ਦਰਅਸਲ, ਇੱਕ ਪਾਲਤੂ ਕੁੱਤੇ ਨੇ ਗਲਤੀ ਨਾਲ ਹੇਅਰ ਡਰਾਇਰ ਚਾਲੂ ਕਰ ਦਿੱਤਾ, ਜਿਸ ਤੋਂ ਬਾਅਦ ਬ੍ਰਿਟੇਨ ਦੇ ਇੱਕ ਘਰ ਵਿੱਚ ਕਥਿਤ ਤੌਰ 'ਤੇ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਔਰਤ ਸ਼ਾਮ ਨੂੰ ਘਰ ਵਾਪਸ ਆਈ ਤਾਂ ਉਸ ਨੇ ਘਰ 'ਚ ਧੂੰਆਂ ਭਰਿਆ ਦੇਖਿਆ। ਇਸ ਦੌਰਾਨ ਉਸ ਦਾ ਪਾਲਤੂ ਕੁੱਤਾ ਦਰਵਾਜ਼ੇ ਦੇ ਸਾਹਮਣੇ ਬਾਹਰ ਬੈਠਾ ਦੇਖਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਪਾਲਤੂ ਕੁੱਤਾ ਬੈੱਡ 'ਤੇ ਛਾਲਾਂ ਮਾਰ ਰਿਹਾ ਸੀ, ਇਸੇ ਦੌਰਾਨ ਕੁੱਤੇ ਦੀ ਗਲਤੀ ਕਾਰਨ ਬੈੱਡ 'ਤੇ ਔਰਤ ਵੱਲੋਂ ਅਣਜਾਣੇ 'ਚ ਛੱਡਿਆ ਹੇਅਰ ਡਰਾਇਰ ਚਾਲੂ ਹੋ ਗਿਆ, ਜਿਸ ਤੋਂ ਬਾਅਦ ਬੈੱਡ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਆਉਣ ਤੋਂ ਬਾਅਦ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਨਾਲ ਹੀ ਮੈਨੇਜਰ ਗੈਰੀ ਸ਼ਿਨ ਨੇ ਬ੍ਰਿਟੇਨ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਅਜਿਹੀਆਂ ਗਲਤੀਆਂ ਨਾ ਕਰਨ ਜਾਂ ਅਜਿਹੇ ਗੈਜੇਟਸ ਦੀ ਵਰਤੋਂ ਨਾ ਕਰਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।