ਪੜਚੋਲ ਕਰੋ
Advertisement
ਬਜ਼ੁਰਗ ਮਹਿਲਾ ਨੇ ਮਰਨ ਤੋਂ ਪਹਿਲਾਂ 55 ਕਰੋੜ ਦੀ ਜਾਇਦਾਦ ਕੀਤੀ ਗੁਆਂਢੀਆਂ ਦੇ ਨਾਂ
ਗੁਆਂਢੀ ਦਾ ਚੰਗਾ ਹੋਣ ਜ਼ਰੂਰੀ ਹੈ ਪਰ ਜੇ ਗੁਆਂਢੀ ਜਰਮਨੀ ਦੀ ਇਸ ਬੇਬੇ ਵਰਗੇ ਹੋਣ ਫੇਰ ਤਾਂ ਵਾਰੇ ਨਿਆਰੇ ਹੋ ਜਾਣ। ਜਰਮਨੀ ਦੇ ਬਰਲਿਨ ਦੀ ਇੱਕ ਬਜ਼ੁਰਗ ਮਹਿਲਾ ਦੇ ਗੁਆਂਢੀ ਉਸ ਨੂੰ ਮਰਦੇ ਦਮ ਤਕ ਨਹੀਂ ਭੁਲ ਸਕਦੇ।
ਗੁਆਂਢੀ ਦਾ ਚੰਗਾ ਹੋਣ ਜ਼ਰੂਰੀ ਹੈ ਪਰ ਜੇ ਗੁਆਂਢੀ ਜਰਮਨੀ ਦੀ ਇਸ ਬੇਬੇ ਵਰਗੇ ਹੋਣ ਫੇਰ ਤਾਂ ਵਾਰੇ ਨਿਆਰੇ ਹੋ ਜਾਣ। ਜਰਮਨੀ ਦੇ ਬਰਲਿਨ ਦੀ ਇੱਕ ਬਜ਼ੁਰਗ ਮਹਿਲਾ ਦੇ ਗੁਆਂਢੀ ਉਸ ਨੂੰ ਮਰਦੇ ਦਮ ਤਕ ਨਹੀਂ ਭੁਲ ਸਕਦੇ। ਦਰਅਸਲ, ਬਜ਼ੁਰਗ ਮਾਤਾ ਨੇ ਮਰਨ ਤੋਂ ਪਹਿਲਾਂ 55 ਕਰੋੜ ਦੀ ਜਾਇਦਾਦ ਆਪਣੇ ਗੁਆਂਢੀਆਂ ਦੇ ਨਾਂ ਕਰ ਦਿੱਤੀ। ਵਸੀਅਤ ਕਰਨ ਮਗਰੋਂ 81 ਸਾਲਾ ਮਹਿਲਾ ਨੇ ਦਮ ਤੋੜ ਦਿੱਤਾ।
1975 ਤੋਂ ਮੱਧ ਜਰਮਨੀ ਦੇ ਸ਼ਹਿਰ ਵਾਲਡੋਮਸ 'ਚ ਮਹਿਲਾ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ। ਉਸ ਦੇ ਪਤੀ ਅਲਫ੍ਰੇਡ ਨੇ ਸ਼ੇਅਰ ਬਾਜ਼ਾਰ 'ਚ ਰਕਮ ਨਿਵੇਸ਼ ਕਰਕੇ ਕਰੋੜਾਂ ਦੀ ਦੌਲਤ ਕਮਾਈ ਹੋਈ ਸੀ। 2014 'ਚ ਪਤੀ ਦੇ ਮੌਤ ਤੋਂ ਬਾਅਦ ਮਹਿਲਾ ਫੈਂਕਫਰਟ ਦੇ ਇੱਕ ਨਰਸਿੰਗ ਹੋਮ 'ਚ ਸ਼ਿਫਟ ਹੋ ਗਈ। ਮਹਿਲਾ ਦਾ ਗੁਆਂਢੀਆਂ ਦੇ ਨਾਮ ਸਾਰੀ ਜਾਇਦਾਦ ਕਰਨ ਦਾ ਮਾਮਲਾ ਐਪ੍ਰਲ 2020 'ਚ ਸਾਹਮਣੇ ਆਇਆ। ਜਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਰੀਨੇਟ ਨਾਮ ਦੀ ਮਹਿਲਾ ਨੇ ਮਰਨ ਤੋਂ ਪਹਿਲਾਂ ਆਪਣਾ ਬੈਂਕ ਬੈਲੇਂਸ, ਸ਼ੇਅਰ ਤੇ ਕੀਮਤੀ ਜਾਇਦਾਦ ਗੁਆਂਢੀਆਂ ਦੇ ਨਾਮ ਕਰ ਦਿੱਤੇ।
ਗੁਆਂਢੀਆਂ ਨੇ ਹਾਸਲ ਰਕਮ ਨੂੰ ਬਹੁਤ ਹੀ ਜ਼ਿੰਮੇਦਾਰੀ ਨਾਲ ਇਸਤਮਾਲ ਕਰਨ ਦਾ ਭਰੋਸਾ ਦਿੱਤਾ ਹੈ।ਵਿਰਾਸਤ 'ਚ ਮਿਲਣ ਵਾਲੀ ਰਕਮ ਨੂੰ ਦੋਨਾਂ ਦੀ ਯਾਦ 'ਚ ਇਲਾਕੇ ਦੇ ਵਿਕਾਸ ਲਈ ਖਰਚ ਕੀਤਾ ਜਾਏਗਾ। ਇਸ ਤੋਂ ਇਲਾਵਾ ਲੋਕਾਂ ਦੀ ਸਲਾਹ ਤੇ ਆਉਟਡੋਰ ਪੂਲ, ਜਨਤਕ ਵਾਹਨ ਤੇ ਬੱਚਿਆਂ ਲਈ ਸੁਵੀਧਾ ਕੇਦਰ ਦੀ ਵਿਵਸਥਾ ਕਰਨ ਦਾ ਪ੍ਰਸਤਾਵ ਮਿਲਿਆ ਹੈ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement