(Source: ECI/ABP News/ABP Majha)
Viral Video: ਕਰਨਾਟਕ ਦੇ ਮੰਦਿਰ 'ਚ ਫੁੱਟਬਾਲ ਖੇਡਦਾ ਨਜ਼ਰ ਆਇਆ ਹਾਥੀ, ਵੀਡੀਓ ਨੂੰ ਲੂਪ 'ਤੇ ਦੇਖ ਰਹੇ ਲੋਕ
Watch: ਵਾਇਰਲ ਹੋ ਰਹੇ ਇਸ ਦਿਲਚਸਪ ਵੀਡੀਓ 'ਚ ਕਰਨਾਟਕ ਦੇ ਕਤੀਲ ਸ਼੍ਰੀ ਦੁਰਗਾਪਰਮੇਸ਼ਵਰੀ ਮੰਦਰ 'ਚ ਇੱਕ ਹਾਥੀ ਫੁੱਟਬਾਲ ਖੇਡਦਾ ਨਜ਼ਰ ਆ ਰਿਹਾ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Trending Video: ਜਾਨਵਰਾਂ ਦੀਆਂ ਦਿਲਚਸਪ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਉਪਭੋਗਤਾਵਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਇਨ੍ਹਾਂ ਜਾਨਵਰਾਂ ਵਿੱਚ ਹਾਥੀਆਂ ਦੀਆਂ ਵੀਡੀਓਜ਼ ਵੀ ਲੋਕਾਂ ਦਾ ਕਾਫੀ ਮਨੋਰੰਜਨ ਕਰਦੀਆਂ ਹਨ। ਹਾਥੀ ਦੀ ਤਾਜ਼ਾ ਵੀਡੀਓ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਵੀਡੀਓ 'ਚ ਗਿਰਿਜਾ ਉਰਫ ਮਹਾਲਕਸ਼ਮੀ ਨਾਂ ਦਾ 31 ਸਾਲਾ ਹਾਥੀ ਕਤੀਲ ਸਥਿਤ ਸ਼੍ਰੀ ਦੁਰਗਾਪਰਮੇਸ਼ਵਰੀ ਮੰਦਰ 'ਚ ਪੂਰੀ ਮਸਤੀ ਨਾਲ ਫੁੱਟਬਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ 'ਚ ਤੁਸੀਂ ਇਸ ਹਾਥੀ ਨੂੰ ਦੁਰਗਾਪਰਮੇਸ਼ਵਰੀ ਮੰਦਰ 'ਚ ਫੁੱਟਬਾਲ ਖੇਡਦੇ ਦੇਖ ਸਕਦੇ ਹੋ। ਉਹ ਇੱਕ ਤਜਰਬੇਕਾਰ ਖਿਡਾਰੀ ਵਾਂਗ ਫੁੱਟਬਾਲ ਨੂੰ ਹਿੱਟ ਕਰਨ ਤੋਂ ਨਹੀਂ ਖੁੰਝਦਾ ਅਤੇ ਆਪਣੇ ਪੈਰਾਂ ਨਾਲ ਫੁੱਟਬਾਲ ਨੂੰ ਲਗਾਤਾਰ ਹਿੱਟ ਕਰਦਾ ਹੈ। ਇਸ ਮੰਦਰ 'ਚ ਆਉਣ ਵਾਲੇ ਸ਼ਰਧਾਲੂ ਅਕਸਰ ਇਸ ਹਾਥੀ ਨਾਲ ਸੈਲਫੀ ਲੈਂਦੇ ਦੇਖੇ ਜਾ ਸਕਦੇ ਹਨ। ਇਸ ਵਾਇਰਲ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਇਸ ਹਾਥੀ ਦੇ ਫੈਨ ਹੋ ਜਾਵੋਗੇ ਅਤੇ ਇਸ ਵੀਡੀਓ ਨੂੰ ਇੱਕ ਤੋਂ ਵੱਧ ਵਾਰ ਦੇਖਣ ਲਈ ਮਜਬੂਰ ਹੋ ਜਾਵੋਗੇ। ਮਹਾਲਕਸ਼ਮੀ ਨਾਂ ਦੇ ਹਾਥੀ ਦਾ ਫੁਟਬਾਲ ਖੇਡਦਾ ਹੋਇਆ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ।
ਕੌਣ ਹੈ ਇਹ ਹਾਥੀ...- ਸ਼੍ਰੀ ਦੁਰਗਾਪਰਮੇਸ਼ਵਰੀ ਮੰਦਿਰ ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ਵਿੱਚ ਹੈ। ਦੱਸਿਆ ਜਾਂਦਾ ਹੈ ਕਿ ਇਸ ਹਾਥੀ ਨੂੰ ਸਾਲ 1994 ਵਿੱਚ ਇਸ ਮੰਦਰ ਵਿੱਚ ਲਿਆਂਦਾ ਗਿਆ ਸੀ ਅਤੇ ਇਸ ਹਾਥੀ ਨੂੰ ਫਿਰੋਜ਼ ਅਤੇ ਅਤਲਾਫ਼ ਨਾਮ ਦੇ ਦੋ ਨੌਜਵਾਨਾਂ ਨੇ ਸਿਖਲਾਈ ਦਿੱਤੀ ਸੀ। ਮੰਦਰ ਦੇ ਸਟਾਫ਼ ਨੇ ਦੱਸਿਆ ਕਿ ਇਹ ਹਾਥੀ ਪਿਛਲੇ ਅੱਠ ਮਹੀਨਿਆਂ ਤੋਂ ਕ੍ਰਿਕਟ ਅਤੇ ਫੁੱਟਬਾਲ ਖੇਡਣ ਦਾ ਅਭਿਆਸ ਕਰ ਰਿਹਾ ਹੈ ਅਤੇ ਰੋਜ਼ਾਨਾ ਕਰੀਬ ਦੋ ਘੰਟੇ ਇਹ ਦੋਵੇਂ ਖੇਡਾਂ ਖੇਡਦਾ ਹੈ।
ਪਹਿਲਾਂ ਇਸ ਮੰਦਿਰ ਵਿੱਚ ਨਾਗਰਾਜ ਨਾਮ ਦਾ ਇੱਕ ਨਰ ਹਾਥੀ ਰਹਿੰਦਾ ਸੀ, ਜਿਸ ਦੀ ਮੌਤ ਤੋਂ ਬਾਅਦ ਪੰਜ ਸਾਲ ਦੀ ਮਹਾਲਕਸ਼ਮੀ ਨੂੰ ਮੰਦਰ ਵਿੱਚ ਲਿਆਂਦਾ ਗਿਆ। ਇਸ ਤੋਂ ਪਹਿਲਾਂ ਮਹਾਲਕਸ਼ਮੀ ਨਾਂ ਦੇ ਇਸ ਹਾਥੀ ਦਾ ਕੁਝ ਮੁੰਡਿਆਂ ਨਾਲ ਕ੍ਰਿਕਟ ਖੇਡਦੇ ਹੋਏ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।
ਇਹ ਵੀ ਪੜ੍ਹੋ: Delhi: ਕੈਨੇਡਾ 'ਚ ਖਾਲਿਸਤਾਨੀਆਂ ਦੇ ਵਿਰੋਧ ਮਗਰੋਂ ਭਾਰਤ ਸਰਕਾਰ ਦਾ ਐਕਸ਼ਨ, ਕੈਨੇਡੀਅਨ ਹਾਈ ਕਮਿਸ਼ਨਰ ਤਲਬ