ਪਿਓ-ਪੁੱਤ ਨੇ ਇੱਕਠੇ ਪਾਸ ਕੀਤੀ ਇੰਟਰ ਦੀ ਪ੍ਰੀਖਿਆ, ਪੇਸ਼ ਕੀਤੀ ਅਨੋਖੀ ਮਿਸਾਲ
UP board results 2023: ਯੂ.ਪੀ. ਬੋਰਡ ਦੇ ਐਲਾਨ ਨਤੀਜਿਆਂ 'ਚ ਕੁਝ ਬੇਹੱਦ ਰੋਚਕ ਨਤੀਜੇ ਵੀ ਸਾਹਮਣੇ ਆਏ ਹਨ, ਪਿਓ-ਪੁੱਤ ਨੇ ਇੱਕਠੇ ਪਾਸ ਕੀਤੀ ਇੰਟਰ ਦੀ ਪ੍ਰੀਖਿਆ।
Interesting Board result: ਸਾਲ ਭਰ ਦੀ ਮਿਹਨਤ ਤੋਂ ਬਾਅਦ ਜਦੋਂ ਦਿੱਤੇ ਹੋਏ ਪੇਪਰਾਂ ਦੇ ਨਤੀਜੇ ਆਉਂਦੇ ਨੇ ਤਾਂ ਵੱਖਰਾ ਹੀ ਮਾਹੌਲ ਦੇਖਣ ਨੂੰ ਮਿਲਦਾ ਹੈ। ਕੁਝ ਲੋਕ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਨੇ ਤੇ ਕੁਝ ਆਪਣੇ ਨਤੀਜਿਆਂ ਤੋਂ ਨਿਰਾਸ਼ ਹੁੰਦੇ ਹਨ। ਪਰ ਇਸ ਤੋਂ ਇਲਾਵਾ ਕਈ ਵਾਰ ਬਹੁਤ ਸਾਰੇ ਦਿਲਚਸਪ ਕਿੱਸੇ ਵੀ ਸਾਹਮਣੇ ਆਉਂਦੇ ਹਨ। ਅਜਿਹਾ ਦੇਖਣ ਨੂੰ ਮਿਲਿਆ ਜਦੋਂ ਯੂ.ਪੀ. ਬੋਰਡ ਦੇ ਨਤੀਜੇ ਆਏ।
ਪਿਓ-ਪੁੱਤ ਨੇ ਇੱਕਠੇ ਪਾਸ ਕੀਤੀ ਇੰਟਰ ਦੀ ਪ੍ਰੀਖਿਆ
ਯੂ.ਪੀ. ਬੋਰਡ ਦੇ ਐਲਾਨ ਨਤੀਜਿਆਂ 'ਚ ਕੁਝ ਬੇਹੱਦ ਰੋਚਕ ਨਤੀਜੇ ਵੀ ਸਾਹਮਣੇ ਆਏ ਹਨ, ਅਜਿਹਾ ਹੀ ਕੁਝ ਸਹਾਰਨਪੁਰ ਜ਼ਿਲ੍ਹੇ 'ਚ ਹੋਇਆ ਹੈ। ਇੱਥੇ ਜ਼ਿਲ੍ਹੇ ਦੇ ਚਿਲਕਾਨਾ ਦੇ ਕਸਬਾ ਪਠੇੜ ਵਾਸੀ ਰਾਜਬੀਰ ਸਿੰਘ ਪੰਵਾਰ ਅਤੇ ਉਸ ਦੇ ਪੁੱਤ ਆਰਿਅਨ ਪੰਵਾਰ ਨੇ ਇੰਟਰਮੀਡੀਏਟ ਦੀ ਪ੍ਰੀਖਿਆ ਇਕੱਠੇ ਪਾਸ ਕਰ ਕੇ ਵੱਖਰੀ ਉਦਾਹਰਨ ਪੇਸ਼ ਕਰ ਦਿੱਤੀ ਹੈ। ਪਠੇੜ ਵਾਸੀ ਰਾਜਬੀਰ ਸਿੰਘ ਪੰਵਾਰ ਨੇ 1989 'ਚ ਹਾਈ ਸਕੂਲ ਦੀ ਪ੍ਰੀਖਿਆ ਪਾਸ ਕੀਤੀ ਸੀ। ਉਸ ਤੋਂ ਬਾਅਦ ਉਸ ਨੇ 2023 'ਚ ਆਪਣੇ ਪੁੱਤ ਆਰਿਅਨ ਨਾਲ ਇੰਟਰ ਮੀਡੀਏਟ ਦੀ ਪ੍ਰੀਖਿਆ ਦਿੱਤੀ। ਦੱਸ ਦਈਏ ਪਿਓ-ਪੁੱਤ ਦੀ ਜੋੜੀ ਨੇ ਦੂਜੀ ਸ਼੍ਰੇਣੀ 'ਚ ਇਹ ਪ੍ਰੀਖਿਆ ਨੂੰ ਪਾਸ ਕੀਤਾ ਹੈ। ਪਿਤਾ ਰਾਜਬੀਰ ਨੇ 500 'ਚੋਂ 265 ਅਤੇ ਪੁੱਤ ਆਰਿਅਨ ਨੇ ਪਿਤਾ ਤੋਂ 14 ਅੰਕ ਜ਼ਿਆਦਾ 289 ਅੰਕ ਪ੍ਰਾਪਤ ਕੀਤੇ ਨੇ।
2 ਜੁੜਵਾ ਭੈਣਾਂ ਦਾ ਕਿੱਸਾ
ਇਸ ਤਰ੍ਹਾਂ ਇੱਕ ਹੋਰ ਰੋਚਕ ਮਾਮਲਾ ਸਾਹਮਣੇ ਆਇਆ ਹੈ। ਇੱਥੇ 2 ਜੁੜਵਾ ਭੈਣਾਂ ਨੇ ਹਾਈ ਸਕੂਲ ਦੀ ਪ੍ਰੀਖਿਆ 'ਚ ਇੱਕ ਸਮਾਨ ਅੰਕ ਯਾਨੀ 416-416 ਪ੍ਰਾਪਤ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਸਬਾ ਬੇਹਟ ਦੇ ਹਰਿਪੁਰ ਪਿੰਡ ਵਾਸੀ ਆਯੂਸ਼ੀ ਅਤੇ ਨੈਂਸੀ ਨੇ ਇਸ ਵਾਰ ਦੀ ਪ੍ਰੀਖਿਆ 'ਚ ਹਾਈ ਸਕੂਲ 'ਚ 600 'ਚੋਂ 416-416 ਅੰਕ ਪ੍ਰਾਪਤ ਕੀਤੇ। ਸਮਾਜਿਕ ਵਿਗਿਆਨ ਵਿਸ਼ੇ 'ਚ ਵੀ ਦੋਵੇਂ ਭੈਣਾਂ ਦੇ ਅੰਕ 79-79 ਬਰਾਬਰ ਹਨ। ਜੁੜਵਾ ਧੀਆਂ ਦੇ ਪਿਤਾ ਰੋਕੀ ਕਾਮਬੋਜ ਅਤੇ ਮਾਤਾ ਬਬਿਤਾ ਕਾਮਬੋਜ ਨੇ ਦੱਸਿਆ ਕਿ ਦੋਹਾਂ ਭੈਣਾਂ ਦੀਆਂ ਆਦਤਾਂ ਇਕੋ ਜਿਹੀਆਂ ਹੀ ਹਨ। ਦੋਵੇਂ ਬੈਡਮਿੰਟਨ ਦੀ ਸ਼ੌਂਕੀਨ ਹੈ ਅਤੇ ਦੋਵੇਂ ਇਕੱਠੇ ਖੇਡਦੀਆਂ ਹਨ, ਇਕੱਠੇ ਖਾਣਾ ਖਾਂਦੀਆਂ ਹਨ ਅਤੇ ਇਕੋ ਜਿਹੇ ਕੱਪੜੇ ਪਹਿਨਦੀਆਂ ਹਨ।
10ਵੀਂ 'ਚੋਂ 56 ਵਾਰ ਫੇਲ ਹੋਇਆ ਬਜ਼ੁਰਗ
ਇੱਕ ਹੋਰ ਰੋਚਕ ਕਿੱਸਾ ਹੈ 77 ਸਾਲਾ ਬਜ਼ੁਰਗ ਦਾ ਹੈ। ਹੁਕਮਦਾਸ ਵੈਸ਼ਨਵ ਨੇ ਸਾਰੀ ਉਮਰ ਦਸਵੀਂ ਦੀ ਪ੍ਰੀਖਿਆ ਪਾਸ ਕਰਨ ਉੱਤੇ ਲਾ ਦਿੱਤੀ। ਉਸ ਨੇ ਲਗਾਤਾਰ 57 ਵਾਰ 10ਵੀਂ ਦੀ ਪ੍ਰੀਖਿਆ ਦਿੱਤੀ ਅਤੇ ਆਖਰ ਸਫਲ ਰਿਹਾ। ਹੈਰਾਨੀ ਦੀ ਗੱਲ ਇਹ ਹੈ ਕਿ 56 ਵਾਰ ਫੇਲ ਹੋਣ ਤੋਂ ਬਾਅਦ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਟੀਚੇ ਵੱਲ ਵੱਧਦਾ ਰਿਹਾ। ਅੱਜ ਜਦੋਂ ਯੂਪੀ ਬੋਰਡ ਨੇ ਨਤੀਜਾ ਜਾਰੀ ਕੀਤਾ ਗਿਆ ਹੈ ਤਾਂ 57 ਵਾਰ ਇਮਤਿਹਾਨ ਦੇਣ ਤੋਂ ਬਾਅਦ ਇਹ ਬਜ਼ੁਰਗ ਪਾਸ ਹੋ ਗਿਆ।