ਭੋਪਾਲ (ਮੱਧ ਪ੍ਰਦੇਸ਼): ਆਮ ਤੌਰ ’ਤੇ ਅਜਿਹਾ ਸੁਣਿਆ ਨਹੀਂ ਜਾਂਦਾ ਕਿ ਕੋਈ ਘਰ ਪਸੰਦ ਨਹੀਂ ਆਇਆ, ਉੱਥੋਂ ਦਾ ਮਾਹੌਲ ਵਧੀਆ ਨਹੀਂ ਸੀ ਅਤੇ ਇਸੇ ਲਈ ਲੋਕ ਘਰਾਂ ਨੂੰ ਬਦਲਦੇ ਰਹਿੰਦੇ ਹਨ ਪਰ ਕੀ ਤੁਸੀਂ ਪਹਿਲਾਂ ਕਦੇ ਇਹ ਸੁਣਿਆ ਹੈ ਕਿ ਕੌਕਰੋਚ ਦੇ ਡਰ ਤੋਂ ਕਿਸੇ ਨੇ 18 ਘਰ ਬਦਲੇ ਹੋਣ? ਠੀਕ ਅਜਿਹਾ ਹੋਇਆ ਹੈ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ।


ਇੱਥੇ ਇੱਕ ਜੋੜੀ ਦਾ ਵਿਆਹ ਹੋਇਆਂ ਨੂੰ ਤਿੰਨ ਸਾਲ ਹੋ ਗਏ ਹਨ ਤੇ ਇਸ ਦੌਰਾਨ ਉਹ 18 ਮਕਾਨ ਬਦਲ ਚੁੱਕੇ ਹਨ। ਪਤੀ ਨੇ ਦੋਸ਼ ਲਾਇਆ ਹੈ ਕਿ ਉਸ ਦੀ ਪਤਨੀ ਕਾਕਰੋਚ ਤੋਂ ਬਹੁਤ ਡਰਦੀ ਹੈ ਤੇ ਘਰ ਬਦਲਣ ਦੀ ਮੰਗ ਕਰਨ ਲੱਗਦੀ ਹੈ। ਅਜਿਹਾ ਕਰ ਕੇ ਉਸ ਦੇ ਤੇ ਉਸ ਦੇ ਘਰ ਵਾਲਿਆਂ ਨੂੰ ਬਹੁਤ ਪ੍ਰੇਸ਼ਾਨੀ ਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ।


ਪਤੀ ਨੇ ਦੋਸ਼ ਲਾਇਆ ਹੈ ਕਿ ਕਾਕਰੋਚ ਵਿਖਾਈ ਦੇਣ ’ਤੇ ਪਤਨੀ ਚੀਕਣ ਲੱਗਦੀ ਹੈ ਤੇ ਘਰ ਦਾ ਸਾਮਾਨ ਸੜਕ ’ਤੇ ਰੱਖਣ ਲੱਗਦੀ ਹੈ। ਪਤੀ ਆਪਣੀ ਪਤਨੀ ਦੀਆਂ ਇਨ੍ਹਾਂ ਹਰਕਤਾਂ ਨੂੰ ਵੇਖ ਕੇ ਇੰਨਾ ਪ੍ਰੇਸ਼ਾਨ ਹੋ ਗਿਆ ਹੈ ਕਿ ਹੁਣ ਉਸ ਨੇ ਤਲਾਕ ਲੈਣ ਦਾ ਫ਼ੈਸਲਾ ਲੈ ਲਿਆ ਹੈ। ਇਸ ਲਈ ਪਤੀ ਨੇ ਕਾਨੂੰਨੀ ਮਦਦ ਮੰਗੀ ਹੈ।


ਇਸ ਤੋਂ ਪਹਿਲਾਂ ਪਤੀ ਆਪਣੀ ਪਤਨੀ ਨੂੰ AIIMS, ਹਮੀਦੀਆ ਸਮੇਤ ਕਈ ਨਿਜੀ ਮਨੋਚਿਕਿਤਸਕਾਂ ਨੂੰ ਵੀ ਵਿਖਾ ਚੁੱਕਾ ਹੈ ਪਰ ਪਤਨੀ ਦਵਾਈ ਖਾਣ ਲਈ ਵੀ ਤਿਆਰ ਨਹੀਂ ਹੈ। ਪਤਨੀ ਦਾ ਦੋਸ਼ ਹੈ ਕਿ ਉਸ ਦਾ ਪਤੀ ਉਸ ਦੀ ਪ੍ਰੇਸ਼ਾਨੀ ਨਹੀਂ ਸਮਝਦਾ ਤੇ ਉਸ ਨੂੰ ‘ਪਾਗਲ’ ਐਲਾਨਣ ਲਈ ਉਸ ਨੂੰ ਦਵਾਈਆਂ ਖੁਆ ਰਿਹਾ ਹੈ।


ਪਤੀ-ਪਤਨੀ ਵਿਚਾਲੇ ਹੁਣ ਗੱਲ ਕਾਫ਼ੀ ਜ਼ਿਆਦਾ ਵਿਗੜ ਗਈ ਹੈ ਤੇ ਪਰਿਵਾਰ ਨਾ ਟੁੱਟਣ ਦੇਣ ਲਈ ਇਹ ਮਾਮਲਾ ਵੈਲਫ਼ੇਅਰ ਸੁਸਾਇਟੀ ਵੀ ਪੁੱਜ ਗਿਆ ਹੈ। ਇਹ ਸੰਸਥਾ ਮਰਦਾਂ ਦੇ ਹਿਤ ’ਚ ਕੰਮ ਕਰਦੀ ਹੈ। ਇੱਥੇ ਦੋਵਾਂ ਦੀ ਕਾਊਂਸਲਿੰਗ ਹੋਣ ਲੱਗੀ।


ਇਸ ਸੰਸਥਾ ਦੇ ਬਾਨੀ ਜ਼ਕੀ ਅਹਿਮਦ ਨੇ ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ। ਪਤੀ ਸਾਫ਼ਟਵੇਅਰ ਇੰਜਨੀਅਰ ਹੈ ਤੇ ਦੋਵਾਂ ਦਾ ਵਿਆਹ ਸਾਲ 2017 ’ਚ ਹੋਇਆ ਸੀ। ਵਿਆਹ ਤੋਂ ਬਾਅਦ ਪਤਨੀ ਨੂੰ ਜਦੋਂ ਪਹਿਲੀ ਵਾਰ ਕੋਈ ਕਾਕਰੋਚ ਦਿਸਿਆ, ਤਾਂ ਉਹ ਇੰਨੀ ਜ਼ੋਰ ਦੀ ਚੀਕੀ ਕਿ ਸਾਰਾ ਪਰਿਵਾਰ ਹੀ ਡਰ ਗਿਆ। ਇਸ ਤੋਂ ਬਾਅਦ ਪਤਨੀ ਨੇ ਰਸੋਈ ਘਰ ਜਾਣਾ ਹੀ ਬੰਦ ਕਰ ਦਿੱਤਾ।


ਉਸ ਤੋਂ ਬਾਅਦ ਦੋਵਾਂ ਨੇ ਇੱਕ ਤੋਂ ਬਾਅਦ ਦੂਜਾ ਕਰਦਿਆਂ 18 ਘਰ ਬਦਲ ਲਏ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਹਰੇਕ ਨਵੇਂ ਘਰ ’ਚ ਕੋਈ ਨਾ ਕੋਈ ਕਾਕਰੋਚ ਵਿਖਾਈ ਦੇ ਹੀ ਜਾਂਦਾ ਹੈ।


ਇਹ ਵੀ ਪੜ੍ਹੋ: Vaisakhi 2021: ਵਿਸਾਖੀ ਮਨਾਉਣ ਲਈ ਸਿੱਖ ਸੰਗਤ ਦਾ ਜੱਥਾ ਪਾਕਿਸਤਾਨ ਰਵਾਨਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904