Viral Video: ਮਗਰਮੱਛਾਂ ਵਿਚਾਲੇ ਹੋਈ ਜ਼ਬਰਦਸਤ ਲੜਾਈ, ਇੱਕ ਦੂਜੇ ਨੂੰ ਮਾਰਨ 'ਤੇ ਤੁਲੇ-ਵੀਡੀਓ
Watch: ਮਗਰਮੱਛ ਅਜਿਹੇ ਖਤਰਨਾਕ ਜਾਨਵਰ ਹਨ ਕਿ ਉਹ ਕਿਸੇ 'ਤੇ ਵੀ ਹਮਲਾ ਕਰ ਦਿੰਦੇ ਹਨ ਅਤੇ ਮੌਕਾ ਮਿਲਦੇ ਹੀ ਉਨ੍ਹਾਂ ਦੇ ਟੁਕੜੇ-ਟੁਕੜੇ ਕਰ ਖਾ ਜਾਂਦੇ ਹਨ। ਇਸ ਸਮੇਂ ਸੋਸ਼ਲ ਮੀਡੀਆ 'ਤੇ ਮਗਰਮੱਛਾਂ ਦੀ ਲੜਾਈ ਨਾਲ ਜੁੜਿਆ ਇੱਕ ਹੈਰਾਨੀਜਨਕ...
Shocking Video Viral: ਇੱਕ ਸਮਾਂ ਸੀ ਜਦੋਂ ਇਸ ਧਰਤੀ 'ਤੇ ਭਿਆਨਕ ਅਤੇ ਵਿਸ਼ਾਲ ਜਾਨਵਰਾਂ ਦਾ ਰਾਜ ਸੀ, ਪਰ ਉਨ੍ਹਾਂ ਵਿਚੋਂ ਬਹੁਤ ਸਾਰੇ ਜਾਨਵਰ ਲੱਖਾਂ ਸਾਲ ਪਹਿਲਾਂ ਅਲੋਪ ਹੋ ਗਏ ਸਨ, ਜਿਨ੍ਹਾਂ ਵਿੱਚ ਡਾਇਨਾਸੋਰ ਵੀ ਸ਼ਾਮਿਲ ਸਨ। ਭਾਵੇਂ ਉਸ ਸਮੇਂ ਦੇ ਬਹੁਤ ਸਾਰੇ ਜੀਵ-ਜੰਤੂ ਅੱਜ ਵੀ ਧਰਤੀ 'ਤੇ ਮੌਜੂਦ ਹਨ, ਪਰ ਉਨ੍ਹਾਂ ਦਾ ਆਕਾਰ ਉਸ ਸਮੇਂ ਦੇ ਮੁਕਾਬਲੇ ਬਹੁਤ ਛੋਟਾ ਹੋ ਗਿਆ ਹੈ। ਮਗਰਮੱਛ ਅਜਿਹੇ ਜਾਨਵਰਾਂ ਵਿੱਚ ਗਿਣੇ ਜਾਂਦੇ ਹਨ, ਜੋ ਲੱਖਾਂ ਸਾਲ ਪਹਿਲਾਂ ਵੀ ਮੌਜੂਦ ਸਨ ਅਤੇ ਅੱਜ ਵੀ ਮੌਜੂਦ ਹਨ। ਉਹ ਦੁਨੀਆ ਦੇ ਸਭ ਤੋਂ ਭਿਆਨਕ ਜਾਨਵਰਾਂ ਵਿੱਚੋਂ ਇੱਕ ਹਨ, ਜੋ ਕਿਸੇ 'ਤੇ ਰਹਿਮ ਨਹੀਂ ਕਰਦੇ। ਇੱਥੋਂ ਤੱਕ ਕਿ ਆਪਣੀ ਨਸਲ ਦੇ ਜਾਨਵਰਾਂ 'ਤੇ ਵੀ। ਇਸ ਸਮੇਂ ਸੋਸ਼ਲ ਮੀਡੀਆ 'ਤੇ ਮਗਰਮੱਛਾਂ ਨਾਲ ਜੁੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਹੈਰਾਨੀਜਨਕ ਹੈ।
ਦਰਅਸਲ, ਇਸ ਵੀਡੀਓ 'ਚ ਦੋ ਮਗਰਮੱਛ ਆਪਸ 'ਚ ਲੜਦੇ ਨਜ਼ਰ ਆ ਰਹੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਭੁੱਖ ਲੱਗਦੀ ਹੈ ਤਾਂ ਮਗਰਮੱਛ ਨਾ ਸਿਰਫ਼ ਦੂਜੇ ਮਗਰਮੱਛਾਂ ਨੂੰ ਖਾਂਦੇ ਹਨ ਸਗੋਂ ਆਪਣੇ ਬੱਚਿਆਂ ਨੂੰ ਵੀ ਨਹੀਂ ਛੱਡਦੇ। ਉਨ੍ਹਾਂ ਨੂੰ ਵੀ ਮਾਰ ਕੇ ਖਾਂਦੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋ ਮਗਰਮੱਛ ਇੱਕ-ਦੂਜੇ ਨੂੰ ਮਾਰਨ 'ਤੇ ਤੁਲੇ ਹੋਏ ਹਨ। ਉਨ੍ਹਾਂ ਵਿੱਚੋਂ ਇੱਕ ਮਗਰਮੱਛ ਦੂਜੇ ਉੱਤੇ ਹਾਵੀ ਹੁੰਦਾ ਜਾਪਦਾ ਹੈ। ਕਦੇ ਉਹ ਉਸਦੀ ਗਰਦਨ ਨੂੰ ਫੜ ਲੈਂਦਾ ਹੈ ਅਤੇ ਕਦੇ ਉਹ ਉਸਦੀ ਪੂਛ ਨੂੰ ਆਪਣੇ ਵੱਡੇ ਜਬਾੜਿਆਂ ਵਿੱਚ ਦਬਾ ਲੈਂਦਾ ਹੈ। ਇਸ ਖਤਰਨਾਕ ਦ੍ਰਿਸ਼ ਨੂੰ ਇੱਕ ਵਿਅਕਤੀ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ, ਜੋ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਵਾਈਲਡਲਾਈਫਮੋਰ ਨਾਂ ਦੀ ਇੱਕ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਇੱਕ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜੇ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ ਅਤੇ ਕਈ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਲੈਣ ਜਾ ਰਹੀ ਅਵਾਰਾ ਪਸ਼ੂਆਂ 'ਤੇ ਵੱਡਾ ਐਕਸ਼ਨ! ਸੀਐਮ ਭਗਵੰਤ ਮਾਨ ਨੇ ਬੁਲਾਈ ਮੰਤਰੀਆਂ ਦੀ ਮੀਟਿੰਗ
ਉਂਝ ਇਨ੍ਹਾਂ ਖੌਫਨਾਕ ਜਾਨਵਰਾਂ ਦੀ ਲੜਾਈ ਨਾਲ ਜੁੜੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਕਈ ਵਾਰ ਉਹ ਸਿਰਫ਼ ਪਾਣੀ ਵਿੱਚ ਵੜ ਚੁੱਕੇ ਜੰਗਲੀ ਜਾਨਵਰਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੇ ਹਨ, ਅਤੇ ਕਦੇ ਉਹ ਸ਼ੇਰਾਂ ਨਾਲ ਲੜਦੇ ਹਨ, ਜਿਨ੍ਹਾਂ ਨੂੰ ਜੰਗਲ ਦੇ ਰਾਜੇ ਕਿਹਾ ਜਾਂਦਾ ਹੈ। ਉਹ ਸ਼ੇਰਾਂ ਦਾ ਵੀ ਸ਼ਿਕਾਰ ਕਰਨ ਦੀ ਸਮਰੱਥਾ ਰੱਖਦੇ ਹਨ। ਉਂਝ ਹੀ ਨਹੀਂ ਮਗਰਮੱਛਾਂ ਨੂੰ 'ਪਾਣੀ ਦਾ ਦਾਨਵ' ਕਿਹਾ ਜਾਂਦਾ ਹੈ।