ਚਿੜੀਆਘਰ 'ਚੋਂ ਹਟਾਏ ਪੰਜ ਤੋਤੇ, ਲੋਕਾਂ ਨੂੰ ਕੱਢਦੇ ਸੀ ਗੰਦੀਆਂ ਗਾਲ਼ਾਂ
ਪੰਜ ਤੋਤਿਆਂ ਨੂੰ ਕੁਝ ਸਮਾਂ ਕੁਆਰੰਟੀਨ ਰਹਿਣਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ 'ਚ ਇਹ ਬਦਲਾਅ ਦੇਖਣ ਨੂੰ ਮਿਲਿਆ। ਚਿੜੀਆਘਰ 'ਚ ਘੁੰਮਣ ਆ ਰਹੇ ਲੋਕਾਂ ਨੂੰ ਬੱਚਿਆਂ ਸਮੇਤ ਇਹ ਤੋਤੇ ਬੇਹੱਦ ਗੰਦੀਆਂ ਗਾਲਾਂ ਦੇਣ ਲੱਗੇ ਸਨ ਜਿਸ ਕਾਰਨ ਚਿੜੀਆਘਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਲੰਡਨ: ਤੋਤਿਆਂ ਨੂੰ ਗਾਉਂਦਿਆਂ ਤੇ ਲੋਕਾਂ ਨਾਲ ਗੱਲ ਕਰਦਿਆਂ ਸਭ ਨੇ ਦੇਖਿਆ ਹੋਵੇਗਾ ਪਰ ਬ੍ਰਿਟੇਨ ਦੇ ਇੱਕ ਚਿੜੀਆਘਰ ਤੋਂ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਇੱਥੇ ਚਿੜੀਆਘਰ ਦੇ 5 ਤੋਤਿਆਂ ਨੂੰ ਹਟਾਉਣਾ ਪਿਆ ਕਿਉਂਕਿ ਉਹ ਲੋਕਾਂ ਨੂੰ ਗਾਲਾਂ ਕੱਢਦੇ ਸਨ।
ਇਨ੍ਹਾਂ ਪੰਜ ਤੋਤਿਆਂ ਨੂੰ ਕੁਝ ਸਮਾਂ ਕੁਆਰੰਟੀਨ ਰਹਿਣਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ 'ਚ ਇਹ ਬਦਲਾਅ ਦੇਖਣ ਨੂੰ ਮਿਲਿਆ। ਚਿੜੀਆਘਰ 'ਚ ਘੁੰਮਣ ਆ ਰਹੇ ਲੋਕਾਂ ਨੂੰ ਬੱਚਿਆਂ ਸਮੇਤ ਇਹ ਤੋਤੇ ਬੇਹੱਦ ਗੰਦੀਆਂ ਗਾਲਾਂ ਦੇਣ ਲੱਗੇ ਸਨ ਜਿਸ ਕਾਰਨ ਚਿੜੀਆਘਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਰਿਪੋਰਟ ਮੁਤਾਬਕ ਇਹ ਤੋਤੇ ਪੂਰਬੀ ਇੰਗਲੈਂਡ ਦੇ ਲਿੰਕਨਸ਼ਾਇਰ ਵਾਇਲਡਲਾਈਫ ਪਾਰਕ ਨੂੰ ਦਿੱਤੇ ਗਏ ਸਨ। ਪਾਰਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਘਟਨਾ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ। ਇਹ ਪੰਜ ਤੋਤੇ ਲੋਕਾਂ ਨੂੰ ਲਗਾਤਾਰ ਗਾਲਾਂ ਦੇ ਰਹੇ ਸਨ ਜੋ ਪ੍ਰੇਸ਼ਾਨੀ ਦਾ ਕਾਰਨ ਬਣਿਆ ਸੀ।
ਪਾਰਕ ਦੇ ਚੀਫ ਐਗਜ਼ੀਕਿਊਟਿਵ ਨੇ ਇਨ੍ਹਾਂ ਪੰਜ ਤੋਤਿਆਂ ਦੇ ਨਾਂ ਐਰਿਕ, ਜੇਡ, ਟਾਇਸਨ, ਬਿਲੀ ਤੇ ਐਲਸੀ ਦੱਸਿਆ ਹੈ। ਇਹ ਤੋਤੇ ਵੱਖ-ਵੱਖ ਲੋਕਾਂ ਨੇ ਚਿੜੀਆਘਰ ਨੂੰ ਦਿੱਤੇ ਸਨ। ਇਸ ਤੋਂ ਬਾਅਦ ਇਨ੍ਹਾਂ ਨੂੰ ਕੁਝ ਸਮਾਂ ਕੁਆਰੰਟੀਨ 'ਚ ਰੱਖਿਆ ਗਿਆ ਸੀ। ਕੁਆਰੰਟੀਨ ਤੋਂ ਬਾਅਦ ਜਦੋਂ ਉਹ ਚਿੜੀਆਘਰ ਆਏ ਤਾਂ ਇਨ੍ਹਾਂ ਨੇ ਲੋਕਾਂ ਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਯੋਗੀ ਸਰਕਾਰ 'ਤੇ ਰਾਹੁਲ ਗਾਂਧੀ ਦਾ ਤਨਜ, ਕਿਹਾ ਧੀਆਂ 'ਤੇ ਜ਼ੁਲਮ ਤੇ ਸੀਨਾਜ਼ੋਰੀ ਦਾ ਦੌਰ
ਉਨ੍ਹਾਂ ਦੱਸਿਆ ਕਿ ਪੰਛੀ ਕੁਝ ਵੀ ਬੋਲਣਾ ਸਿੱਖ ਸਕਦੇ ਹਨ। ਉਹ ਸ਼ਬਦਾਂ ਨੂੰ ਆਸਾਨੀ ਨਾਲ ਪਕੜ ਲੈਂਦੇ ਹਨ। ਉਨ੍ਹਾਂ ਕਿਹਾ ਕਿ ਤੋਤਿਆਂ ਦੀਆਂ ਗਾਲਾਂ ਨੂੰ ਕਈ ਲੋਕਾਂ ਨੇ ਕਾਫੀ ਆਨੰਦ ਮਾਣਿਆ ਪਰ ਬੱਚਿਆਂ 'ਤੇ ਇਸ ਦਾ ਗਲਤ ਅਸਰ ਪੈ ਰਿਹਾ ਸੀ ਤੇ ਇਨ੍ਹਾਂ ਤੋਤਿਆਂ ਦੇ ਲਗਾਤਾਰ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕਰਦਾ ਦੇਖ ਇਨ੍ਹਾਂ ਨੂੰ ਚਿੜੀਆਘਰ ਤੋਂ ਕੁਝ ਸਮੇਂ ਲਈ ਹਟਾਉਣ ਦਾ ਫੈਸਲਾ ਲੈ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ 'ਚ ਸੁਧਾਰ ਤੋਂ ਬਾਅਦ ਵਾਪਸ ਰੱਖ ਲਿਆ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ