ਇਸ ਦੇਸ਼ 'ਚ ਪਤਨੀ ਦਾ ਜਨਮ ਦਿਨ ਭੁੱਲਣਾ ਪਤੀ ਨੂੰ ਪੈਂਦਾ ਮਹਿੰਗਾ, ਜੇਲ੍ਹ ਵੀ ਪੈਂਦਾ ਜਾਣਾ
ਸਾਮੋਆ ਦੇ ਕਾਨੂੰਨ ਮੁਤਾਬਕ ਜੇਕਰ ਕੋਈ ਪਤੀ ਗਲਤੀ ਨਾਲ ਆਪਣੀ ਪਤਨੀ ਦਾ ਜਨਮ ਦਿਨ ਭੁੱਲ ਜਾਂਦਾ ਹੈ ਤਾਂ ਉਹ ਜੁਰਮ ਮੰਨਿਆ ਜਾਂਦਾ ਹੈ ਅਤੇ ਜੇਕਰ ਪਤਨੀ ਇਸਦੀ ਸ਼ਿਕਾਇਤ ਕਰ ਦੇਵੇ ਤਾਂ ਪਤੀ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ
ਦੁਨੀਆ ‘ਚ ਹਰ ਦੇਸ਼ ਦੇ ਵੱਖ-ਵੱਖ ਨਿਯਮ ਕਾਨੂੰਨ ਹੁੰਦੇ ਹਨ। ਕੁਝ ਦੇਸ਼ਾਂ ‘ਚ ਤਾਂ ਅਜਿਹੇ ਕਾਨੂੰਨ ਹੁੰਦੇ ਹਨ ਜਿਨ੍ਹਾਂ ਬਾਰੇ ਜਾਣ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ। ਇਹ ਕਾਨੂੰਨ ਭਲੇ ਹੀ ਪੁਰਾਣੇ ਹੋਣ ਪਰ ਇਸਦਾ ਪਾਲਣਾ ਅੱਜ ਵੀ ਕੀਤਾ ਜਾ ਰਿਹਾ ਹੈ। ਬਦਲਦੇ ਵਖ਼ਤ ਨਾਲ ਇਨ੍ਹਾਂ ਕਾਨੂੰਨਾਂ ਨੂੰ ਬਦਲਿਆ ਨਹੀਂ ਗਿਆ ਤੇ ਅੱਜ ਅਸੀਂ ਗੱਲ ਕਰਾਂਗੇ ਅਜਿਹੇ ਹੀ ਦੇਸ਼ ਦਾ ਕਾਨੂੰਨ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ।
ਪਤਨੀ ਦਾ ਜਨਮ ਦਿਨ ਭੁੱਲਣਾ ਪੈਂਦਾ ਮਹਿੰਗਾ
ਪ੍ਰਸ਼ਾਂਤ ਮਹਾਸਾਗਰ ਦੇ ਪੌਲੀਨੇਸ਼ੀਅਨ ਇਲਾਕੇ ‘ਚ ਇੱਕ ਦੇਸ਼ ਸਾਮੋਆ ਹੈ ਜੋ ਆਪਣੀ ਖੁਬਸੂਰਤੀ ਲਈ ਵੀ ਪ੍ਰਸਿੱਧ ਹੈ, ਇਹ ਆਈਲੈਂਡ ਦੇਸ਼ ਹਮੇਸ਼ਾ ਹੀ ਆਪਣੇ ਇਸ ਅਜੀਬੋ-ਗਰੀਬ ਕਾਨੂੰਨ ਲਈ ਦੁਨੀਆ ਭਰ ‘ਚ ਚਰਚਾ ‘ਚ ਰਹਿਦਾ ਹੈ। ਇਸ ਦੇਸ਼ ਦਾ ਕਾਨੂੰਨ ਪਤਨੀ ਦਾ ਜਨਮ ਦਿਨ ਭੁੱਲ ਜਾਣ ‘ਤੇ ਪਤੀਆਂ ਨੂੰ ਜੇਲ੍ਹ ਤੱਕ ਭੇਜ ਦਿੰਦਾ ਹੈ। ਸਾਮੋਆ ਆਬਜ਼ਰਵਰ ਨਾਮ ਦੀ ਇੱਕ ਵੈੱਬਸਾਈਟ ਨੇ ਇਸ ਕਥਿਤ ਕਾਨੂੰਨ ਨੂੰ ਲੈ ਕੇ ਸੱਚ ਦੱਸਿਆ ਹੈ।
ਜੁਰਮਾਨੇ ਨਾਲ ਜਾਣਾ ਪੈਂਦਾ ਹੈ ਜੇਲ੍ਹ
ਸਾਮੋਆ ਦੇ ਕਾਨੂੰਨ ਮੁਤਾਬਕ ਜੇਕਰ ਕੋਈ ਪਤੀ ਗਲਤੀ ਨਾਲ ਆਪਣੀ ਪਤਨੀ ਦਾ ਜਨਮ ਦਿਨ ਭੁੱਲ ਜਾਂਦਾ ਹੈ ਤਾਂ ਉਹ ਜੁਰਮ ਮੰਨਿਆ ਜਾਂਦਾ ਹੈ ਅਤੇ ਜੇਕਰ ਪਤਨੀ ਇਸਦੀ ਸ਼ਿਕਾਇਤ ਕਰ ਦੇਵੇ ਤਾਂ ਪਤੀ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਹਾਲਾਂਕਿ ਇੱਕ ਵਾਰੀ ਵਾਰਨਿੰਗ ਦਿੱਤੀ ਜਾਂਦੀ ਹੈ ਪਰ ਦੂਜੀ ਵਾਰ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ।
ਦੱਸ ਦਈਏ ਕਿ ਬੀਤੇ ਸਾਲ ਪਬਲਿਸ਼ ਹੋਈ ਵੈੱਬਸਾਈਟ ਦੀ ਇੱਕ ਰਿਪੋਰਟ ਮੁਤਾਬਕ ਮਹਿਲਾਵਾਂ ਨੂੰ ਸਸ਼ੱਕਤ ਕਰਨ ਵਾਲੇ ਕਾਨੂੰਨ ਨੂੰ ਤੋੜ- ਮਰੋੜ ਕੇ ਪੇਸ਼ ਕੀਤਾ ਗਿਆ। ਰਿਪੋਰਟ ਮੁਤਾਬਕ ਦੇਸ਼ ‘ਚ ਘਰੇਲੂ ਹਿੰਸਾ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਇਸ ਲਈ ਇੱਥੇ ਮਹਿਲਾਵਾਂ ਲਈ ਕਈ ਕਾਨੂੰਨ ਬਣਾਏ ਗਏ ਹਨ ਅਤੇ ਇਨ੍ਹਾਂ ਚੋਂ ਇੱਕ ਹੈ ਪਤੀ ਵੱਲੋਂ ਪਤਨੀ ਨੂੰ ਨਜ਼ਰਅੰਦਾਜ਼ ਕਰਨ ਲਈ ਕਾਨੂੰਨ।ਹਾਲਾਂਕਿ ਇੰਟਰਨੈੱਟ ‘ਤੇ ਇਸ ਕਾਨੂੰਨ ਨੂੰ ਵਧਾ ਚੜ੍ਹਾ ਕੇ ਦੱਸਿਆ ਜਾ ਰਿਹਾ ਹੈ। ਰਿਪੋਰਟ ਦਾ ਦਾਅਵਾ ਹੈ ਕਿ ਅਜਿਹਾ ਕੋਈ ਕਾਨੂੰਨ ਨਹੀ ਬਣਿਆ ਜੋ ਪਤੀ ਨੂੰ ਜੇਲ੍ਹ ਭੇਜ ਸਕਦਾ ਹੋਵੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904