Free Goats: ਫ਼ਰੀ ਵਿੱਚ ਵੰਡੀਆਂ ਜਾ ਰਹੀਆਂ ਹਨ ਬੱਕਰੀਆਂ, ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ - ਪਲੀਜ਼, ਲੈ ਜਾਓ!
Free Goats: ਅਜੋਕੇ ਯੁੱਗ ਵਿੱਚ ਰੋਜ਼ੀ-ਰੋਟੀ ਲਈ ਇਨਸਾਨ ਨੂੰ ਕਈ ਪਾਪੜ ਵੇਲਨੇ ਪੈਂਦੇ ਹਨ। ਅਜਿਹੇ ਵਿੱਚ, ਜੇ ਕੋਈ ਤੁਹਾਨੂੰ ਮੁਨਾਫਾ ਕਮਾਉਣ ਵਾਲੇ ਜਾਨਵਰ ਮੁਫਤ ਵਿਚ ਦੇ ਰਿਹਾ ਹੈ, ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।
Free Goats: ਅਜੋਕੇ ਯੁੱਗ ਵਿੱਚ ਰੋਜ਼ੀ-ਰੋਟੀ ਦੀ ਚਿੰਤਾ ਹਰੇਕ ਇਨਸਾਨ ਨੂੰ ਹੈ, ਇਸ ਲਈ ਇਨਸਾਨ ਨੂੰ ਕਈ ਪਾਪੜ ਵੀ ਵੇਲਨੇ ਪੈਂਦੇ ਹਨ ।ਅਜਿਹੇ ਵਿੱਚ, ਜੇ ਕੋਈ ਤੁਹਾਨੂੰ ਮੁਨਾਫਾ ਕਮਾਉਣ ਵਾਲੇ ਜਾਨਵਰ ਮੁਫਤ ਵਿਚ ਦੇ ਰਿਹਾ ਹੈ, ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਜਗ੍ਹਾ ਅਜਿਹੀ ਵੀ ਹੈ ਜਿੱਥੇ ਮੁਫ਼ਤ ਵਿੱਚ ਬੱਕਰੀਆਂ ਵੰਡੀਆਂ ਜਾ ਰਹੀਆਂ ਹਨ।
ਇਟਲੀ ਦੇ ਇੱਕ ਆਈਲੈਂਡ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇੱਥੇ ਆਉਣ ਅਤੇ ਆਪਣੇ ਨਾਲ ਬੱਕਰੀਆਂ ਲੈ ਜਾਣ। ਇਸ ਲਈ ਬਕਾਇਦਾ ਐਪਲੀਕੇਸ਼ਨ ਮੰਗੀਆਂ ਜਾ ਰਹੀਆਂ ਹਨ। ਇਸ ਆਈਲੈਂਡ ਦਾ ਨਾਮ ਅਲੀਕੁਡੀ (Alicudi) ਹੈ ਅਤੇ ਇੱਥੇ ਸਮੱਸਿਆ ਇਥੇ ਐਨੀਆਂ ਸਾਰੀਆਂ ਬੱਕਰੀਆਂ ਹੋ ਗਈਆਂ ਹਨ ਕਿ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ - ਪਲੀਜ਼, ਇਨ੍ਹਾਂ ਨੂੰ ਲੈ ਜਾਓ।
ਬੱਕਰੀਆਂ ਲੈ ਜਾਣ ਦੀ ਡੀਲ
ਇਹ ਡੀਲ ਆਈਲੈਂਡ ਦੁਆਰਾ ਅਧਿਕਾਰਤ ਤੌਰ 'ਤੇ ਦਿੱਤੀ ਜਾ ਰਹੀ ਹੈ। ਬੱਕਰੀਆਂ ਪਾਲਣ ਦੇ ਚਾਹਵਾਨ ਲੋਕਾਂ ਨੂੰ ਈਮੇਲ ਰਾਹੀਂ ਅਰਜ਼ੀਆਂ ਦੇਣੀਆਂ ਪੈਣਗੀਆਂ। ਇਸ ਡੀਲ ਨੂੰ ਅਧਿਕਾਰਤ ਕਰਨ ਲਈ ਉਨ੍ਹਾਂ ਨੂੰ ਸਿਰਫ਼ 17 ਡਾਲਰ ਯਾਨੀ 1400 ਰੁਪਏ ਦਾ ਚਾਰਜ ਦੇਣਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ, ਜਿਸ ਵਿੱਚ ਉਨ੍ਹਾਂ ਨੂੰ ਬੱਕਰੇ - ਬੱਕਰੀਆਂ ਨੂੰ ਫੜਨਾ ਹੋਵੇਗਾ ਅਤੇ ਉਹ ਉਨ੍ਹਾਂ ਨੂੰ ਆਪਣੇ ਨਾਲ ਲੈ ਜਾ ਸਕਣਗੇ। ਇਹ ਆਫਰ ਉਦੋਂ ਤੱਕ ਚੱਲੇਗਾ ਜਦੋਂ ਤੱਕ ਆਈਲੈਂਡ 'ਤੇ ਬੱਕਰੀਆਂ ਦੀ ਗਿਣਤੀ ਘੱਟ ਨਹੀਂ ਹੋ ਜਾਂਦੀ।
ਆਖਿਰ ਕਿਉਂ ਭੇਜੀਆਂ ਜਾ ਰਹੀਆਂ ਹਨ ਬੱਕਰੀਆਂ?
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਇਸ ਆਈਲੈਂਡ 'ਤੇ 20 ਸਾਲ ਪਹਿਲਾਂ ਬੱਕਰੀਆਂ ਆਈਆਂ ਸਨ, ਜਿਨ੍ਹਾਂ ਨੂੰ ਇਕ ਕਿਸਾਨ ਨੇ ਖੁੱਲਾ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੰਨੇ ਬੱਚਿਆਂ ਨੂੰ ਜਨਮ ਦਿੱਤਾ ਕਿ ਉਨ੍ਹਾਂ ਦੀ ਗਿਣਤੀ ਵਧਦੀ ਗਈ। ਇਸ ਸਮੇਂ ਇੱਥੇ 600 ਜੰਗਲੀ ਬੱਕਰੀਆਂ ਹਨ, ਜਦੋਂ ਕਿ ਇੱਥੇ ਸਿਰਫ਼ 100 ਲੋਕ ਹੀ ਰਹਿੰਦੇ ਹਨ। ਉਹ ਲੋਕਾਂ ਦੇ ਘਰਾਂ ਵਿੱਚ ਵੜ ਕੇ ਬਹੁਤ ਨੁਕਸਾਨ ਕਰ ਰਹੀਆਂ ਹਨ। ਅਜਿਹੇ ਵਿੱਚ ਮੇਅਰ ਰਿਕਾਰਡੋ ਗੁਲੋ ਨੇ ਅਡਾਪਟ ਏ ਗੋਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਕੋਈ ਵੀ ਇੱਥੋਂ ਕਿੰਨੀ ਵੀ ਗਿਣਤੀ ਵਿੱਚ ਬੱਕਰੀਆਂ ਲਿਜਾ ਸਕਦਾ ਹੈ। ਜਦੋਂ ਇੱਥੇ ਸਿਰਫ਼ 100 ਬੱਕਰੀਆਂ ਹੀ ਰਹਿ ਜਾਣਗੀਆਂ ਤਾਂ ਇਹ ਸਕੀਮ ਬੰਦ ਕਰ ਦਿੱਤੀ ਜਾਵੇਗੀ।