Funny Video : ਹਾਥੀ ਨੇ ਚੁੱਪਚਾਪ ਔਰਤ ਦੇ ਸਿਰ ਤੋਂ ਟੋਪੀ ਕੀਤੀ ਗਾਇਬ, ਜਦੋਂ ਔਰਤ ਲੱਭਣ ਲੱਗੀ ਤਾਂ ਹਾਥੀ ਨੇ ਕੀਤਾ ਇਹ ਕਾਰਾ
ਵੀਡੀਓ ਦੇ ਨਾਲ ਕੈਪਸ਼ਨ ਵਿਚ ਲਿਖਿਆ ਹੈ, "ਇਹ ਹਾਥੀ ਇਕ ਔਰਤ ਦੀ ਟੋਪੀ ਖਾਣ ਦਾ ਦਿਖਾਵਾ ਕਰਦਾ ਹੈ ਪਰ ਫਿਰ ਇਸਨੂੰ ਵਾਪਸ ਦਿੰਦਾ ਹੈ।
Funny Video : ਹਰ ਕੋਈ ਇੰਟਰਨੈੱਟ 'ਤੇ ਜਾਨਵਰਾਂ ਦੀਆਂ ਮਜ਼ਾਕੀਆ ਤੇ ਅਦਭੁਤ ਵੀਡੀਓ ਦੇਖਣਾ ਪਸੰਦ ਕਰਦਾ ਹੈ। ਸਾਡੇ ਕੋਲ ਵੀ ਅਜਿਹੀ ਹੀ ਇਕ ਵੀਡੀਓ ਹੈ, ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਇਕ ਪਿਆਰੀ ਮੁਸਕਰਾਹਟ ਜ਼ਰੂਰ ਆ ਜਾਵੇਗੀ। ਵਾਇਰਲ ਹੋ ਰਹੀ ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਜਦੋਂ ਇਕ ਔਰਤ ਹਾਥੀ ਨਾਲ ਫੋਟੋ ਖਿਚਵਾ ਰਹੀ ਸੀ ਤਾਂ ਇਕ ਹਾਥੀ ਨੇ ਚੁੱਪਚਾਪ ਇਕ ਔਰਤ ਦੀ ਟੋਪੀ ਸਿਰ ਤੋਂ ਚੁੱਕ ਲਈ ਔਰਤ ਦੇ ਲੱਭਣ ਤੋਂ ਬਾਅਦ ਹਾਥੀ ਨੇ ਟੋਪੀ ਮੂੰਹ 'ਚ ਪਾ ਲਈ ਉਸ ਤੋਂ ਬਾਅਦ ਜੋ ਹੋਇਆ, ਉਸ ਨੂੰ ਦੇਖ ਕੇ ਤੁਸੀਂ ਸਾਰੇ ਇਸ ਹਾਥੀ ਦੇ ਫੈਨ ਹੋ ਜਾਵੋਗੇ ਤੇ ਉਸ ਦੀ ਤਾਰੀਫ ਵੀ ਕਰੋਗੇ। ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਹਾਥੀ ਦੇ ਸਾਹਮਣੇ ਫੋਟੋ ਖਿਚਵਾ ਰਹੀ ਸੀ। ਹਾਥੀ ਉਸ ਦੇ ਪਿੱਛੇ ਤੋਂ ਆਇਆ ਅਤੇ ਆਪਣੀ ਸੁੰਡ ਨਾਲ ਔਰਤ ਦੀ ਟੋਪੀ ਖਾਣ ਦਾ ਦਿਖਾਵਾ ਕੀਤਾ। ਔਰਤ ਨੇ ਦੱਸਿਆ ਕਿ ਇਹ ਟੋਪੀ ਉਸ ਨੂੰ ਉਸ ਦੀ ਭੈਣ ਨੇ ਤੋਹਫੇ ਵਜੋਂ ਦਿੱਤੀ ਸੀ। ਉਸਨੇ ਹਾਥੀ ਨੂੰ ਪੁੱਛਿਆ ਕਿ ਕੀ ਉਹ ਉਸਨੂੰ ਵਾਪਸ ਲੈ ਸਕਦੀ ਹੈ। ਹੈਰਾਨੀ ਦੀ ਗੱਲ ਹੈ ਕਿ ਹਾਥੀ ਨੇ ਆਪਣੇ ਮੂੰਹ 'ਚੋਂ ਟੋਪੀ ਕੱਢ ਕੇ ਤੁਰੰਤ ਔਰਤ ਨੂੰ ਵਾਪਸ ਦੇ ਦਿੱਤੀ।
This elephant pretends to eat a woman’s hat… but then gives it back 😭😂
— Funny Supply (@FunnySupply) December 13, 2021
pic.twitter.com/OV0ZN8wC0F
ਵੀਡੀਓ ਦੇ ਨਾਲ ਕੈਪਸ਼ਨ ਵਿਚ ਲਿਖਿਆ ਹੈ, "ਇਹ ਹਾਥੀ ਇਕ ਔਰਤ ਦੀ ਟੋਪੀ ਖਾਣ ਦਾ ਦਿਖਾਵਾ ਕਰਦਾ ਹੈ ਪਰ ਫਿਰ ਇਸਨੂੰ ਵਾਪਸ ਦਿੰਦਾ ਹੈ।" ਪੋਸਟ ਕੀਤੇ ਜਾਣ ਤੋਂ ਬਾਅਦ ਇਸ ਵੀਡੀਓ ਨੂੰ ਹੁਣ ਤਕ 16 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਲੋਕ ਹਾਥੀ ਦੇ ਮਨਮੋਹਕ ਹਾਵ-ਭਾਵ ਨੂੰ ਬਹੁਤ ਪਸੰਦ ਕਰਦੇ ਹਨ। ਇਕ ਉਪਭੋਗਤਾ ਨੇ ਕਿਹਾ, 'ਜਾਨਵਰਾਂ ਵਿਚ ਵੀ ਹਾਸੇ ਦੀ ਸ਼ਾਨਦਾਰ ਭਾਵਨਾ ਹੁੰਦੀ ਹੈ।
ਇਹ ਵੀ ਪੜ੍ਹੋ : The Oldest Person Dies: ਚੀਨ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ, 135 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:





















