Instagram ਨੇ ਬਣਾ ਦਿੱਤਾ ਇਸ ਲੜਕੀ ਨੂੰ ਸਟਾਰ, ਹਰ ਮਹੀਨੇ ਫਰਾਰੀ ਕਾਰ ਤੋਂ ਹੁੰਦੀ ਲੱਖਾਂ ਦੀ ਕਮਾਈ
ਨਵੀਂ ਦਿੱਲੀ: ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ ਜਿੱਥੇ ਜਾਣਕਾਰੀ ਦੇ ਆਦਾਨ-ਪ੍ਰਦਾਨ ਤੇ ਸਮਾਂ ਲੰਘਾਉਣ ਦਾ ਇੱਕ ਵਧੀਆ ਸਾਧਨ ਬਣ ਗਿਆ ਹੈ ਉੱਥੇ ਹੀ ਇਹ ਕਮਾਈ ਦਾ ਵੀ ਵੱਡਾ ਜ਼ਰੀਆ ਬਣ ਚੁੱਕਿਆ ਹੈ। ਤੁਸੀਂ ਇੱਥੇ ਕਰੋੜਾਂ ਰੁਪਏ ਤੱਕ ਕਮਾ ਸਕਦੇ ਹੋ।
ਨਵੀਂ ਦਿੱਲੀ: ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ ਜਿੱਥੇ ਜਾਣਕਾਰੀ ਦੇ ਆਦਾਨ-ਪ੍ਰਦਾਨ ਤੇ ਸਮਾਂ ਲੰਘਾਉਣ ਦਾ ਇੱਕ ਵਧੀਆ ਸਾਧਨ ਬਣ ਗਿਆ ਹੈ ਉੱਥੇ ਹੀ ਇਹ ਕਮਾਈ ਦਾ ਵੀ ਵੱਡਾ ਜ਼ਰੀਆ ਬਣ ਚੁੱਕਿਆ ਹੈ। ਤੁਸੀਂ ਇੱਥੇ ਕਰੋੜਾਂ ਰੁਪਏ ਤੱਕ ਕਮਾ ਸਕਦੇ ਹੋ। ਇਹ ਰਕਮ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ, ਪਰ ਇਹ ਇਕ ਸੱਚਾਈ ਹੈ। 28 ਸਾਲਾ ਅਲੈਕਸਾ ਡੇਲਾਨੋਸ ਇੰਸਟਾਗ੍ਰਾਮ ਤੋਂ ਹੀ ਕਰੋੜਾਂ ਰੁਪਏ ਕਮਾ ਰਹੀ ਹੈ।
View this post on Instagram
ਇੰਸਟਾਗ੍ਰਾਮ 'ਤੇ ਫੋਟੋ-ਵੀਡੀਓ ਪਾਉਣ ਤੋਂ ਇਲਾਵਾ ਮਾਡਲਿੰਗ ਵੀ-
ਰਿਪੋਰਟ ਮੁਤਾਬਕ ਫਲੋਰੀਡਾ (Florida)ਦੇ ਮਿਆਮੀ (Miami)'ਚ ਰਹਿਣ ਵਾਲੀ ਅਲੈਕਸਾ ਡੇਲਾਨੋਸ ਇੰਸਟਾਗ੍ਰਾਮ 'ਤੇ ਸਿਰਫ ਗਲੈਮਰਸ ਤਸਵੀਰਾਂ ਅਤੇ ਵੀਡੀਓਜ਼ ਅਪਲੋਡ ਕਰਦੀ ਹੈ। ਇਨ੍ਹਾਂ ਰਾਹੀਂ ਉਹ 48 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰਦੀ ਹੈ। ਹਾਲਾਂਕਿ ਸੋਸ਼ਲ ਮੀਡੀਆ ਤੋਂ ਇਲਾਵਾ ਉਹ ਮਾਡਲਿੰਗ (Modelling) ਤੋਂ ਵੀ ਚੰਗੀ ਕਮਾਈ ਕਰਦੀ ਹੈ। ਉਨ੍ਹਾਂ ਕੋਲ ਲਗਜ਼ਰੀ ਅਤੇ ਮਹਿੰਗੀਆਂ ਕਾਰਾਂ ਦੀ ਵੀ ਭਰਮਾਰ ਹੈ। ਹਾਲ ਹੀ ਵਿੱਚ, ਅਲੈਕਸਾ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸੁਪਰਕਾਰ ਫਰਾਰੀ (SuperCar Ferrari) ਦੇ ਨਾਲ ਆਪਣੀ ਇੱਕ ਫੋਟੋ ਪੋਸਟ ਕੀਤੀ ਹੈ। ਇਸ ਦੌਰਾਨ ਉਸ ਦੇ ਕੱਪੜੇ ਵੀ ਬ੍ਰਾਂਡੇਡ ਅਤੇ ਮਹਿੰਗੇ ਸਨ।
View this post on Instagram
60 ਮਿਲੀਅਨ ਤੋਂ ਵੱਧ ਫਾਲੋਅਰਜ਼
ਅਲੈਕਸਾ ਦੇ ਸੋਸ਼ਲ ਮੀਡੀਆ (Social Media) 'ਤੇ ਕਰੀਬ 6 ਮਿਲੀਅਨ ਫਾਲੋਅਰਜ਼ ਹਨ। ਉਸ ਨੇ Journalism ਦੀ ਪੜ੍ਹਾਈ ਕੀਤੀ। ਉਸ ਦਾ ਕਹਿਣਾ ਹੈ ਕਿ ਜੇਕਰ ਮੈਂ ਪੱਤਰਕਾਰ ਬਣੀ ਰਹਿੰਦੀ ਤਾਂ ਸ਼ਾਇਦ ਹੀ ਇੰਨੀ ਕਮਾਈ ਕਰ ਸਕਦੀ ਜਿੰਨੀ ਅੱਜ ਸੋਸ਼ਲ ਮੀਡੀਆ ਤੋਂ ਕੀਤੀ ਹੈ। ਉਹ ਲਗਜ਼ਰੀ ਜ਼ਿੰਦਗੀ (Luxury life) ਜਿਊਣਾ ਪਸੰਦ ਕਰਦੀ ਹੈ। ਹਾਲਾਂਕਿ ਕਈ ਵਾਰ ਉਸ ਨੂੰ ਸੋਸ਼ਲ ਮੀਡੀਆ 'ਤੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਯੂਜ਼ਰਸ ਉਸ ਨੂੰ ਇਤਰਾਜ਼ਯੋਗ ਮੈਸੇਜ ਭੇਜਣ ਲੱਗਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin