ਗੁਰਦਾਸਪੁਰ 'ਚ ਮਾਂ ਨੇ ਇੱਕੋ ਸਮੇਂ ਦਿੱਤਾ ਚਾਰ ਬੱਚਿਆਂ ਨੂੰ ਜਨਮ
ਕਹਿੰਦੇ ਹਨ ਕਿ ਜਦੋਂ ਕੁਦਰਤ ਕਿਸੇ ਤੇ ਮਿਹਰਬਾਨ ਹੁੰਦੀ ਹੈ ਤਾਂ ਉਸ ਨੂੰ ਮਾਲਾ ਮਾਲ ਕਰ ਦਿੰਦੀ ਹੈ ਅਜਿਹਾ ਇਕ ਮਾਮਲਾ ਗੁਰਦਾਸਪੁਰ 'ਚ ਵੇਖਣ ਨੂੰ ਮਿਲਿਆ ਹੈ ਜਿੱਥੇ ਇਕ ਮਹਿਲਾ ਨੇ ਇਕ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ।
ਗੁਰਦਾਸਪੁਰ: ਕਹਿੰਦੇ ਹਨ ਕਿ ਜਦੋਂ ਕੁਦਰਤ ਕਿਸੇ ਤੇ ਮਿਹਰਬਾਨ ਹੁੰਦੀ ਹੈ ਤਾਂ ਉਸ ਨੂੰ ਮਾਲਾ ਮਾਲ ਕਰ ਦਿੰਦੀ ਹੈ ਅਜਿਹਾ ਇਕ ਮਾਮਲਾ ਗੁਰਦਾਸਪੁਰ 'ਚ ਵੇਖਣ ਨੂੰ ਮਿਲਿਆ ਹੈ ਜਿੱਥੇ ਇਕ ਮਹਿਲਾ ਨੇ ਇਕ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਚਾਰੋਂ ਬੱਚੇ ਲੜਕੇ ਹਨ ਇਕ ਮਹੀਨੇ ਚੱਲੇ ਇਲਾਜ ਉਪਰੰਤ ਸਿਹਤਯਾਬ ਹੋਏ ਹਨ।
ਇਨ੍ਹਾਂ ਬੱਚਿਆਂ ਨੂੰ ਅੱਜ ਡਾ. ਗੁਰਖੇਲ ਸਿੰਘ ਕਲਸੀ ਹਸਪਤਾਲ ਗੁਰਦਾਸਪੁਰ ਤੋਂ ਘਰ ਭੇਜ ਦਿੱਤਾ ਗਿਆ ਹੈ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਡਾਕਟਰਾਂ ਦੀ ਟੀਮ ਅਤੇ ਪ੍ਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ।
ਬਟਾਲਾ ਦੇ ਪਿੰਡ ਤਰਿਏਵਾਲ ਦੀ ਪ੍ਰਭਜੋਤ ਕੌਰ ਨੇ 7ਵੇਂ ਮਹੀਨੇ ਵਿੱਚ ਇਕੱਠੇ 4 ਬੱਚੀਆਂ ਨੂੰ ਜਨਮ ਦਿੱਤਾ।ਮਾਂ ਅਤੇ ਚਾਰੇ ਬੱਚੇ ਤੰਦੁਰੁਸਤ ਹਨ।ਉਥੇ ਹੀ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲਸੀ ਹਸਪਤਾਲ ਗੁਰਦਾਸਪੁਰ ਦੇ ਸੀਨੀਅਰ ਡਾ. ਗੁਰਖੇਲ ਸਿੰਘ ਕਲਸੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਥਰੀਏਵਾਲ ਦੀ ਇੱਕ ਮਹਿਲਾ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ।
ਡਾ. ਕਲਸੀ ਨੇ ਦੱਸਿਆ ਕਿ 15 ਅਗਸਤ ਨੂੰ ਇਨ੍ਹਾਂ ਚਾਰਾਂ ਬੱਚਿਆਂ ਨੂੰ ਉਨ੍ਹਾਂ ਦੇ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ ਇਨ੍ਹਾਂ ਬੱਚਿਆਂ ਦਾ ਜਨਮ 9 ਮਹੀਨਿਆਂ ਦੇ ਗਰਭ ਦੀ ਬਜਾਏ 7 ਮਹੀਨੇ ਬਾਅਦ ਹੀ ਹੋ ਗਿਆ ਸੀ।ਜਿਸ ਕਾਰਨ ਬੱਚਿਆਂ ਦਾ ਭਾਰ 700 ਗਰਾਮ ਤੋਂ 1100 ਗ੍ਰਾਮ ਤੱਕ ਸੀ ਬੱਚਿਆਂ ਦੀ ਸਿਹਤ ਕਾਫ਼ੀ ਕਮਜ਼ੋਰ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।ਜਿਸ ਦੌਰਾਨ ਬੱਚਿਆਂ ਨੂੰ ਕਾਫ਼ੀ ਸਮਾਂ ਸਾਹ ਵਾਲੀ ਮਸ਼ੀਨ ਤੇ ਵੀ ਰੱਖਣਾ ਪਿਆ ਅਤੇ ਉਨ੍ਹਾਂ ਨੂੰ ਖ਼ੂਨ ਵੀ ਚਡ਼੍ਹਾਉਣਾ ਪਿਆ ਸੀ।
ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਬੱਚਿਆਂ ਦੀ ਸਿਹਤਯਾਬੀ ਲਈ ਕਰੀਬ ਇੱਕ ਮਹੀਨੇ ਦੇ ਇਲਾਜ ਉਪਰੰਤ ਹੁਣ ਇਹ ਚਾਰੇ ਬੱਚੇ ਠੀਕ ਹੋਏ ਹਨ ਜਿਨ੍ਹਾਂ ਦੇ ਸਰੀਰ ਦੇ ਸਾਰੇ ਅੰਗ ਅਤੇ ਭਾਰ ਆਦਿ ਠੀਕ ਤਰ੍ਹਾਂ ਨਾਲ ਵਿਕਸਤ ਹੋ ਰਹੇ ਹਨ ਉਨ੍ਹਾਂ ਦੱਸਿਆ ਕਿ ਅੱਜ ਬੱਚਿਆਂ ਨੂੰ ਛੁੱਟੀ ਦੇਕੇ ਘਰ ਭੇਜ ਦਿੱਤਾ ਗਿਆ ਹੈ।
ਇਸ ਮੌਕੇ ਬੱਚਿਆਂ ਦੇ ਮਾਤਾ ਪ੍ਰਭਜੋਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਬੜਾ ਚਾਅ ਹੈ ਕਿ ਘਰ 'ਚ ਚਾਰ ਬੱਚੇ ਆਏ ਹਨ ਅਤੇ ਉਹ ਪੂਰਾ ਪਰਿਵਾਰ ਇਹਨਾਂ ਦੀ ਦੇਖਭਾਲ ਕਰ ਰਿਹਾ ਹੈ।