Madhya Pradesh ਦੇ ਇਸ ਪਿੰਡ 'ਚ ਹੈਂਡ ਪੰਪ ਇਕੱਠਾ ਕੱਢ ਰਿਹਾ ਹੈ ਅੱਗ ਅਤੇ ਪਾਣੀ, ਦੇਖੋ ਵੀਡੀਓ
Watch: ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਹੈਂਡ ਪੰਪ ਤੋਂ ਪਾਣੀ ਅਤੇ ਅੱਗ ਦੋਵੇਂ ਇੱਕੋ ਸਮੇਂ ਨਿਕਲਦੇ ਵੇਖੇ ਜਾ ਸਕਦੇ ਹਨ। ਇਹ ਵੀਡੀਓ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ...
Viral Video: ਮੱਧ ਪ੍ਰਦੇਸ਼ (Madhya Pradesh) ਤੋਂ ਇੱਕ ਅਨੋਖਾ ਤੇ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ। ਦਰਅਸਲ ਹਾਲ ਹੀ 'ਚ ਛਤਰਪੁਰ ਜ਼ਿਲੇ (Chhatarpur District) ਦੀ ਬਕਸਵਾਹਾ (Bakswaha) ਤਹਿਸੀਲ ਤੋਂ 10 ਕਿਲੋਮੀਟਰ ਦੂਰ ਸਥਿਤ ਕਛੜ ਪਿੰਡ (Kachhar Village) ਤੋਂ ਇੱਕ ਹੈਰਾਨੀਜਨਕ ਵੀਡੀਓ (Shocking Video) ਸਾਹਮਣੇ ਆਇਆ ਹੈ, ਜਿਸ 'ਤੇ ਯਕੀਨ ਕਰਨਾ ਮੁਸ਼ਕਿਲ ਹੈ। ਵਾਇਰਲ ਹੋ ਰਿਹਾ ਇਹ ਵੀਡੀਓ (Viral Video) ਇੱਕ ਹੈਂਡ ਪੰਪ (Hand Pump) ਦਾ ਹੈ, ਜੋ ਅੱਗ ਅਤੇ ਪਾਣੀ ਨਾਲ-ਨਾਲ ਕੱਢ ਰਿਹਾ ਹੈ। ਇਸ ਦੇ ਨਾਲ ਹੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਮੌਕੇ 'ਤੇ ਜਾ ਕੇ ਜਾਂਚ ਕੀਤੀ।
ਦਰਅਸਲ ਮੱਧ ਪ੍ਰਦੇਸ਼ (Madhya Pradesh) ਦੇ ਛਤਰਪੁਰ ਜ਼ਿਲੇ (Chhatarpur District) ਦੇ ਇੱਕ ਪਿੰਡ 'ਚ ਲੱਗੇ ਹੈਂਡ ਪੰਪ (Hand Pump) 'ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ, ਜਿਸ ਦਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ (Video Viral On Social Media) ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਵੱਲੋਂ ਰਿਕਾਰਡ ਕੀਤੀ ਗਈ ਵੀਡੀਓ (Video) 'ਚ ਹੈਂਡ ਪੰਪ (Hand Pump) 'ਚੋਂ ਪਾਣੀ ਅਤੇ ਅੱਗ ਦੋਵੇਂ ਨਾਲੋ-ਨਾਲ ਨਿਕਲਦੇ ਦੇਖੇ ਜਾ ਸਕਦੇ ਹਨ। ਇਸ ਦੌਰਾਨ ਜਿਵੇਂ ਹੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ। ਮੌਕੇ 'ਤੇ ਲੋਕਾਂ ਦੀ ਭੀੜ ਲੱਗ ਗਈ, ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਆਪਣੇ ਮੋਬਾਈਲ (Mobile) ਕੱਢ ਕੇ ਇਸ ਸੀਨ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ (Video Viral On Social Media) ਹੋ ਰਹੀ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ (Social Media) ਪਲੇਟਫਾਰਮ ਟਵਿੱਟਰ (Twitter) 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'ਬਕਸਵਾਹਾ ਦੇ ਕਛਰ ਪਿੰਡ 'ਚ ਇੱਕ ਹੈਂਡ ਪੰਪ 'ਚੋਂ ਅੱਗ ਅਤੇ ਪਾਣੀ ਨਿਕਲ ਰਿਹਾ ਹੈ। ਪਿੰਡ ਵਾਸੀਆਂ ਨੇ ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਲੋਕ ਇਸ ਵੀਡੀਓ ਨੂੰ ਕਾਫੀ ਦੇਖ ਰਹੇ ਹਨ ਅਤੇ ਸ਼ੇਅਰ ਕਰ ਰਹੇ ਹਨ। ਵੀਡੀਓ ਦੇਖਣ ਤੋਂ ਬਾਅਦ ਕੁਝ ਲੋਕ ਹੈਰਾਨ ਹਨ ਤਾਂ ਕੁਝ ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।