Last rituals of buffalo: ਕਿਸਾਨ ਦਾ ਮੱਝ ਨਾਲ ਪਿਆਰ! ਅੰਤਿਮ ਰਸਮਾਂ 'ਤੇ ਵੱਡਾ ਸਮਾਗਮ, ਦੇਸੀ ਘਿਓ ਦੇ ਲੱਡੂ, ਜਲੇਬੀਆਂ, ਗੁਲਾਬ ਜਾਮੁਨ ਵੰਡੇ
ਮੱਝਾਂ ਨੂੰ "ਲਾਡਲੀ" ਨਾ ਨਾਲ ਬੁਲਾਉਣ ਵਾਲੇ ਕਿਸਾਨ ਪਰਿਵਾਰ ਨੇ ਮ੍ਰਿਤੂਭੋਜ ਵੀ ਕੀਤਾ। ਇਸ ਲਈ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਵੀ ਸੱਦੇ ਭੇਜੇ ਗਏ। ਲੋਕਾਂ ਨੂੰ ਦੇਸੀ ਘਿਓ ਨਾਲ ਸਵਾਦਿਸ਼ਟ ਭੋਜਨ ਪਰੋਸਿਆ ਗਿਆ।
Last rituals of buffalo: ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਕਰੀਬ 24 ਸਾਲ ਇੱਕ ਕਿਸਾਨ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੂੰ ਮਾਲੋਮਾਲ ਕਰਨ ਵਾਲੀ ਮੱਝ ਦੀ ਮੌਤ 'ਤੇ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਮੱਝ ਦਾ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੇ ਨਾਲ ਹੀ ਉਸ ਦੀ ਮੌਤ ਤੋਂ ਬਾਅਦ ਨਾ ਸਿਰਫ਼ ਅਸਥੀਆਂ ਦਾ ਵਿਸਰਜਨ ਕੀਤਾ ਗਿਆ, ਸਗੋਂ ਸਤਾਰ੍ਹਵੀਂ ਦੀ ਰਸਮ ਵੀ ਨਿਭਾਈ ਗਈ।
ਮੱਝਾਂ ਨੂੰ "ਲਾਡਲੀ" ਨਾ ਨਾਲ ਬੁਲਾਉਣ ਵਾਲੇ ਕਿਸਾਨ ਪਰਿਵਾਰ ਨੇ ਮ੍ਰਿਤੂਭੋਜ ਵੀ ਕੀਤਾ। ਇਸ ਲਈ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਵੀ ਸੱਦੇ ਭੇਜੇ ਗਏ। ਲੋਕਾਂ ਨੂੰ ਦੇਸੀ ਘਿਓ ਨਾਲ ਸਵਾਦਿਸ਼ਟ ਭੋਜਨ ਪਰੋਸਿਆ ਗਿਆ। ਕਿਸਾਨ ਪਰਿਵਾਰ ਦੇ ਆਪਣੇ ਪਾਲਤੂ ਜਾਨਵਰਾਂ ਪ੍ਰਤੀ ਪਿਆਰ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਦਰਅਸਲ ਪਿੰਡ ਚਰਖੀ ਦੇ ਰਹਿਣ ਵਾਲੇ ਕਿਸਾਨ ਸੁਖਬੀਰ ਸਿੰਘ ਦੇ ਪਿਤਾ ਰਿਸਾਲ ਸਿੰਘ ਨੇ ਕਰੀਬ 28 ਸਾਲ ਪਹਿਲਾਂ ਇੱਕ ਮੱਝ ਲਿਆਂਦੀ ਸੀ। ਇਸ ਤੋਂ ਪੈਦਾ ਹੋਏ ਮੱਝਾਂ ਦੇ ਕੁਨਬੇ ਨੇ ਕਿਸਾਨ ਨੂੰ ਮਾਲੋਮਾਲ ਕਰ ਦਿੱਤਾ। ਇਸ ਮੱਝ ਨੇ ਲਗਾਤਾਰ 24 ਵਾਰ ਕੱਟੀਆਂ ਨੂੰ ਜਨਮ ਦੇ ਕੇ ਰਿਕਾਰਡ ਬਣਾਇਆ।
ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ "ਲਾਡਲੀ" ਮੱਝ ਦਾ ਦੁੱਧ ਪੀਤਾ ਤੇ ਇਸ ਤੋਂ ਪੈਦਾ ਹੋਈਆਂ ਕੱਟੀਆਂ ਦਾ ਪਾਲਣ ਪੋਸ਼ਣ ਕਰਕੇ ਬਹੁਤ ਪੈਸਾ ਕਮਾਇਆ। ਹਾਲ ਹੀ 'ਚ ਪਰਿਵਾਰ ਨੇ ਆਪਣੀ ਮੱਝ ਦੀ ਮੌਤ 'ਤੇ ਸੋਗ ਜਤਾਇਆ ਤੇ ਸਾਰੀਆਂ ਰਸਮਾਂ ਨਿਭਾਉਣ ਤੋਂ ਬਾਅਦ ਅਸਥੀਆਂ ਨੂੰ ਵਿਸਰਜਨ ਕੀਤਾ। ਮੱਝ ਦੀ ਸਤਾਰਵੀਂ ਮੌਕੇ ਕਿਸਾਨ ਪਰਿਵਾਰ ਨੇ ਆਪਣੇ ਘਰ ਦਾਅਵਤ ਵੀ ਰੱਖੀ। ਇਸ ਲਈ ਲੋਕਾਂ ਨੂੰ ਸੱਦਾ ਪੱਤਰ ਭੇਜੇ ਗਏ। ਅੰਤਿਮ ਸੰਸਕਾਰ ਦੌਰਾਨ ਸੈਂਕੜੇ ਰਿਸ਼ਤੇਦਾਰਾਂ ਨੂੰ ਦੇਸੀ ਘਿਓ ਦਾ ਭੋਜਨ ਵਰਤਾਇਆ ਗਿਆ।
ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਮੱਝ ਨੂੰ 'ਲਾਡਲੀ' ਕਹਿ ਕੇ ਬੁਲਾਉਂਦੇ ਸਨ ਤੇ ਉਸ ਨੂੰ ਪਰਿਵਾਰ ਦਾ ਮੈਂਬਰ ਸਮਝਦੇ ਸਨ। ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਨੇ 'ਲਾਡਲੀ' ਤੋਂ ਪੈਦਾ ਹੋਈਆਂ ਮੱਝਾਂ ਦਾ ਦੁੱਧ ਪੀਤਾ ਹੈ। ਮੱਝ ਨੇ ਆਪਣੀ ਪੂਰੀ ਜ਼ਿੰਦਗੀ 'ਚ ਲਗਾਤਾਰ 24 ਵਾਰ ਕੱਟੀਆਂ ਨੂੰ ਜਨਮ ਦੇ ਕੇ ਰਿਕਾਰਡ ਬਣਾਇਆ। ਉਹ ਆਪਣੀ ਮੱਝ ਨੂੰ ਇੰਨਾ ਪਿਆਰ ਕਰਦੇ ਸੀ ਕਿ ਉਸ ਦੀ ਮੌਤ ਤੋਂ ਬਾਅਦ ਸਾਰੀਆਂ ਰਸਮਾਂ ਨਿਭਾਈਆਂ ਤੇ ਅੰਤਿਮ ਸੰਸਕਾਰ ਕੀਤਾ ਗਿਆ।
ਕਿਸਾਨ ਸੁਖਬੀਰ ਨੇ ਦੱਸਿਆ ਕਿ ਮੱਝਾਂ ਦੀਆਂ ਅੰਤਿਮ ਰਸਮਾਂ ਦੇ ਪ੍ਰੋਗਰਾਮ 'ਚ ਦੇਸੀ ਘਿਓ ਦਾ ਬਣਿਆ ਖਾਣਾ ਤਿਆਰ ਕੀਤਾ ਗਿਆ, ਜਿਸ 'ਚ ਚੌਲ, ਲੱਡੂ, ਜਲੇਬੀ, ਗੁਲਾਬ ਜਾਮੁਨ, ਸਬਜ਼ੀ ਤੇ ਪੂਰੀ ਸ਼ਾਮਲ ਸੀ। ਹੋਰ ਤਾਂ ਹੋਰ ਵਿਆਹ ਵਾਂਗ ਗੋਲ-ਗੱਪੇ ਵੀ ਵਰਤਾਏ ਗਏ। ਕਿਸਾਨ ਅਨੁਸਾਰ ਮੱਝ ਦੇ ਅੰਤਿਮ ਸੰਸਕਾਰ ਵਿੱਚ ਕਰੀਬ ਚਾਰ ਸੌ ਰਿਸ਼ਤੇਦਾਰ ਸ਼ਾਮਲ ਹੋਏ।