ਇਸ ਕੁੜੀ ਨਾਲ ਵਿਆਹ ਕਰਨ ਵਾਲੇ ਨੂੰ ਮਿਲਣਗੇ 1200 ਕਰੋੜ ਰੁਪਏ
Download ABP Live App and Watch All Latest Videos
View In Appਇੰਨੀ ਵੱਡੀ ਰਕਮ ਸੁਣ ਕੇ ਦੂਰ-ਦੂਰ ਤੋਂ ਲੜਕਿਆਂ ਦੀ ਲਾਈਨ ਲੱਗ ਗਈ ਹੈ ਅਤੇ ਹਰ ਲੜਕਾ ਜਿੰਨੀ ਨੂੰ ਖ਼ੁਸ਼ ਕਰਨ ਲਈ ਕੋਸ਼ਿਸ਼ 'ਚ ਲੱਗਾ ਹੈ ਪਰ ਉਸ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਵਿਆਹ ਨਹੀਂ ਕਰੇਗੀ।
ਬੇਟੀ ਨੇ ਕਿਹਾ ਉਸ ਨੂੰ ਲੜਕੇ ਨਹੀਂ ਲੜਕੀਆਂ ਪਸੰਦ ਹਨ। ਉਹ ਲੈਸਬੀਅਨ ਹੈ ਅਤੇ ਪਿਛਲੇ 6 ਸਾਲਾਂ ਤੋਂ ਕਿਸੇ ਲੜਕੀ ਦੇ ਨਾਲ ਰਿਲੇਸ਼ਨ 'ਚ ਹੈ। ਇਹ ਸੁਣ ਕੇ ਪਿਤਾ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਨੇ ਤੁਰੰਤ ਐਲਾਨ ਕੀਤਾ ਕਿ ਜੋ ਉਨ੍ਹਾਂ ਦੀ ਬੇਟੀ ਦੇ ਨਾਲ ਵਿਆਹ ਕਰੇਗਾ, ਉਸ ਨੂੰ 400 ਕਰੋੜ ਰੁਪਏ ਦਿੱਤੇ ਜਾਣਗੇ।
ਚੀਨ ਦੇ ਅਰਬਪਤੀ ਬਿਜ਼ਨਸਮੈਨ ਸੇਸਿਲ ਚਾਓ ਨੇ 4 ਸਾਲ ਪਹਿਲਾਂ ਆਪਣੀ ਬੇਟੀ ਦਾ ਵਿਆਹ ਕਰਨ ਦੀ ਗੱਲ ਕੀਤੀ ਸੀ ਅਤੇ ਇਸ ਦੇ ਲਈ ਕਈ ਲੜਕਿਆਂ ਨੂੰ ਵੀ ਮਿਲਵਾਇਆ ਸੀ ਪਰ ਲੜਕੀ ਨੇ ਸਾਰੇ ਲੜਕਿਆਂ ਨੂੰ ਰਿਜੈਕਟ ਕਰ ਦਿੱਤਾ। ਪਰੇਸ਼ਾਨ ਪਿਤਾ ਨੇ ਜਦੋਂ ਲੜਕੀ ਨੂੰ ਪੁੱਛਿਆ ਕਿ ਉਸ ਨੂੰ ਕਿਹੋ ਜਿਹਾ ਲੜਕਾ ਚਾਹੀਦਾ ਹੈ ਤਾਂ ਬੇਟੀ ਦਾ ਜਵਾਬ ਸੁਣ ਕੇ ਉਹ ਹੋਰ ਪਰੇਸ਼ਾਨੀ 'ਚ ਆ ਗਏ।
ਕੁੱਝ ਲੜਕੇ ਤਾਂ ਸਚਾਈ ਜਾਣ ਕੇ ਭੱਜ ਗਏ ਅਤੇ ਕੁੱਝ ਲੜਕਿਆਂ ਦੇ ਆਉਣ 'ਤੇ ਲੜਕੀ ਨੇ ਸਾਰਿਆਂ ਨੂੰ ਰਿਜੈਕਟ ਕਰ ਦਿੱਤਾ। ਹੁਣ ਬੇਟੀ ਦੀ ਫ਼ਿਕਰ 'ਚ ਉਨ੍ਹਾਂ ਨੇ ਰਕਮ ਵਧਾ ਕੇ 1200 ਕਰੋੜ ਰੁਪਏ ਕਰ ਦਿੱਤੀ ਹੈ।
ਹਾਂਗਕਾਂਗ: ਹਾਂਗਕਾਂਗ 'ਚ ਇੱਕ ਅਰਬਪਤੀ ਪਿਤਾ ਨੂੰ ਆਪਣੀ ਖ਼ੂਬਸੂਰਤ ਬੇਟੀ ਦੇ ਲਈ ਇੱਕ ਚੰਗਾ ਲਾੜਾ ਨਹੀਂ ਮਿਲ ਪਾ ਰਿਹਾ ਹੈ। ਹਾਂਗਕਾਂਗ 'ਚ ਕਈ ਜਹਾਜ਼ਾਂ ਦੇ ਮਾਲਕ ਅਤੇ ਪ੍ਰਾਪਰਟੀ ਡਿਵੈਲਪਰ ਸੇਸਿਲ ਚਾਓ ਜੇ ਸੁੰਗ (77) ਨੇ ਆਪਣੀ ਬੇਟੀ ਦਾ ਵਿਆਹ ਕਰਨ ਵਾਲੇ ਨੂੰ ਤਕਰੀਬਨ 1200 ਕਰੋੜ ਰੁਪਏ ਦੇਣ ਦਾ ਪ੍ਰਸਤਾਵ ਵੀ ਰੱਖਿਆ ਹੈ।
ਦਰਅਸਲ ਸੇਸਿਲ ਚਾਓ ਦੀ ਬੇਟੀ ਜਿਨੀ ਚਾਓ (33) ਇੱਕ ਸਮਲਿੰਗੀ ਹੈ। ਇਹ ਦੂਜੀ ਵਾਰ ਹੈ ਜਦੋਂ ਉਹ ਮੀਡੀਆ 'ਚ ਛਾਈ ਹੋਈ ਹੈ। 4 ਸਾਲ ਪਹਿਲਾਂ ਵੀ ਉਹ ਆਪਣੇ ਵਿਆਹ ਦੀ ਗੱਲ ਨੂੰ ਲੈ ਕੇ ਚਰਚਾ 'ਚ ਰਹਿ ਚੁੱਕੀ ਹੈ।
- - - - - - - - - Advertisement - - - - - - - - -