ਬੋਸਟਨ: ਧਰਤੀ 'ਤੇ ਜੀਵਨ ਦੇ ਵਿਕਾਸ ਲਈ ਪਾਣੀ ਅਤੇ ਕਾਰਬਨ ਬਹੁਤ ਜ਼ਰੂਰੀ ਤੱਤਾਂ 'ਚ ਸ਼ੁਮਾਰ ਹਨ। ਇਨ੍ਹਾਂ ਦੋਵਾਂ ਤੋਂ ਬਿਨਾਂ ਧਰਤੀ 'ਤੇ ਜੀਵਨ ਮੁਮਕਿਨ ਹੋਣਾ ਮਹਿਜ਼ ਕੋਰੀ ਕਲਪਨਾ ਹੈ। ਇਹ ਦੋਵੇਂ ਤਤ ਧਰਤੀ 'ਤੇ ਕਿਸ ਤਰ੍ਹਾਂ ਪਹੁੰਚੇ, ਇਸ 'ਤੇ ਵਿਗਿਆਨਿਕ ਲਗਾਤਾਰ ਖੋਜ ਕਰ ਰਹੇ ਹਨ। ਇੱਕ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਸੌਰ ਮੰਡਲ ਵਿਕਸਿਤ ਹੋਣ ਦੇ 20 ਲੱਖ ਸਾਲ ਬਾਅਦ (ਮੌਜੂਦਾ ਸਮੇਂ ਤੋਂ 4.56 ਅਰਬ ਸਾਲ ਪਹਿਲਾਂ) ਉਲਕਾ ਪਿੰਡ ਧਰਤੀ 'ਤੇ ਪਾਣੀ ਲੈ ਆਏ ਸਨ। ਉਦੋਂ ਧਰਤੀ ਦਾ ਆਕਾਰ ਮੌਜੂਦਾ ਆਕਾਰ ਤੋਂ ਸਿਰਫ਼ 20 ਫ਼ੀਸਦੀ ਹੀ ਸੀ।


ਮੈਸਾਚੁਸੇਟਸ ਇੰਸਟੀਟਿਊਟ ਆਫ ਟੈਕਨਾਲੋਜੀ, ਅਮਰੀਕਾ ਦੇ ਵਿਗਿਆਨਿਕ ਐਡਮ ਸੈਰਫੀਅਨ ਨੇ ਕਿਹਾ, 'ਇਨ੍ਹਾਂ ਉਲਕਾ ਪਿੰਡਾਂ ਦੇ ਪੈਰੇਂਟ ਬਾਡੀ ਭਾਵ ਧੂਮਕੇਤੂ ਅਤੇ ਛੋਟੇ ਗ੍ਰਹਿਾਂ ਦਾ ਅਧਿਆਨ ਕੀਤਾ ਜਾ ਰਿਹਾ ਹੈ। ਇਸ ਤੋਂ ਪਤਾ ਲੱਗੇਗਾ ਕਿ ਸੌਰ ਮੰਡਲ ਦੇ ਸ਼ੁਰੂਆਤੀ ਸਾਲਾਂ 'ਚ ਇਹ ਕਿੱਥੇ ਪਾਏ ਜਾਂਦੇ ਸਨ ਅਤੇ ਉਨ੍ਹਾਂ ਦੇ ਕੋਲ ਕਿੰਨੀ ਮਾਤਰਾ 'ਚ ਪਾਣੀ ਉਪਲਬਧ ਸੀ।' ਸੌਰ ਮੰਡਲ ਦੇ ਅੰਦਰੂਨੀ ਹਿੱਸੇ 'ਚ ਅੱਜ ਤੋਂ 4.56 ਅਰਬ ਸਾਲ ਪਹਿਲਾਂ ਏਂਗਰਾਈਟ ਉਲਕਾ ਪਿੰਡਾਂ ਦਾ ਨਿਰਮਾਣ ਹੋਇਆ ਸੀ। ਉਸ ਸਮੇਂ ਸੌਰ ਮੰਡਲ ਬਹੁਤ ਗਰਮ ਸੀ। ਇਸ ਕਾਰਨ ਛੋਟੇ ਗ੍ਰਹਿ ਪਿਘਲਣ ਲੱਗੇ ਸਨ। 4800 ਡਿਗਰੀ ਸੈਲਸੀਅਸ 'ਤੇ ਕਾਰਬਨ ਵੀ ਭਾਫ ਬਣ ਕੇ ਉਡ ਜਾਂਦਾ ਸੀ। ਅਜਿਹੇ 'ਚ ਪਾਣੀ ਦਾ ਨਿਰਮਾਣ ਮੁਮਕਿਨ ਨਹੀਂ ਸੀ। ਹਾਈਡ੍ਰੋਜ਼ਨ ਜੋ ਪਾਣੀ ਦਾ ਮੁੱਖ ਘਟਕ ਹੈ, ਉਹ ਘੱਟ ਤਾਪਮਾਨ 'ਚ ਹੀ ਭਾਫ ਬਣ ਜਾਂਦਾ ਹੈ। ਅਜਿਹੇ 'ਚ ਪਾਣੀ ਦੇ ਧਰਤੀ 'ਤੇ ਆਉਣ ਦੇ ਸਮੇਂ ਦੀ ਗੱਲ ਸਾਫ਼ ਨਹੀਂ ਹੋ ਪਾ ਰਹੀ ਸੀ।


ਵਿਗਿਆਨੀਆਂ ਨੇ ਫਿਰ ਉਲਕਾ ਪਿੰਡਾਂ 'ਚ ਮੌਜੂਦ ਓਲੀਵਾਈਨ ਤੱਤਾਂ ਦਾ ਅਧਿਐਨ ਕੀਤਾ। ਇਸ ਤੋਂ ਪਤਾ ਲੱਗਾ ਕਿ ਮੌਜੂਦਾ ਸਮੇਂ ਧਰਤੀ 'ਤੇ ਮੌਜੂਦ ਪਾਣੀ ਦਾ 20 ਫ਼ੀਸਦੀ ਏਂਗਰਾਈਟ ਦੇ ਪੈਰੇਂਟ ਛੋਟੇ ਗ੍ਰਹਿਾਂ 'ਤੇ ਮੌਜੂਦ ਸੀ। ਇਨ੍ਹਾਂ ਛੋਟੇ ਗ੍ਰਹਿਾਂ 'ਤੇ ਉਪਲਬਧ ਪਾਣੀ ਦੀ ਰਚਨਾ ਧਰਤੀ ਦੇ ਪਾਣੀ ਨਾਲ ਮਿਲਦੀ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਧਰਤੀ 'ਤੇ ਪਾਣੀ ਉਲਕਾ ਪਿੰਡ ਹੀ ਲੈ ਕੇ ਆਏ ਸਨ। ਧਰਤੀ ਜਦੋਂ ਠੰਢੀ ਹੋਣ ਲੱਗੀ, ਉਸ ਤੋਂ ਪਹਿਲਾਂ ਇੱਥੇ ਪਾਣੀ ਪਹੁੰਚ ਚੁੱਕਾ ਸੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904