ਪਹਿਲੀ ਵਾਰ ਇਹ ਪਿੰਡ ਸਾਲ 2003 ਵਿੱਚ ਚਰਚਾ ਵਿੱਚ ਆਇਆ ਸੀ, ਜਦੋਂ ਇਸ ਪਿੰਡ ਦੀ ਇਕੋਨਾਮੀ 100 ਬਿਲੀਅਨ ਯੂਆਨ ਪਹੁੰਚ ਗਈ ਸੀ। ਹੌਲੀ-ਹੌਲੀ ਇਸ ਵਿੱਚ ਹੋਰ ਸੁਧਾਰ ਆਇਆ ਅਤੇ ਸਾਲ 2011 ਵਿੱਚ ਇੱਥੇ 72 ਮੰਜਿਲਾ ਸਕਾਈ-ਸਕਰੈਪਰ ਬਣ ਕੇ ਤਿਆਰ ਹੋ ਗਿਆ। ਇਹ ਕਰੀਬ 328 ਮੀਟਰ ਉੱਚਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਈਫਲ ਟਾਵਰ ਤੋਂ ਵੀ ਉੱਚਾ ਹੈ। ਇਸ ਪਿੰਡ ਵਿੱਚ ਫਾਈਵ ਸਟਾਰ ਹੋਟਲ ਵੀ ਹੈ।