ਲੰਡਨ- ਸਮੁੰਦਰੀ ਸਪੰਜ ਇਨਸਾਨਾਂ ਅਤੇ ਹੋਰ ਪਸ਼ੂਆਂ ਦੇ ਸਭ ਤੋਂ ਪੁਰਾਣੇ ਵਡੇਰੇ ਰਹੇ ਹੋ ਸਕਦੇ ਹਨ। ਵਿਗਿਆਨੀਆਂ ਨੇ ਇਹ ਨਵਾਂ ਦਾਅਵਾ ਕੀਤਾ ਹੈ। ਉਨ੍ਹਾਂ ਦੇ ਇਸ ਦਾਅਵੇ ਨਾਲ ਮਨੁੱਖੀ ਵਿਕਾਸ ਨਾਲ ਜੁੜੀ ਜੀਵ ਵਿਗਿਆਨ ਦੀ ਬਹਿਸ ਕੁਝ ਸੁਲਝਦੀ ਦਿਸ ਰਹੀ ਹੈ। ਮਨੁੱਖੀ ਜੀਨ ਨਾਲ ਜੁੜੇ ਪਿਛਲੇ ਵਿਸ਼ਲੇਸ਼ਣਾਂ ਵਿੱਚ ਇਸ ਗੱਲ ਬਾਰੇ ਭੁਲੇਖਾ ਰਹਿੰਦਾ ਸੀ ਕਿ ਸਮੁੰਦਰੀ ਸਪੰਜ ਸਾਡੇ ਸਭ ਤੋਂ ਪੁਰਾਣੇ ਵਡੇਰੇ ਸਨ।


ਸਮੁੰਦਰੀ ਸਪੰਜ ਬੇਤਰਤੀਬ, ਜ਼ਿਆਦਾਤਰ ਸਮੁੰਦਰੀ ਪਾਣੀ ਜਜ਼ਬ ਕਰ ਲੈਣ ਵਾਲੇ ਫਿਲਟਰ ਫੀਡਰ ਹਨ, ਜੋ ਖੁਰਾਕੀ ਪਦਾਰਥਾਂ ਦੇ ਕਣਾਂ ਨੂੰ ਛਾਣਨ ਲਈ ਆਪਣੇ ਮੈਟਿ੍ਰਕਸ ਦੇ ਰਾਹੀਂ ਪਾਣੀ ਪੰਪ ਕਰਦੇ ਹਨ। ਸਪੰਜ ਜਾਨਵਰਾਂ ਵਿੱਚ ਸਭ ਤੋਂ ਸਰਲ ਹੁੰਦਾ ਹੈ। ‘ਕਾੱਮਬ ਜੇਲੀ’ ਇਕ ਸਮੁੰਦਰੀ ਜੰਤੂ ਹੈ, ਜਿਸ ਦਾ ਸਰੀਰ ਜੈਲੀ ਫਿਸ਼ ਵਰਗਾ ਹੁੰਦਾ ਹੈ। ਪਿਛਲੇ ਦਿਨੀਂ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਬ੍ਰਿਸਟਲ ਦੇ ਖੋਜ ਕਰਤਾਵਾਂ ਦੀ ਅਗਵਾਈ ਵਿੱਚ ਹੋਈ ਨਵੀਂ ਖੋਜ ਤੋਂ ਇਸ ਭੁਲੇਖੇ ਦੀ ਸਥਿਤੀ ਦੇ ਕਾਰਨ ਜਾਂਚ ਵਿੱਚ ਸਪੰਜ ਹੀ ਮਨੁੱਖ ਦੇ ਸਭ ਤੋਂ ਪੁਰਾਣੇ ਵਡੇਰੇ ਸਾਬਤ ਹੋਏ ਹਨ।


ਇਨ੍ਹਾਂ ਖੋਜ ਕਰਤਾਵਾਂ ਨੇ ਸਾਲ 2015 ਅਤੇ 2017 ਦੇ ਵਿਚਾਲੇ ਜਾਰੀ ਕੀਤੇ ਸਾਰੇ ਪ੍ਰਮੁੱਖ ਜੀਨੋਮਿਕ ਡਾਟਾਸੈਟੋਂ ਦਾ ਵਿਸ਼ਲੇਸ਼ਣ ਕੀਤਾ ਸੀ। ਯੂਨੀਵਰਸਿਟੀ ਆਫ ਬ੍ਰਿਸਟਲ ਦੇ ਡੇਵਿਡ ਪਿਸਾਨੀ ਨੇ ਦੱਸਿਆ, ‘ਤੱਥ ਇਹ ਹੈ ਕਿ ਸਪੰਜ ਜਾਂ ਕਾਮਬ ਜੇਲੀ ਵਿੱਚੋਂ ਕਿਹੜਾ ਪਹਿਲਾਂ ਆਇਆ, ਇਸ ਬਾਰੇ ਕਲਪਨਾ ਤੰਤਰਿਕਾ ਤੰਤਰ ਤੇ ਪਾਚਨ ਤੰਤਰ ਪ੍ਰਣਾਲੀ ਵਰਗੀਆਂ ਪ੍ਰਮੁੱਖ ਜੰਤੂ ਪ੍ਰਣਾਲੀਆਂ ਦੇ ਵਿਕਾਸ ਨਾਲ ਜੁੜੇ ਵੱਖ ਇਤਿਹਾਸ ਵੱਲ ਇਸ਼ਾਰਾ ਕਰਦੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904