ਪੜਚੋਲ ਕਰੋ
Advertisement
ਪਤਨੀ ਨੂੰ ਝੂਠ ਬੋਲ ਪ੍ਰੇਮਿਕਾ ਨਾਲ ਗਿਆ ਸੀ ਇਟਲੀ, ਕਰਵਾ ਬੈਠਾ ਕੋਰੋਨਾ
ਬ੍ਰਿਟੇਨ ਦਾ ਇੱਕ ਕਾਰੋਬਾਰੀ ਆਪਣੀ ਪਤਨੀ ਨੂੰ ਝੂਠ ਬੋਲ ਆਪਣੀ ਪ੍ਰੇਮਿਕਾ ਨਾਲ ਇਟਲੀ ਦੀ ਯਾਤਰਾ 'ਤੇ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸ ਨੂੰ ਕੋਰੋਨਾਵਾਇਰਸ ਸੀ।
ਲੰਡਨ: ਬ੍ਰਿਟੇਨ ਦਾ ਇੱਕ ਕਾਰੋਬਾਰੀ ਆਪਣੀ ਪਤਨੀ ਨੂੰ ਝੂਠ ਬੋਲ ਆਪਣੀ ਪ੍ਰੇਮਿਕਾ ਨਾਲ ਇਟਲੀ ਦੀ ਯਾਤਰਾ 'ਤੇ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸ ਨੂੰ ਕੋਰੋਨਾਵਾਇਰਸ ਸੀ। ਹਾਲਾਂਕਿ ਉਸ ਨੂੰ ਕੋਰੋਨਾ ਪੀੜਤ ਹੋਣ ਬਾਰੇ ਇੰਨੀ ਚਿੰਤਾ ਨਹੀਂ ਸੀ, ਜਿੰਨੀ ਉਸ ਨੂੰ ਇਸ ਗੱਲ ਦੀ ਸੀ ਕਿ ਉਸ ਦੀ ਪਤਨੀ ਨੂੰ ਇਟਲੀ ਦੇ ਸੈਰ ਸਪਾਟੇ ਬਾਰੇ ਨਾ ਪਤਾ ਲੱਗ ਜਾਵੇ। ਟਰਿਪ ਤੋਂ ਵਾਪਸ ਪਰਤਣ 'ਤੇ ਉਹ ਕੋਰੋਨਵਾਇਰਸ ਨਾਲ ਸੰਕਰਮਿਤ ਪਾਇਆ ਗਿਆ, ਪਰ ਫਿਰ ਵੀ ਉਸ ਨੇ ਝੂਠ ਬੋਲਿਆ। ਉਸ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਕਾਰੋਬਾਰੀ ਦੌਰੇ ਦੌਰਾਨ ਹੀ ਉਸ ਨੂੰ ਕੋਰੋਨਾ ਹੋ ਗਿਆ ਸੀ। ਇਹ ਝੂਠ ਪਤਨੀ ਦੇ ਸਾਮ੍ਹਣੇ ਤਾਂ ਚੱਲ ਗਿਆ ਪਰ ਡਾਕਟਰਾਂ ਦੇ ਸਾਹਮਣੇ ਨਹੀਂ ਚੱਲ ਸਕਿਆ।
ਕਾਰੋਬਾਰੀ ਦੇ ਇੱਕ ਨੇੜਲੇ ਸਾਥੀ ਨੇ ਦੱਸਿਆ ਕਿ ਜਦੋਂ ਡਾਕਟਰਾਂ ਨੇ ਉਸ ਨੂੰ ਉਸ ਦੀ ਟਰੈਵਲ ਹਿਸਟਰੀ ਪੁੱਛੀ ਤਾਂ ਉਸ ਨੇ ਦੱਸਿਆ ਕਿ ਉਹ ਇਟਲੀ ਗਿਆ ਸੀ ਤੇ ਉਥੇ ਹੀ ਉਸਨੂੰ ਕੋਰੋਨਾ ਹੋਇਆ ਸੀ। ਉਸ ਨੇ ਅਜੇ ਤੱਕ ਡਾਕਟਰਾਂ ਨੂੰ ਸੂਚਿਤ ਨਹੀਂ ਕੀਤਾ ਸੀ ਕਿ ਉਸ ਦੀ ਇੱਕ ਪ੍ਰੇਮਿਕਾ ਵੀ ਉਸ ਨਾਲ ਸੀ। ਦਰਅਸਲ, ਉਸ ਨੂੰ ਡਰ ਹੈ ਕਿ ਜੇ ਉਹ ਸਿੱਧੇ ਤੌਰ 'ਤੇ ਡਾਕਟਰਾਂ ਨੂੰ ਪ੍ਰੇਮਿਕਾ ਦਾ ਪਤਾ ਦਿੰਦਾ ਹੈ ਤਾਂ ਇਹ ਖ਼ਬਰ ਉਸ ਦੀ ਪਤਨੀ ਤੱਕ ਨਾ ਪਹੁੰਚ ਜਾਵੇ। ਇਸ ਦੇ ਨਾਲ ਹੀ ਇਹ ਡਰ ਵੀ ਹੈ ਕਿ ਜੇ ਡਾਕਟਰ ਏਅਰ ਲਾਈਨ ਕੰਪਨੀ ਵਿੱਚ ਜਾ ਕੇ ਪਤਾ ਲਾਉਣਗੇ ਤਾਂ ਪ੍ਰੇਮਿਕਾ ਦਾ ਖੁਲਾਸਾ ਹੋ ਹੀ ਜਾਵੇਗਾ।
ਡਾਕਟਰਾਂ ਲਈ ਇਹ ਜਾਣਨਾ ਵੀ ਮਹੱਤਵਪੂਰਨ ਹੈ ਕਿ ਉਹ ਕਿਨ੍ਹਾਂ-ਕਿਨ੍ਹਾਂ ਲੋਕਾਂ ਦੇ ਸੰਪਰਕ 'ਚ ਆਇਆ ਹੈ ਤੇ ਕੀ ਉਹ ਲੋਕ ਸਿਹਤਮੰਦ ਹਨ ਜਾਂ ਨਹੀਂ। ਹਾਲਾਂਕਿ, ਇਸ ਵਿਅਕਤੀ ਦੀ ਪਤਨੀ ਸਾਵਧਾਨੀ ਦੇ ਤੌਰ ਤੇ ਅਲੱਗ-ਥਲੱਗ ਹੋ ਗਈ ਹੈ, ਪਰ ਇਸ ਕਾਰੋਬਾਰੀ ਦੀਆਂ ਨੀਂਦਾਂ ਉਡੀਆਂ ਪਈਆਂ ਹਨ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement