ਇਸ ਦੇਸ਼ 'ਚ ਪਤੀ ਨੂੰ ਕਈ ਵਿਆਹ ਕਰਨ ਦੀ ਆਜ਼ਾਦੀ, ਬੱਸ ਮੰਨਣੀਆਂ ਪੈਂਦੀਆਂ ਕੁਝ ਸ਼ਰਤਾਂ
ਦੁਨੀਆ ਭਰ ਵਿੱਚ ਕਈ ਅਜਿਹੇ ਦੇਸ਼ ਹਨ ਜਿੱਥੇ ਇੱਕ ਤੋਂ ਵੱਧ ਵਿਆਹ ਕਰਵਾਉਣਾ ਕਾਨੂੰਨੀ ਹੈ। ਮਿਸਰ 'ਚ ਅਜਿਹਾ ਹੀ ਇੱਕ ਡ੍ਰਾਫਟ ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਪਤੀ ਕੁਝ ਸ਼ਰਤਾਂ ਦਾ ਪਾਲਣ ਕਰਕੇ ਕਈ ਵਿਆਹ ਕਰ ਸਕਦਾ ਹੈ।

Viral Video: ਦੁਨੀਆ ਵਿੱਚ ਕਈ ਅਜਿਹੇ ਦੇਸ਼ ਹਨ ਜਿੱਥੇ ਇੱਕ ਤੋਂ ਵੱਧ ਵਿਆਹ ਕਰਨਾ ਕਾਨੂੰਨੀ ਹੈ, ਪਰ ਕੁਝ ਸ਼ਰਤਾਂ ਨਾਲ। ਅਜਿਹਾ ਹੀ ਇੱਕ ਡ੍ਰਾਫਟ ਮਿਸਰ ਵਿੱਚ ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਕੋਈ ਵੀ ਵਿਅਕਤੀ ਵੱਲੋਂ ਵਿਆਹ ਕਰ ਸਕਦਾ ਹੈ। ਦੋ ਹੀ ਨਹੀਂ, ਦੋ ਤੋਂ ਵੱਧ ਵੀ ਵਿਆਹ ਕਰ ਸਕਦੇ ਹਨ ਪਰ ਇਸ ਲਈ ਸ਼ਰਤ ਹੈ ਕਿ ਇਸ ਮਾਮਲੇ ਵਿੱਚ ਪਤੀ ਨੂੰ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ। ਅਦਾਲਤ ਦੇ ਨਾਲ-ਨਾਲ ਵਿਅਕਤੀ ਨੂੰ ਇਸ ਬਾਰੇ ਆਪਣੀ ਪਤਨੀ ਨੂੰ ਵੀ ਸੂਚਿਤ ਕਰਨਾ ਹੋਵੇਗਾ। ਇਸ ਤੋਂ ਬਾਅਦ ਵਿਅਕਤੀ ਆਸਾਨੀ ਨਾਲ ਵਿਆਹ ਕਰਵਾ ਸਕਦਾ ਹੈ।
ਹਾਲ ਹੀ 'ਚ ਮਿਸਰ ਦੇ ਅਖ਼ਬਾਰ ਅਲ-ਅਹਰਮ (Al-Ahram) ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਜਿਸ 'ਚ ਹਾਊਸ ਆਫ ਰਿਪ੍ਰਜ਼ੈਂਟੇਟਿਵ ਨਸਾਵਾ ਅਲ-ਦੀਬ ਨੇ 'ਨਿਊ ਡ੍ਰਾਫਟ ਪਰਸਨਲ ਸਟੇਟਸ ਲਾਅ' ਪੇਸ਼ ਕੀਤਾ ਹੈ। ਇਸ ਬਿੱਲ ਤਹਿਤ ਇਹ ਨਵੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ। ਧਾਰਾ 14 ਤਹਿਤ ਇਹ ਵਿਵਸਥਾ ਹੈ ਕਿ ਜੇਕਰ ਪਤੀ ਬਹੁ-ਵਿਆਹ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਇਸ ਸਬੰਧੀ ਫੈਮਿਲੀ ਕੋਰਟ ਦੇ ਜੱਜ ਕੋਲ ਬੇਨਤੀ ਕਰਨੀ ਪਵੇਗੀ। ਇਸ ਦੇ ਨਾਲ ਹੀ ਆਪਣੀ ਪਤਨੀ ਨੂੰ ਵੀ ਇਸ ਬਾਰੇ ਜਾਣਕਾਰੀ ਦੇਣੀ ਹੋਵੇਗੀ। ਇਸ ਦੇ ਨਾਲ ਹੀ ਪਤਨੀ ਨੂੰ ਦੱਸਣਾ ਹੋਵੇਗਾ ਕਿ ਬਹੁ-ਵਿਆਹ ਦੀ ਇਜਾਜ਼ਤ ਲਈ ਉਸ ਨੂੰ ਅਦਾਲਤ ਵਿਚ ਆ ਕੇ ਆਪਣੀ ਸਹਿਮਤੀ ਜਾਂ ਅਸਹਿਮਤੀ ਦੇਣੀ ਹੈ।
ਦੱਸ ਦੇਈਏ ਕਿ ਇਸ ਕਾਨੂੰਨੀ ਡ੍ਰਾਫਟ ਦੇ ਆਰਟੀਕਲ 16 ਵਿੱਚ ਕਿਹਾ ਗਿਆ ਹੈ ਕਿ ਜੇਕਰ ਪਹਿਲੀ ਪਤਨੀ ਅਦਾਲਤ ਵਿੱਚ ਪੇਸ਼ ਹੁੰਦੀ ਹੈ, ਤਾਂ ਜੱਜ ਔਰਤ ਤੋਂ ਪੁੱਛੇਗਾ ਕਿ ਕੀ ਉਸਨੇ ਬਹੁ-ਵਿਆਹ ਲਈ ਸਹਿਮਤੀ ਦਿੱਤੀ ਹੈ ਜਾਂ ਨਹੀਂ। ਅਜਿਹੀ ਸਥਿਤੀ 'ਚ ਜੇਕਰ ਔਰਤ ਬਹੁ-ਵਿਆਹ ਲਈ ਸਹਿਮਤੀ ਨਹੀਂ ਦਿੰਦੀ ਤੇ ਪਤੀ ਫਿਰ ਵੀ ਬਹੁ-ਵਿਆਹ ਲਈ ਜ਼ਿੱਦ ਕਰਦਾ ਹੈ ਤਾਂ ਅਦਾਲਤ ਦੋਵਾਂ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਜੇਕਰ ਦੋਵੇਂ ਧਿਰਾਂ ਅਦਾਲਤ ਵਿਚ ਆਪਣੀ ਰਾਏ 'ਤੇ ਕਾਇਮ ਰਹਿੰਦੀਆਂ ਹਨ ਤੇ ਪਤਨੀ ਤਲਾਕ ਲਈ ਅਰਜ਼ੀ ਦਿੰਦੀ ਹੈ, ਤਾਂ ਉਸ ਨੂੰ ਵਿੱਤੀ ਅਧਿਕਾਰ ਤਹਿਤ ਅਦਾਲਤ ਤੋਂ ਮਦਦ ਮਿਲੇਗੀ।






















