ਇਥੋਪੀਆਈ ਕੈਲੰਡਰ 'ਚ ਇੱਕ ਸਾਲ 'ਚ 13 ਮਹੀਨੇ ਹੁੰਦੇ ਹਨ। ਇਥੋਪੀਆ ਦਾ ਨਵਾਂ ਸਾਲ 10 ਜਾਂ 11 ਸਤੰਬਰ ਨੂੰ ਸ਼ੁਰੂ ਹੁੰਦਾ ਹੈ। 12 ਮਹੀਨਿਆਂ 'ਚ ਹਰ ਮਹੀਨੇ 'ਚ 30 ਦਿਨ ਹੁੰਦੇ ਹਨ। ਆਖਰੀ ਮਹੀਨੇ ਨੂੰ ਪੈਗੁਮੇ ਕਿਹਾ ਜਾਂਦਾ ਹੈ, ਜਿਸ 'ਚ ਸਿਰਫ ਪੰਜ ਜਾਂ ਛੇ ਦਿਨ ਆਉਂਦੇ ਹਨ। ਇਹ ਮਹੀਨਾ ਉਨ੍ਹਾਂ ਦਿਨਾਂ ਨੂੰ ਜੋੜ ਕੇ ਬਣਾਇਆ ਗਿਆ ਹੈ ਜਿਨ੍ਹਾਂ ਦੀ ਸਾਲ 'ਚ ਗਿਣਤੀ ਨਹੀਂ ਹੁੰਦੀ।