ਬੱਦਲਾਂ ਤੋਂ ਵੀ ਉਪਰ ਭਾਰਤੀ ਰੇਲਵੇ ਦਾ ਚਨਾਬ ਪੁੱਲ, ਦੁਨੀਆ 'ਚ ਸਭ ਤੋਂ ਉੱਚਾ
ਜੰਮੂ-ਕਸ਼ਮੀਰ 'ਚ ਚਨਾਬ ਨਦੀ 'ਤੇ ਦੁਨੀਆ ਦਾ ਸਭ ਤੋਂ ਉੱਚਾ ਪੁਲ ਬਣ ਰਿਹਾ ਹੈ। 'ਚਨਾਬ ਬ੍ਰਿਜ' ਦੇ ਨਾਂ ਨਾਲ ਜਾਣਿਆ ਜਾਂਦਾ ਇਹ ਪੁਲ ਦਸੰਬਰ 2022 ਤੱਕ ਰੇਲ ਆਵਾਜਾਈ ਲਈ ਚਾਲੂ ਹੋ ਸਕਦਾ ਹੈ।
Worlds highest Bridge: ਜੰਮੂ-ਕਸ਼ਮੀਰ 'ਚ ਚਨਾਬ ਨਦੀ 'ਤੇ ਦੁਨੀਆ ਦਾ ਸਭ ਤੋਂ ਉੱਚਾ ਪੁਲ ਬਣ ਰਿਹਾ ਹੈ। 'ਚਨਾਬ ਬ੍ਰਿਜ' ਦੇ ਨਾਂ ਨਾਲ ਜਾਣਿਆ ਜਾਂਦਾ ਇਹ ਪੁਲ ਦਸੰਬਰ 2022 ਤੱਕ ਰੇਲ ਆਵਾਜਾਈ ਲਈ ਚਾਲੂ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੋਮਵਾਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਇਸ ਪੁਲ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੇਂਦਰੀ ਮੰਤਰੀ ਨੇ ਕੈਪਸ਼ਨ ਲਿਖਿਆ, 'ਬਦਲਾਂ ਦੇ ਉਪਰ ਦੁਨੀਆ ਦਾ ਸਭ ਤੋਂ ਉੱਚਾ ਚਨਾਬ ਪੁਲ'।
The world's highest #arch #ChenabBridge over the clouds. pic.twitter.com/0fkKFc4Nte
— Ashwini Vaishnaw (@AshwiniVaishnaw) February 7, 2022
ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਪੁਲ ਦੀ ਉਚਾਈ ਇੰਨੀ ਹੈ ਕਿ ਇਸ ਦੇ ਹੇਠਾਂ ਬੱਦਲ ਆ ਗਏ ਹਨ। ਚਨਾਬ ਨਦੀ 'ਤੇ ਬਣੇ ਇਸ ਪੁਲ ਦੀ ਉਚਾਈ ਦਰਿਆ ਦੇ ਪੱਧਰ ਤੋਂ 359 ਮੀਟਰ ਹੈ। ਇਹ ਪੁਲ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਕਟੜਾ-ਬਨਿਹਾਲ ਰੇਲ ਸੈਕਸ਼ਨ 'ਤੇ 27949 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।
ਇਸ ਪੁਲ ਨੂੰ ਮੇਨ ਆਰਚ ਦੇ ਨਾਲ 1315 ਮੀਟਰ ਲੰਬਾ ਡਿਜ਼ਾਇਨ ਕੀਤਾ ਗਿਆ ਹੈ। ਇਸ ਪੁਲ ਦਾ ਨਿਰਮਾਣ ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਿਟੇਡ (ਕੇਆਰਸੀਐਲ) ਦੇ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂ.ਐੱਸ.ਬੀ.ਆਰ.ਐੱਲ.) ਪ੍ਰੋਜੈਕਟ ਦੇ ਤਹਿਤ ਕੀਤਾ ਗਿਆ ਹੈ। ਇਹ ਘਾਟੀ ਨੂੰ ਰੇਲਵੇ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜੇਗਾ।
ਤੁਹਾਨੂੰ ਦੱਸ ਦੇਈਏ ਕਿ ਇਸ ਖਾਸ ਪੁਲ ਦੀ ਇਕ ਹੋਰ ਸਭ ਤੋਂ ਮਹੱਤਵਪੂਰਨ ਤਕਨੀਕੀ ਵਿਸ਼ੇਸ਼ਤਾ ਇਹ ਹੈ ਕਿ ਜਿਸ ਸਟ੍ਰਕਚਰਲ ਸਟੀਲ ਤੋਂ ਪੁਲ ਬਣਾਇਆ ਗਿਆ ਹੈ, ਉਹ ਮਾਈਨਸ 10 ਡਿਗਰੀ ਸੈਲਸੀਅਸ ਤੋਂ 40 ਡਿਗਰੀ ਸੈਲਸੀਅਸ ਤਾਪਮਾਨ ਨੂੰ ਸਹਿ ਸਕਦਾ ਹੈ। ਮਤਲਬ ਜੰਮੂ-ਕਸ਼ਮੀਰ ਦੇ ਮੌਸਮ ਦਾ ਇਸ ਪੁਲ 'ਤੇ ਕੋਈ ਅਸਰ ਨਹੀਂ ਪਵੇਗਾ ਅਤੇ ਇਹ ਪੁਲ ਬਿਨਾਂ ਕਿਸੇ ਮੁਸ਼ਕਲ ਦੇ ਚੱਲਦਾ ਰਹੇਗਾ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :