(Source: ECI/ABP News/ABP Majha)
ਏਅਰ ਹੋਸਟੈੱਸ ਨੇ ਫਲਾਈਟ 'ਚ ਯਾਤਰੀ ਦੇ ਜ਼ਖਮ 'ਤੇ ਲਗਾਈ ਬੈਂਡ-ਏਡ, ਸੋਸ਼ਲ ਮੀਡੀਆ 'ਤੇ ਹੋਈ ਤਾਰੀਫ
Amazing Viral Video: ਹਾਲ ਹੀ 'ਚ ਇੰਡੀਗੋ ਏਅਰਲਾਈਨਜ਼ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਜਿਸ 'ਚ ਇਕ ਯਾਤਰੀ ਇੰਡੀਗੋ ਦੀ ਏਅਰ ਹੋਸਟੈੱਸ ਨਾਲ ਲੜਨ ਦੇ ਨਾਲ-ਨਾਲ ਦੁਰਵਿਵਹਾਰ ਕਰਦਾ ਨਜ਼ਰ ਆਇਆ।
Amazing Viral Video: ਹਾਲ ਹੀ 'ਚ ਇੰਡੀਗੋ ਏਅਰਲਾਈਨਜ਼ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਜਿਸ 'ਚ ਇਕ ਯਾਤਰੀ ਇੰਡੀਗੋ ਦੀ ਏਅਰ ਹੋਸਟੈੱਸ ਨਾਲ ਲੜਨ ਦੇ ਨਾਲ-ਨਾਲ ਦੁਰਵਿਵਹਾਰ ਕਰਦਾ ਨਜ਼ਰ ਆਇਆ। ਜਿਸ 'ਤੇ ਏਅਰਲਾਈਨਜ਼ ਨੇ ਏਅਰ ਹੋਸਟੈਸ ਦਾ ਸਾਥ ਦਿੱਤਾ। ਹੁਣ ਇਕ ਵਾਰ ਫਿਰ ਇੰਡੀਗੋ ਏਅਰਲਾਈਨਜ਼ ਦਾ ਇਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਚ ਇਕ ਏਅਰ ਹੋਸਟੈੱਸ ਫਲਾਈਟ 'ਚ ਸਫਰ ਕਰ ਰਹੇ ਇਕ ਯਾਤਰੀ ਦੀ ਮਦਦ ਕਰਦੀ ਨਜ਼ਰ ਆ ਰਹੀ ਹੈ।
ਦਰਅਸਲ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇੰਡੀਗੋ ਦੀ ਇੱਕ ਏਅਰ ਹੋਸਟੈੱਸ ਫਲਾਈਟ ਵਿੱਚ ਇੱਕ ਯਾਤਰੀ ਨੂੰ ਮੈਡੀਕਲ ਸਹਾਇਤਾ ਦਿੰਦੀ ਨਜ਼ਰ ਆ ਰਹੀ ਹੈ। ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਏਅਰ ਹੋਸਟੈੱਸ ਦੀ ਤਾਰੀਫ ਕਰ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Dear @IndiGo6E Please reward the both cabin crew, I know its there job but the way they treated i believe our own relative also will not take care the way they did, Salute🫡, Big respect to the girls and @IndiGo6E 👏🏻👏🏻👏🏻💐🇮🇳💐@DGCAIndia pic.twitter.com/m1WmdEVa69
— Irfan Ansari (@irfanhasan1986) December 28, 2022
ਵੀਡੀਓ ਨੂੰ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਇਰਫਾਨ ਅੰਸਾਰੀ ਨਾਂ ਦੇ ਵਿਅਕਤੀ ਨੇ ਟਵਿੱਟਰ 'ਤੇ ਪੋਸਟ ਕੀਤਾ ਹੈ। ਵੀਡੀਓ ਪੋਸਟ ਕਰਨ ਦੇ ਨਾਲ ਹੀ ਵਿਅਕਤੀ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਯਾਤਰੀ ਦੀ ਮਦਦ ਕਰਨ 'ਤੇ ਇੰਡੀਗੋ ਏਅਰਹੋਸਟੈੱਸ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਇਸ ਗੱਲ 'ਤੇ ਸਹਿਮਤ ਹੁੰਦਾ ਨਜ਼ਰ ਆ ਰਿਹਾ ਹੈ।
ਯੂਜ਼ਰਸ ਨੇ ਵੀਡੀਓ ਨੂੰ ਪਸੰਦ ਕੀਤਾ ਹੈ
ਵੀਡੀਓ 'ਚ ਏਅਰ ਹੋਸਟੈੱਸ ਯਾਤਰੀ ਦੀ ਉਂਗਲੀ 'ਤੇ ਮਲਮ ਲਗਾਉਣ ਤੋਂ ਬਾਅਦ ਜ਼ਖ਼ਮ 'ਤੇ ਬੈਂਡ-ਏਡ ਲਗਾਉਂਦੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਇਸ ਫਲਾਈਟ ਨੇ ਦੋਹਾ ਤੋਂ ਦਿੱਲੀ ਲਈ ਉਡਾਨ ਭਰੀ ਸੀ। ਵੀਡੀਓ ਦੇ ਕੈਪਸ਼ਨ 'ਚ ਇਰਫਾਨ ਅੰਸਾਰੀ ਨੇ ਲਿਖਿਆ ਕਿ ਸਾਡੇ ਆਪਣੇ ਰਿਸ਼ਤੇਦਾਰ ਵੀ ਉਸ ਤਰ੍ਹਾਂ ਦੀ ਦੇਖਭਾਲ ਨਹੀਂ ਕਰਨਗੇ, ਜਿੰਨੀ ਏਅਰ ਹੋਸਟੈੱਸ ਨੇ ਕੀਤੀ ਹੈ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।