ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ: ਪਸ਼ੂਆਂ ਤੋਂ ਮਨੁੱਖੀ ਅੰਗ ਵਿਕਸਤ
ਅਮਰੀਕੀ ਤੇ ਜਾਪਾਨੀ ਵਿਗਿਆਨਕਾਂ ਨੂੰ ਹੁਣ ਪਸ਼ੂਆਂ ਤੋਂ ਮਾਨਵ ਅੰਗ ਵਿਕਸਿਤ ਕਰਨ ਦੀ ਦਿਸ਼ਾ ‘ਚ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਭੇਡ ‘ਚ ਇਕ ਹਾਈਬ੍ਰਿਡ ਭਰੂਣ ਵਿਕਸਿਤ ਕੀਤਾ ਹੈ।
ਵਾਸ਼ਿੰਗਟਨ- ਅਮਰੀਕੀ ਤੇ ਜਾਪਾਨੀ ਵਿਗਿਆਨਕਾਂ ਨੂੰ ਹੁਣ ਪਸ਼ੂਆਂ ਤੋਂ ਮਾਨਵ ਅੰਗ ਵਿਕਸਿਤ ਕਰਨ ਦੀ ਦਿਸ਼ਾ ‘ਚ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਭੇਡ ‘ਚ ਇਕ ਹਾਈਬ੍ਰਿਡ ਭਰੂਣ ਵਿਕਸਿਤ ਕੀਤਾ ਹੈ। ਇਸ ਭਰੂਣ ਵਿੱਚ ਮਨੁੱਖ ਤੇ ਭੇਡ ਦੇ ਸਟੈਮ ਸੈਲ ਦੀ ਵਰਤੋਂ ਕੀਤੀ ਗਈ ਹੈ। ਇਸ ਖੇਤਰ ਵਿੱਚ ਹੋਰ ਤਰੱਕੀ ਹੋਣ ਨਾਲ ਟਰਾਂਸਪਲਾਂਟ ਲਈ ਪਸ਼ੂਆਂ ‘ਚ ਮਨੁੱਖੀ ਅੰਗਾਂ ਦੇ ਵਿਕਾਸ ਦਾ ਰਾਹ ਖੁੱਲ੍ਹ ਸਕਦਾ ਹੈ। ਇਸ ਨਾਲ ਟਰਾਂਸਪਲਾਂਟ ‘ਚ ਅੰਗਾਂ ਦੀ ਕਮੀ ਦੀ ਵੱਡੀ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ।
ਖੋਜ ਕਰਤਾਵਾਂ ਮੁਤਾਬਕ ਮਨੁੱਖ ਅਤੇ ਭੇਡ ਦੇ ਸੈੱਲਾਂ ਨਾਲ ਤਿਆਰ ਇਹ ਹਾਈਬ੍ਰਿਡ ਭਰੂਣ ਪਸ਼ੂਆਂ ਤੋਂ ਇਨਸਾਨਾਂ ਦੇ ਅੰਗ ਪੈਦਾ ਕਰਨ ਦੇ ਰਾਹ ਵਿੱਚ ਸ਼ੁਰੂ ਦਾ ਕਦਮ ਹੈ। ਆਉਂਦੇ ਸਮੇਂ ‘ਚ ਪਸ਼ੂਆਂ ਤੋਂ ਵਿਕਸਿਤ ਅੰਗਾਂ ਨੂੰ ਰੋਗੀਆਂ ਵਿੱਚ ਟਰਾਂਸਪਲਾਂਟ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਮਨੁੱਖੀ ਸਟੈਮ ਸੈਲਜ਼ ਨੂੰ ਭੇਡ ਦੇ ਗਰਭ ‘ਚ ਪਲਾਂਟ ਕਰਕੇ ਭਰੂਣ ਵਿਕਸਿਤ ਕਰਨ ‘ਚ ਸਫਲਤਾ ਮਿਲੀ। ਇਸ ‘ਚ 28 ਦਿਨ ਦਾ ਸਮਾਂ ਲੱਗਾ। ਇਸ ਦਾ ਪ੍ਰੀਖਣ ਟੋਕੀਓ ਯੂਨੀਵਰਸਿਟੀ ‘ਚ ਸ਼ੁਰੂ ਕੀਤਾ ਗਿਆ ਸੀ।
ਇਸ ਯੂਨੀਵਰਸਿਟੀ ਦੇ ਖੋਜਕਰਤਾ ਪਹਿਲਾਂ ਚੂਹਿਆਂ ‘ਚ ਪੈਂਕ੍ਰਿਆਜ ਦਾ ਵਿਕਾਸ ਕਰ ਚੁੱਕੇ ਹਨ। ਤਾਜ਼ਾ ਖੋਜ ਨਾਲ ਜੁੜੇ ਖੋਜਕਰਤਾ ਹਿਰੋ ਨਾਕੋਚੀ ਨੇ ਕਿਹਾ ਕਿ ਚੂਹਿਆਂ ਤੋਂ ਬਾਅਦ ਅਗਲੇ ਕਦਮ ਦੇ ਤੌਰ ‘ਤੇ ਵੱਡੇ ਪਸ਼ੂਆਂ ‘ਚ ਇਸ ਨੂੰ ਅਜ਼ਮਾਇਆ ਗਿਆ। ਜਾਪਾਨ ‘ਚ ਹਾਲਾਂਕਿ ਇਸ ਤਰ੍ਹਾਂ ਦੇ ਖੋਜ ਉੱਤੇ ਰੋਕ ਹੋਣ ਦੀ ਵਜ੍ਹਾ ਨਾਲ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦਾ ਰੁਖ਼ ਕੀਤਾ ਗਿਆ। ਉਨ੍ਹਾਂ ਕਿਹਾ, ਚੂਹਿਆਂ ‘ਚ ਪੈਂਕ੍ਰਿਆਜ ਦੇ ਵਿਕਾਸ ਨਾਲ ਇਹ ਜ਼ਾਹਰ ਹੋਇਆ ਕਿ ਅੰਗਾਂ ਨੂੰ ਦੂਜੇ ਪਸ਼ੂਆਂ ‘ਚ ਵੀ ਪੈਦਾ ਕੀਤਾ ਜਾ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin