ਪੜਚੋਲ ਕਰੋ
Advertisement
ਦੁਨੀਆ ਦੇ ਸਭ ਤੋਂ ਮੋਟੇ ਬੱਚੇ ਨੇ ਘਟਾਇਆ 108 ਕਿਲੋ ਵਜ਼ਨ
ਬੱਚੇ ਨੇ ਚਾਰ ਸਾਲ 'ਚ 108 ਕਿਲੋ ਵਜ਼ਨ ਘੱਟ ਕਰ ਲਿਆ ਹੈ। ਕਿਸੇ ਸਮੇਂ ਇਸ ਦਾ ਵਜ਼ਨ 193 ਕਿਲੋ ਸੀ। ਇਸ ਕਾਰਨ ਇਸ ਨੂੰ ਦੁਨੀਆ ਦਾ ਸਭ ਤੋਂ ਮੋਟਾ ਬੱਚਾ ਮੰਨਿਆ ਜਾਂਦਾ ਸੀ।
ਜੇਕਰ ਕਿਸੇ ਅੰਦਰ ਇੱਛਾ ਸ਼ਕਤੀ ਹੋਵੇ ਤਾਂ ਉਹ ਦੁਨੀਆ ਦਾ ਮੁਸ਼ਕਲ ਤੋਂ ਮੁਸ਼ਕਲ ਕੰਮ ਕਰ ਸਕਦਾ ਹੈ। ਅਜਿਹਾ ਹੀ ਕੁਝ ਦੁਨੀਆ ਦੇ ਸਭ ਤੋਂ ਮੋਟੇ ਬੱਚੇ ਨੇ ਵੀ ਕਰ ਦਿਖਾਇਆ। ਇਸ ਬੱਚੇ ਨੇ ਚਾਰ ਸਾਲ 'ਚ 108 ਕਿਲੋ ਵਜ਼ਨ ਘੱਟ ਕਰ ਲਿਆ ਹੈ। ਕਿਸੇ ਸਮੇਂ ਇਸ ਦਾ ਵਜ਼ਨ 193 ਕਿਲੋ ਸੀ। ਇਸ ਕਾਰਨ ਇਸ ਨੂੰ ਦੁਨੀਆ ਦਾ ਸਭ ਤੋਂ ਮੋਟਾ ਬੱਚਾ ਮੰਨਿਆ ਜਾਂਦਾ ਸੀ।
ਸੋਸ਼ਲ ਮੀਡੀਆ 'ਤੇ ਇਸ ਬੱਚੇ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਰੀਆ ਪਰਮਾਨਾ ਨਾਂ ਦਾ ਇਹ ਲੜਕਾ ਹੁਣ ਪਹਿਲਾਂ ਦੇ ਮੁਕਾਬਲੇ ਕਾਫੀ ਪਤਲਾ ਨਜ਼ਰ ਆ ਰਿਹਾ ਹੈ ਤੇ ਉਹ ਜਿਮ 'ਚ ਵਰਕਾਊਟ ਕਰ ਰਿਹਾ ਹੈ। ਡੇਲੀ ਮੇਲ ਦੀ ਇੱਕ ਰਿਪੋਰਟ ਮੁਤਾਬਕ ਆਰੀਆ ਪਰਮਾਨਾ ਦੀ ਤਸਵੀਰ ਤੇ ਵੀਡੀਓ ਨੂੰ ਅਦੇ ਰਾਇ ਨੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ਤੇ ਵੀਡੀਓ 'ਚ ਆਰੀਆ ਦੀ 2016 ਤੋਂ ਲੈ ਕੇ ਹੁਣ ਤੱਕ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।
ਆਰੀਆ ਦੀ ਇੱਕ ਸਰਜਰੀ ਹੋ ਗਈ ਹੈ ਤੇ ਉਸ ਦੇ ਸ਼ਰੀਰ 'ਚੋਂ ਐਕਸਟਰਾ ਲਟਕਦੀ ਚਮੜੀ ਨੂੰ ਹਟਾਉਣ ਲਈ ਘੱਟੋਂ-ਘੱਟ 2 ਹੋਰ ਸਰਜਰੀਆਂ ਹੋਣਗੀਆਂ। ਆਰੀਆ ਨਾਲ ਟ੍ਰੇਨਰ ਅਦੇ ਦੀ ਮੁਲਾਕਾਤ 2016 'ਚ ਹੋਈ ਸੀ। ਅਦੇ ਨੇ ਦੱਸਿਆ ਕਿ ਉਨ੍ਹਾਂ ਆਰਿਆ ਦੇ ਮਾਤਾ-ਪਿਤਾ ਨੂੰ ਸਭ ਤੋਂ ਪਹਿਲਾਂ ਰੁਟੀਨ ਬਾਰੇ ਪੁੱਛ ਕੇ ਸੰਤੁਲਤ ਆਹਾਰ ਦੇਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਆਰੀਆ ਨੂੰ ਲਗਾਤਾਰ ਪ੍ਰੋਤਸਾਹਿਤ ਕੀਤਾ।
Check out below Health Tools-
Calculate Your Body Mass Index ( BMI )
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement