Viral Video: ਰੀਲ ਬਣਾਉਣ ਵਾਲੇ ਸਾਵਧਾਨ! ਵੀਡੀਓ 'ਚ ਦੇਖੋ ਕਿਵੇਂ ਝਰਨੇ 'ਚ ਰੁੜ੍ਹ ਗਿਆ ਨੌਜਵਾਨ
Watch: ਇਹ ਨੌਜਵਾਨ ਪੱਥਰਾਂ 'ਤੇ ਖੜ੍ਹੇ ਹੋ ਕੇ ਵੀਡੀਓ ਬਣਾ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਤੇਜ਼ ਗਤੀ ਵਾਲੇ ਪਾਣੀ 'ਚ ਰੁੜ੍ਹ ਗਿਆ। ਬਚਾਅ ਟੀਮ ਨੌਜਵਾਨਾਂ ਦੀ ਭਾਲ ਕਰ ਰਹੀ ਹੈ।
Shocking Video: ਇਸ ਸਮੇਂ ਲੋਕਾਂ 'ਚ ਰੀਲਾਂ ਬਣਾਉਣ ਦਾ ਜ਼ਬਰਦਸਤ ਕ੍ਰੇਜ਼ ਹੈ। ਇਸ ਦੇ ਲਈ ਲੋਕ ਆਪਣੀ ਜਾਨ ਜੋਖ਼ਮ ਵਿੱਚ ਪਾਉਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੇ। ਅਜਿਹੇ ਕਈ ਵੀਡੀਓ ਵਾਇਰਲ ਹੋ ਚੁੱਕੇ ਹਨ, ਜਿਨ੍ਹਾਂ 'ਚ ਰੀਲ ਬਣਾਉਂਦੇ ਸਮੇਂ ਹਾਦਸਾ ਹੋਇਆ ਹੈ। ਫਿਰ ਵੀ ਲੋਕ ਲਾਪਰਵਾਹੀ ਤੋਂ ਗੁਰੇਜ਼ ਨਹੀਂ ਕਰਦੇ। ਇਨ੍ਹੀਂ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਕਰਨਾਟਕ ਦੇ ਕੋਲੂਰ ਨੇੜੇ ਅਰਸੀਨਾਗੁੰਡੀ ਝਰਨੇ ਦਾ ਹੈ, ਜਿਸ ਵਿੱਚ ਇੱਕ ਵਿਅਕਤੀ ਰੀਲ ਬਣਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਇਹ ਵਿਅਕਤੀ ਕੈਮਰੇ 'ਚ ਪਿੱਛੇ ਤੋਂ ਵੀਡੀਓ ਰਿਕਾਰਡ ਕਰ ਰਿਹਾ ਸੀ, ਜਿਸ ਦੌਰਾਨ ਉਸ ਨਾਲ ਹਾਦਸਾ ਵਾਪਰ ਗਿਆ।
ਐਤਵਾਰ ਨੂੰ ਸ਼ਿਵਮੋਗਾ ਦੇ ਕੋਲੂਰ ਨੇੜੇ ਅਰਸੀਨਾਗੁੰਡੀ ਝਰਨੇ 'ਤੇ ਇੰਸਟਾਗ੍ਰਾਮ ਰੀਲ ਬਣਾਉਣ ਦੌਰਾਨ ਇੱਕ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ ਇਹ ਨੌਜਵਾਨ ਇੱਥੇ ਪੱਥਰਾਂ 'ਤੇ ਖੜ੍ਹੇ ਹੋ ਕੇ ਵੀਡੀਓ ਸ਼ੂਟ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਤੇਜ਼ ਗਤੀ ਵਾਲੇ ਪਾਣੀ 'ਚ ਰੁੜ੍ਹ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਨੌਜਵਾਨ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਇਸ ਦੇ ਨਾਲ ਹੀ ਬਚਾਅ ਟੀਮ ਨੌਜਵਾਨ ਦੀ ਭਾਲ 'ਚ ਲੱਗੀ ਹੋਈ ਹੈ। ਕੋਲੂਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਪਰਿਵਾਰਕ ਮੈਂਬਰ ਵੀ ਕੋਲੂਰ ਪਹੁੰਚ ਗਏ ਹਨ।
ਇਹ ਵੀ ਪੜ੍ਹੋ: Viral Video: ਸਾਹਮਣੇ ਤੋਂ ਆ ਰਹੀ ਸੀ ਟਰੇਨ... ਔਰਤ ਨੇ ਰੇਲਵੇ ਟ੍ਰੈਕ 'ਤੇ ਲਿਆ ਕੇ ਖੜੀ ਕੀਤੀ ਕਾਰ ਤੇ ਫਿਰ... ਵੀਡੀਓ
ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਕਰਨਾਟਕ ਦੇ ਵੱਖ-ਵੱਖ ਖੇਤਰਾਂ ਵਿੱਚ ਖਰਾਬ ਮੌਸਮ ਦੀ ਜਾਣਕਾਰੀ ਦਿੱਤੀ ਹੈ। IMD ਨੇ ਕਰਨਾਟਕ ਦੇ ਕਈ ਇਲਾਕਿਆਂ 'ਚ ਆਰੇਂਜ ਅਲਰਟ ਜਾਰੀ ਕੀਤਾ ਹੈ। ਕਰਨਾਟਕ ਵਿੱਚ ਕਈ ਝਰਨੇ ਦੇ ਪਾਣੀ ਦਾ ਪੱਧਰ ਪਹਿਲਾਂ ਹੀ ਵੱਧ ਗਿਆ ਹੈ। ਭਾਰਤ ਦੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ 'ਤੇ ਸੈਲਫੀ ਅਤੇ ਰੀਲਾਂ ਬਣਾਉਂਦੇ ਸਮੇਂ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਦੌਰਾਨ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਸਬੰਧੀ ਪੁਲਿਸ-ਪ੍ਰਸ਼ਾਸ਼ਨ ਵੱਲੋਂ ਕੁਝ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ, ਪਰ ਫਿਰ ਵੀ ਅਣਗਹਿਲੀ ਕਾਰਨ ਲੋਕ ਆਪਣੀ ਜਾਨ ਗੁਆ ਲੈਂਦੇ ਹਨ।
ਇਹ ਵੀ ਪੜ੍ਹੋ: Viral Video: ਛੇੜਛਾੜ ਕਰਦਾ ਫੜਿਆ ਗਿਆ ਆਦਮੀ... ਔਰਤ ਨੇ ਪਹਿਲਾਂ ਜੁੱਤੀਆਂ ਦੀ ਮਾਲਾ ਪਾਈ ਫਿਰ ਚੱਪਲਾਂ ਨਾਲ ਕੁੱਟਿਆ