History of Jaivana Cannon: ਤੋਪ ਦਾ ਨਾਂ ਸੁਣ ਕੇ ਹੀ ਥਰ-ਥਰ ਕੰਬਣ ਲੱਗਦੇ ਸੀ ਦੁਸ਼ਮਣ, 35 ਕਿਲੋਮੀਟਰ ਤੱਕ ਮਚਾ ਦਿੰਦੀ ਸੀ ਤਬਾਹੀ
History of Jaivana Cannon: ਅਸੀਂ ਜਿਸ ਤੋਪ ਦੀ ਗੱਲ ਕਰ ਰਹੇ ਹਾਂ, ਉਹ ਜੈਪੁਰ ਦੇ ਜੈਗੜ੍ਹ ਵਿਖੇ ਰੱਖੀ ਗਈ ਹੈ। ਜੈਗੜ੍ਹ ਦੇ ਕਿਲ੍ਹੇ ਨੂੰ 'ਜਿੱਤ ਦਾ ਕਿਲਾ' ਵੀ ਕਿਹਾ ਜਾਂਦਾ ਹੈ।
History of Jaivana Cannon: ਹੁਣ ਹਰ ਦੇਸ਼ ਦੀ ਫੌਜ ਕੋਲ ਬਹੁਤ ਹੀ ਆਧੁਨਿਕ ਹਥਿਆਰ ਹਨ, ਜਿਸ ਨਾਲ ਕਈ ਕਿਲੋਮੀਟਰ ਦੂਰ ਤੱਕ ਨਿਸ਼ਾਨਾ ਤੈਅ ਕਰਕੇ ਹਮਲਾ ਕੀਤਾ ਜਾ ਸਕਦਾ ਹੈ ਪਰ ਰਾਜਿਆਂ-ਮਹਾਰਾਜਿਆਂ ਦੇ ਸਮੇਂ ਦੁਸ਼ਮਣ ਨੂੰ ਮੈਦਾਨ-ਏ-ਜੰਗ ਵਿੱਚ ਨਸ਼ਟ ਕਰਨ ਲਈ ਤੋਪਾਂ ਵਰਤੀਆਂ ਜਾਂਦੀਆਂ ਸੀ। ਭਾਰਤ ਵਿੱਚ ਇੱਕ ਅਜਿਹੀ ਤੋਪ ਹੈ, ਜਿਸ ਰਾਹੀਂ 35 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਵੀ ਮਾਰਿਆ ਜਾ ਸਕਦਾ ਸੀ। ਜੀ ਹਾਂ, ਜਦੋਂ ਇਸ ਤੋਪ ਨੂੰ ਦਾਗਿਆ ਜਾਂਦਾ ਸੀ ਤਾਂ ਇਸ ਦਾ ਗੋਲਾ 35 ਕਿਲੋਮੀਟਰ ਦੂਰ ਡਿੱਗਦਾ ਸੀ। ਆਓ ਜਾਣਦੇ ਹਾਂ ਜੈਬਨ ਤੋਪ ਕਿੱਥੇ ਹੈ ਤੇ ਇਸ ਤੋਪ 'ਚ ਕੀ ਖਾਸ ਹੈ।
ਇਹ ਤੋਪ ਕਿੱਥੇ ਹੈ?
ਅਸੀਂ ਜਿਸ ਤੋਪ ਦੀ ਗੱਲ ਕਰ ਰਹੇ ਹਾਂ, ਉਹ ਜੈਪੁਰ ਦੇ ਜੈਗੜ੍ਹ ਵਿਖੇ ਰੱਖੀ ਗਈ ਹੈ। ਜੈਗੜ੍ਹ ਦੇ ਕਿਲ੍ਹੇ ਨੂੰ 'ਜਿੱਤ ਦਾ ਕਿਲਾ' ਵੀ ਕਿਹਾ ਜਾਂਦਾ ਹੈ। ਜੇਕਰ ਅਸੀਂ ਕਿਲ੍ਹੇ ਬਾਰੇ ਸੰਖੇਪ ਵਿੱਚ ਦੱਸੀਏ ਤਾਂ ਇਹ ਵਿਸ਼ਾਲ ਕਿਲ੍ਹਾ ਕਛਵਾਹਾ ਰਾਜਪੂਤ ਸ਼ਾਸਕਾਂ ਦਾ ਗੜ੍ਹ ਸੀ ਤੇ ਆਮੇਰ ਕਿਲ੍ਹੇ ਤੋਂ 400 ਮੀਟਰ ਦੀ ਉਚਾਈ 'ਤੇ ਸਥਿਤ ਹੈ। ਇਹ ਕਿਲ੍ਹਾ ਆਮੇਰ ਕਿਲ੍ਹੇ ਨੂੰ ਸੁਰੱਖਿਆ ਪ੍ਰਦਾਨ ਕਰਦਾ ਸੀ, ਜੋ ਇਸ ਤੋਂ ਥੋੜ੍ਹੀ ਦੂਰੀ 'ਤੇ ਹੈ। ਜੈਗੜ੍ਹ ਕਿਲ੍ਹਾ "ਚੀਲ ਦਾ ਟਿੱਲਾ" 'ਤੇ ਸਥਿਤ ਹੈ, ਜੋ ਅਰਾਵਲੀ ਪਹਾੜੀਆਂ ਦਾ ਇੱਕ ਹਿੱਸਾ ਹੈ।
ਕੀ ਹੈ ਜੈਬਨ ਦੀ ਕਹਾਣੀ...
ਜੈਗੜ੍ਹ ਦੇ ਕਿਲ੍ਹੇ ਵਿੱਚ ਦੋ ਤੋਪਾਂ ਰੱਖੀਆਂ ਗਈਆਂ ਹਨ, ਇੱਕ ਦਾ ਨਾਮ ਜੈਬਨ ਤੋਪ ਤੇ ਦੂਜੀ ਤੋਪ ਦਾ ਨਾਮ ਬਜਰੰਗ-ਬਾਨ ਤੋਪ ਹੈ। ਜੈਬਨ ਤੋਪ ਉਹ ਹੈ, ਜਿਸ ਦੀਆਂ ਕਈ ਕਹਾਣੀਆਂ ਪ੍ਰਸਿੱਧ ਹਨ ਤੇ ਇਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਤੋਪ ਮੰਨਿਆ ਜਾਂਦਾ ਹੈ। ਇਹ ਤੋਪ ਪਹੀਆਂ 'ਤੇ ਸਥਿਤ ਹੈ ਤੇ ਇਸ ਨੂੰ ਡੂੰਗਰ ਗੇਟ 'ਤੇ ਰੱਖਿਆ ਗਿਆ ਹੈ।
ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਨੂੰ ਰਾਜਾ ਜੈ ਸਿੰਘ ਦੂਜੇ ਦੇ ਆਦੇਸ਼ 'ਤੇ ਬਣਾਇਆ ਗਿਆ ਸੀ ਤੇ ਇਸ ਦੀ ਰੇਂਜ ਬਾਰੇ ਜਾਣਨ ਲਈ ਇਸ ਦੀ ਵਰਤੋਂ ਇੱਕ ਵਾਰ ਕੀਤੀ ਗਈ ਹੈ। ਇਹ ਟੈਸਟ ਇੰਨਾ ਖਤਰਨਾਕ ਸੀ ਕਿ ਉਸ ਤੋਂ ਬਾਅਦ ਇਸ ਦੀ ਵਰਤੋਂ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ: Fazilka News: ਫਾਜ਼ਿਲਕਾ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮੌਤ
ਸਰਕਾਰੀ ਅੰਕੜਿਆਂ ਅਨੁਸਾਰ ਤੋਪ ਦੇ ਪ੍ਰੀਖਣ ਲਈ 100 ਕਿਲੋ ਬਾਰੂਦ ਤੇ 50 ਕਿਲੋ ਲੋਹਾ ਵਰਤਿਆ ਗਿਆ ਸੀ, ਜਿਸ 'ਤੇ ਤੋਪ ਦਾ ਗੋਲਾ 35 ਕਿਲੋਮੀਟਰ ਦੂਰ ਤੱਕ ਜਾ ਸਕਦਾ ਸੀ। ਇਸ ਕਾਰਨ ਉਸ ਥਾਂ ’ਤੇ ਵੱਡਾ ਟੋਆ ਬਣ ਗਿਆ ਸੀ, ਜੋ ਬਾਅਦ ਵਿੱਚ ਬਰਸਾਤੀ ਪਾਣੀ ਨਾਲ ਭਰ ਗਿਆ। ਇਸ ਤੋਪ ਦੇ ਬੈਰਲ ਦਾ ਭਾਰ 50 ਟਨ ਹੈ ਤੇ ਇਸ ਦੀ ਲੰਬਾਈ 20.2 ਫੁੱਟ ਹੈ।
ਹੁਣ ਤੋਪ ਨੂੰ ਮੌਸਮ ਤੋਂ ਬਚਾਉਣ ਲਈ ਇਸ ਉੱਤੇ ਟੀਨ ਦੀ ਛੱਤ ਬਣਾਈ ਗਈ ਸੀ। ਜੇਕਰ ਤੁਸੀਂ ਕਦੇ ਜੈਗੜ੍ਹ ਜਾਂਦੇ ਹੋ ਤਾਂ ਇਸ ਦੇ ਪ੍ਰਵੇਸ਼ ਦੁਆਰ 'ਤੇ ਬੋਰਡ ਲੱਗਾ ਹੁੰਦਾ ਹੈ, ਜਿਸ ਵਿੱਚ ਇਸ ਦੇ ਇਤਿਹਾਸ ਤੇ ਵਰਤੋਂ ਬਾਰੇ ਲਿਖਿਆ ਹੁੰਦਾ ਹੈ। ਇਸ ਦੇ ਨਾਲ ਹੀ ਫਾਊਂਡਰੀ ਵਿੱਚ 1691 ਵਿੱਚ ਇੱਕ ਹੋਰ ਤੋਪ ‘ਬਜਰੰਗ-ਬਾਨ’ ਬਣੀ।
ਯੁੱਧ ਦੌਰਾਨ, ਇਸ ਤੋਪ ਨੂੰ 32 ਬਲਦਾਂ ਦੁਆਰਾ ਜੰਗ ਦੇ ਮੈਦਾਨ ਵਿੱਚ ਲਿਜਾਇਆ ਗਿਆ ਸੀ। ਤੋਪ ਦੀ ਬੈਰਲ ਲੋਹੇ ਦੀ ਬਣੀ ਹੋਈ ਹੈ, ਜਿਸ ਕਾਰਨ ਇਹ ਬਹੁਤ ਭਾਰੀ ਹੈ। ਇਸ ਦੇ ਨਾਲ ਹੀ ਕਿਲ੍ਹੇ ਵਿੱਚ ਕੁਝ ਤਲਵਾਰਾਂ ਦੇ ਨਾਲ 50 ਕਿਲੋ ਵਜ਼ਨ ਦਾ ਤੋਪ ਦਾ ਗੋਲਾ ਵੀ ਰੱਖਿਆ ਗਿਆ ਹੈ, ਜਿਸ ਨੂੰ ਤੁਸੀਂ ਜੈਗੜ੍ਹ ਵਿੱਚ ਦੇਖ ਸਕਦੇ ਹੋ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਅੱਜ ਹੋਏਗੀ ਬਾਰਸ਼! ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ