Jupiter ਦੇ ਬਰਫੀਲੇ ਚੰਦ 'ਤੇ ਆਕਸੀਜਨ ਦਾ ਸਮੁੰਦਰ, ਨਵੇਂ ਗ੍ਰਹਿ ਮਾਡਲ 'ਚ ਖੁਲਾਸਾ
ਇੱਕ ਨਵੀਂ ਖੋਜ ਤੋਂ ਪਤਾ ਲੱਗਿਆ ਹੈ ਕਿ ਜੁਪੀਟਰ ਦਾ ਚੰਦਰਮਾ Europa ਆਪਣੇ ਬਰਫੀਲੇ ਸ਼ੈਲ ਦੇ ਹੇਠਾਂ ਆਕਸੀਜਨ ਖਿੱਚ ਰਿਹਾ ਹੈ, ਜਿੱਥੇ ਆਮ ਸੂਖਮ ਜੀਵਨ ਦੀ ਸੰਭਾਵਨਾ ਹੋ ਸਕਦੀ ਹੈ।
ਜੁਪੀਟਰ ਦੇ ਚੰਦਰਮਾ Europa 'ਤੇ ਜੀਵਨ ਦੀ ਸਭ ਤੋਂ ਵੱਧ ਉਮੀਦ ਹੈ। ਇਹ ਪਾਇਆ ਗਿਆ ਹੈ ਕਿ ਜੰਮੇ ਹੋਏ ਚੰਦਰਮਾ ਦੀ ਸਤ੍ਹਾ 'ਤੇ ਇੱਕ ਸਮੁੰਦਰ ਹੈ। ਅਜਿਹੇ ਸੰਕੇਤ ਹਨ ਕਿ ਇਹ ਸਮੁੰਦਰ ਗਰਮ ਤੇ ਨਮਕੀਨ ਹੈ। ਇਸ ਵਿੱਚ ਜੀਵਨ ਦੀ ਸੰਭਾਵਨਾ ਵਾਲੇ ਰਸਾਇਣ ਹਨ।
ਨਵੀਂ ਖੋਜ ਮੁਤਾਬਕ ਚੰਦਰਮਾ ਆਪਣੇ ਬਰਫੀਲੇ ਸ਼ੈੱਲ ਦੇ ਹੇਠਾਂ ਆਕਸੀਜਨ ਖਿੱਚ ਰਿਹਾ ਹੈ, ਜਿੱਥੇ ਆਮ ਜੀਵਨ ਮੌਜੂਦ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਯੂਰੋਪਾ ਦੀ ਸਤ੍ਹਾ 'ਤੇ ਸਮੁੰਦਰ ਵਿਚ ਜੀਵਨ ਹੋ ਸਕਦਾ ਹੈ ਜਾਂ ਨਹੀਂ, ਇਹ ਬਹਿਸ ਦਾ ਵਿਸ਼ਾ ਹੈ। ਜਦੋਂ ਤੱਕ ਨਾਸਾ ਯੂਰੋਪਾ ਕਲਿਪਰ ਨੂੰ ਉੱਥੇ ਨਹੀਂ ਭੇਜਦਾ, ਉਦੋਂ ਤੱਕ ਬਹਿਸ ਜਾਰੀ ਰਹੇਗੀ।
ਵਿਗਿਆਨੀ ਯੂਰੋਪਾ ਦੇ ਵੱਖ-ਵੱਖ ਪਹਿਲੂਆਂ ਦਾ ਅਧਿਐਨ ਕਰ ਰਹੇ ਹਨ। ਆਕਸੀਜਨ ਦੀ ਉਪਲਬਧਤਾ ਇੱਕ ਵੱਡਾ ਸਵਾਲ ਹੈ। ਜੀਵਨ ਲਈ ਸਭ ਤੋਂ ਮਹੱਤਵਪੂਰਨ ਚੀਜ਼ ਪਾਣੀ ਹੈ। ਯੂਰੋਪਾ ਦੀ ਸਤ੍ਹਾ 'ਤੇ ਬਹੁਤ ਸਾਰਾ ਪਾਣੀ ਹੈ। ਧਰਤੀ ਦੇ ਸਾਗਰਾਂ ਦੀ ਤੁਲਨਾ ਵਿਚ ਉੱਥੇ ਜ਼ਿਆਦਾ ਪਾਣੀ ਹੈ।
ਇਸ ਵਿਚ ਜ਼ਰੂਰੀ ਰਸਾਇਣਕ ਪੌਸ਼ਟਿਕ ਤੱਤ ਵੀ ਹਨ। ਜੀਵਨ ਲਈ ਊਰਜਾ ਵੀ ਜ਼ਰੂਰੀ ਹੈ। ਯੂਰੋਪਾ ਦਾ ਊਰਜਾ ਸਰੋਤ ਜੁਪੀਟਰ ਹੈ, ਜੋ ਇਸਦੇ ਅੰਦਰਲੇ ਹਿੱਸੇ ਨੂੰ ਗਰਮ ਰੱਖਦਾ ਹੈ ਅਤੇ ਸਮੁੰਦਰ ਨੂੰ ਜੰਮਣ ਤੋਂ ਰੋਕਦਾ ਹੈ।
ਜੰਮੇ ਹੋਏ ਚੰਦਰਮਾ ਦੀ ਸਤ੍ਹਾ 'ਤੇ ਆਕਸੀਜਨ ਵੀ ਹੈ, ਜੋ ਜੀਵਨ ਦੀ ਸੰਭਾਵਨਾ ਦਾ ਇੱਕ ਹੋਰ ਸੰਕੇਤ ਹੈ। ਜਦੋਂ ਸੂਰਜ ਦੀ ਰੌਸ਼ਨੀ ਅਤੇ ਜੁਪੀਟਰ ਤੋਂ ਚਾਰਜ ਕੀਤੇ ਕਣ ਚੰਦਰਮਾ ਦੀ ਸਤ੍ਹਾ ਨਾਲ ਟਕਰਾਉਂਦੇ ਹਨ, ਤਾਂ ਆਕਸੀਜਨ ਬਣਦੀ ਹੈ ਪਰ ਯੂਰੋਪਾ ਦੀ ਮੋਟੀ ਬਰਫ਼ ਦੀ ਚਾਦਰ ਆਕਸੀਜਨ ਅਤੇ ਸਮੁੰਦਰ ਦੇ ਵਿਚਕਾਰ ਇੱਕ ਰੁਕਾਵਟ ਬਣਾਉਂਦੀ ਹੈ। ਯੂਰੋਪਾ ਦੀ ਸਤ੍ਹਾ ਜੰਮ ਗਈ ਹੈ, ਇਸ ਲਈ ਕਿਸੇ ਵੀ ਜੀਵਨ ਨੂੰ ਇਸਦੇ ਵਿਸ਼ਾਲ ਸਮੁੰਦਰ ਵਿੱਚ ਰਹਿਣਾ ਪਵੇਗਾ।
ਇਹ ਵੀ ਪੜ੍ਹੋ: Viral Video: ਸਾਥੀ ਦੀ ਜਾਨ ਬਚਾਉਣ ਲਈ ਸ਼ੇਰਾਂ ਦੇ ਝੰਡ ਨਾਲ ਭਿੜੀਆਂ ਮੱਝਾਂ ਦਾ ਵੀਡੀਓ ਦੇਖ ਨਿਕਲ ਜਾਵੇਗਾ ਰੋਣਾ