ਸ਼ੇਰ ਨਾਲ ਮਖੌਲ ਕਰਨਾ ਸ਼ਖ਼ਸ ਨੂੰ ਪਿਆ ਮਹਿੰਗਾ, ਪਿੰਜਰੇ 'ਚੋਂ ਹੀ ਸ਼ੇਰ ਨੇ ਫੜ੍ਹਿਆ ਹੱਥ
Lion attack on man in cage video: ਆਪਣੇ ਜੀਵਨ 'ਚ ਚਿੜੀਆਘਰ ਤਾਂ ਅਸੀਂ ਸਾਰਿਆਂ ਨੇ ਜਰੂਰ ਦੇਖਿਆ ਹੋਣਾ ਇਹ ਵੀ ਦੇਖਿਆ ਹੋਣਾ ਕਿ ਉੱਥੇ ਖਤਰਨਾਕ ਜਾਨਵਰ ਵੀ ਹੁੰਦੇ ਹਨ ਜੋ ਕਿ ਕਿਸੇ ਵੀ ਵਿਅਕਤੀ ਦੇ ਮੌਜ ਮਸਤੀ ਕਰਨ ਦੇ ਚੱਕਰ ਨੂੰ ਭਾਰੀ
Lion attack on man in cage video: ਆਪਣੇ ਜੀਵਨ 'ਚ ਚਿੜੀਆਘਰ ਤਾਂ ਅਸੀਂ ਸਾਰਿਆਂ ਨੇ ਜਰੂਰ ਦੇਖਿਆ ਹੋਣਾ ਇਹ ਵੀ ਦੇਖਿਆ ਹੋਣਾ ਕਿ ਉੱਥੇ ਖਤਰਨਾਕ ਜਾਨਵਰ ਵੀ ਹੁੰਦੇ ਹਨ ਜੋ ਕਿ ਕਿਸੇ ਵੀ ਵਿਅਕਤੀ ਦੇ ਮੌਜ ਮਸਤੀ ਕਰਨ ਦੇ ਚੱਕਰ ਨੂੰ ਭਾਰੀ ਪੈ ਸਕਦੇ ਹਨ। ਫਿਰ ਜਾਨਵਰਾਂ ਨੂੰ ਪਰੇਸ਼ਾਨ ਕਰਨ ਦਾ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਜਾਂਦਾ ਹੈ। ਅਜਿਹਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਸ਼ੇਰ ਨਾਲ ਛੇੜਛਾੜ ਕਰਨ ਦਾ ਸ਼ਖ਼ਸ ਨੂੰ ਪਿਆ ਮਹਿੰਗਾ
ਸ਼ੇਰ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ। ਇਨਸਾਨਾਂ ਦੇ ਨਾਲ-ਨਾਲ ਜਾਨਵਰ ਵੀ ਸ਼ੇਰ ਤੋਂ ਡਰਦੇ ਹਨ, ਉਸ ਦਾ ਸਾਹਮਣਾ ਕਰਨ ਤੋਂ ਡਰਦੇ ਹਨ। ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਵਿਅਕਤੀ ਸ਼ੇਰ ਦੇ ਪਿੰਜਰੇ ਕੋਲ ਖੜ੍ਹਾ ਨਜ਼ਰ ਆ ਰਿਹਾ ਹੈ। ਪਿੰਜਰੇ ਵਿੱਚ ਬੰਦ ਸ਼ੇਰ ਨੇ ਆਦਮੀ ਦਾ ਹੱਥ ਆਪਣੇ ਜਬਾੜੇ ਵਿੱਚ ਫਸਾ ਲਿਆ ਹੈ।
ਆਦਮੀ ਆਪਣਾ ਹੱਥ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਅਸਫਲ ਰਿਹਾ। ਆਦਮੀ ਵੀ ਦਰਦ ਵਿੱਚ ਉੱਚੀ-ਉੱਚੀ ਚੀਕ ਰਿਹਾ ਹੈ। ਇਸ ਦੇ ਨਾਲ ਹੀ ਆਸ-ਪਾਸ ਮੌਜੂਦ ਕੁਝ ਲੋਕਾਂ ਨੇ ਪੱਥਰ ਸੁੱਟ ਕੇ ਸ਼ੇਰ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ, ਪਰ ਸ਼ੇਰ ਹਿੱਲਿਆ ਤੱਕ ਨਹੀਂ। ਤੁਸੀਂ ਵੀ ਦੇਖੋ ਇਹ ਖਤਰਨਾਕ ਵੀਡੀਓ।
View this post on Instagram
ਵੀਡੀਓ ਨੂੰ ਮਿਲੇ 67 ਮਿਲੀਅਨ ਵਿਊਜ਼
ਵਾਇਰਲ ਹੋ ਰਹੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ 67 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ਨੂੰ 12 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਵੀ ਕੀਤਾ ਹੈ। ਵੀਡੀਓ 'ਤੇ ਲੋਕ ਮਜ਼ੇਦਾਰ ਕਮੈਂਟਸ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ: Viral Video: ਬਜ਼ੁਰਗ ਨੇ ਬਾਈਕ 'ਤੇ ਕੀਤਾ ਅਜਿਹਾ ਸਟੰਟ ਕਿ ਤਾਊ ਦੀ ਹਿੰਮਤ ਦੇਖ ਲੋਕ ਹੋਏ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin