(Source: ECI/ABP News)
Viral Video: ਮਠਿਆਈ ਦੀ ਦੁਕਾਨ 'ਤੇ ਖੁੱਲ੍ਹੀ ਰੱਖੀ ਗਈ ਮਠਿਆਈ, ਮਜੇ ਨਾਲ ਖਾਂਦੀ ਨਜ਼ਰ ਆਈ ਕਿਰਲੀ, ਦੇਖੋ ਵੀਡੀਓ
Viral Video: ਇੱਕ ਮਠਿਆਈ ਦੀ ਦੁਕਾਨ ਦਾ ਇਹ ਵਾਇਰਲ ਵੀਡੀਓ ਤੁਹਾਡੀਆਂ ਅੱਖਾਂ ਖੋਲ੍ਹ ਦੇਵੇਗਾ ਕਿ ਜਿਸ ਮਠਿਆਈ ਨੂੰ ਤੁਸੀਂ ਖੁਸ਼ੀ ਦਾ ਡੱਬਾ ਸਮਝ ਕੇ ਘਰ ਲੈ ਜਾਂਦੇ ਹੋ, ਉਹ ਅਸਲ ਵਿੱਚ ਜ਼ਹਿਰੀਲੀ ਹੋ ਸਕਦੀ ਹੈ।
Viral Video: ਤਿਉਹਾਰਾਂ ਦੌਰਾਨ ਜੇਕਰ ਕਿਸੇ ਚੀਜ਼ ਦੀ ਮੰਗ ਸਭ ਤੋਂ ਵੱਧ ਹੁੰਦੀ ਹੈ ਤਾਂ ਉਹ ਹੈ ਮਿਠਾਈ। ਤਿਉਹਾਰਾਂ ਮੌਕੇ ਮਠਿਆਈਆਂ ਖਰੀਦਣ ਲਈ ਮਠਿਆਈਆਂ ਦੀਆਂ ਦੁਕਾਨਾਂ 'ਤੇ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਹਰ ਕੋਈ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਨਾਲ ਘਰ ਦੀਆਂ ਖੁਸ਼ੀਆਂ ਲੈ ਕੇ ਜਾਣਾ ਚਾਹੁੰਦਾ ਹੈ, ਪਰ ਇੱਕ ਮਠਿਆਈ ਦੀ ਦੁਕਾਨ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਤੁਹਾਡੀਆਂ ਅੱਖਾਂ ਖੋਲ੍ਹ ਦੇਵੇਗਾ ਕਿ ਜਿਸ ਮਠਿਆਈ ਨੂੰ ਤੁਸੀਂ ਖੁਸ਼ੀ ਦਾ ਡੱਬਾ ਸਮਝ ਕੇ ਘਰ ਲੈ ਜਾਂਦੇ ਹੋ, ਉਹ ਜ਼ਹਿਰੀਲੀ ਵੀ ਹੋ ਸਕਦੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਮਿਠਾਈ ਦੀ ਦੁਕਾਨ ਦਾ ਇਹ ਵੀਡੀਓ ਬਹੁਤ ਡਰਾਉਣਾ ਹੈ।
ਸ਼ਤਰਪਾਲ ਸਿੰਘ ਨਾਮ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ਮਿਠਾਈ ਦੀ ਦੁਕਾਨ ਦੀ ਹੈ। ਜਿੱਥੇ ਬਹੁਤ ਸਾਰੀਆਂ ਮਠਿਆਈਆਂ ਤਿਆਰ ਕਰਕੇ ਇੱਕ ਲਾਈਨ ਵਿੱਚ ਰੱਖੀਆਂ ਗਈਆਂ ਹਨ। ਗੁਲਾਬ ਜਾਮੁਨ ਤੋਂ ਲੈ ਕੇ ਰਾਬੜੀ ਤੱਕ ਸਭ ਕੁਝ ਇਸ ਦੁਕਾਨ ਵਿੱਚ ਬਣਾਇਆ ਗਿਆ ਹੈ ਅਤੇ ਖੁੱਲ੍ਹੇ ਵਿੱਚ ਰੱਖਿਆ ਗਿਆ ਹੈ। ਹੈਰਾਨੀ ਹੁੰਦੀ ਹੈ ਜਦੋਂ ਕਿਰਲੀ ਰਾਬੜੀ 'ਤੇ ਬੈਠੀ ਆਪਣੀ ਲੰਬੀ ਜੀਭ ਕੱਢ ਕੇ ਰਾਬੜੀ ਦਾ ਸਵਾਦ ਚੱਖਦੀ ਨਜ਼ਰ ਆਉਂਦੀ ਹੈ। ਕਿਰਲੀ ਰਾਬੜੀ ਦੇ ਇੱਕ ਕੁਲ੍ਹੜ 'ਤੇ ਬੈਠੀ ਅਤੇ ਦੂਜੇ ਤੋਂ ਰਬੜੀ ਖਾਂਦੀ ਦਿਖਾਈ ਦਿੰਦੀ ਹੈ।
ਇਹ ਵੀ ਪੜ੍ਹੋ: Viral Video: ਇੱਥੇ ATM ਮਸ਼ੀਨ 'ਚੋਂ ਅਚਾਨਕ ਨਿਕਲਣ ਲੱਗੇ ਡਬਲ ਪੈਸੇ, 'ਲੁਟ' ਕਰਨ ਵਾਲਿਆਂ ਦੀ ਲਗ ਗਈ ਭੀੜ!
ਵੀਡੀਓ ਦੇਖਣ ਵਾਲੇ ਹੈਰਾਨ ਹਨ ਅਤੇ ਇਸ ਦੁਕਾਨ ਤੋਂ ਮਠਿਆਈਆਂ ਖਾਣ ਵਾਲੇ ਲੋਕਾਂ ਨੂੰ ਲੈ ਕੇ ਚਿੰਤਤ ਵੀ। ਕਈ ਲੋਕਾਂ ਨੇ ਟਿੱਪਣੀਆਂ ਕਰਦਿਆਂ ਅਜਿਹੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇੱਕ ਯੂਜ਼ਰ ਨੇ ਲਿਖਿਆ, 'ਕਿਰਪਾ ਕਰਕੇ ਦੁਕਾਨ ਦਾ ਨਾਮ ਅਤੇ ਸ਼ਹਿਰ ਦੱਸੋ...ਤਾਂ ਜੋ ਲੋਕ ਇਸ ਦੁਕਾਨ ਬਾਰੇ ਜਾਗਰੂਕ ਹੋ ਸਕਣ।' ਇੱਕ ਹੋਰ ਨੇ ਲਿਖਿਆ, 'ਅਫ਼ਸੋਸ ਦੀ ਗੱਲ ਹੈ ਕਿ ਇਹ ਦੁਨੀਆ ਸਿਰਫ਼ ਪੈਸਾ ਕਮਾ ਰਹੀ ਹੈ, ਕਿਸੇ ਨੂੰ ਇਨਸਾਨਾਂ ਦੀ ਚਿੰਤਾ ਨਹੀਂ ਹੈ।' ਤੀਜੇ ਨੇ ਲਿਖਿਆ, 'ਇਹ ਕੋਈ ਮਜ਼ਾਕ ਨਹੀਂ ਹੈ, ਅਜਿਹੇ ਲੋਕਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।'
ਇਹ ਵੀ ਪੜ੍ਹੋ: Viral Video: ਛੱਤ ਤੋਂ ਫਿਸਲ ਕੇ ਸਿੱਧਾ ਗਰਮ ਕੜਾਹੀ 'ਚ ਡਿੱਗਿਆ ਮੁਰਗੀ ਦਾ ਆਂਡਾ, ਵਾਇਰਲ ਵੀਡੀਓ ਦੇਖ ਕੇ ਹੱਸ-ਹੱਸ ਕਮਲੇ ਹੋ ਜਾਓਗੇ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)