ਮੁੰਬਈ: ਮਹਾਰਾਸ਼ਟਰ ਦੀ ਬਿਬਵੇਵਾੜੀ ਪੁਲਿਸ ਨੇ ਇੱਕ ਵਿਅਕਤੀ ਨੂੰ ਫੜ ਲਿਆ ਜੋ ਭਾਰਤੀ ਫੌਜ ਦਾ ਅਧਿਕਾਰੀ ਹੋਣ ਦਾ ਦਿਖਾਵਾ ਕਰਕੇ ਲੋਕਾਂ ਨੂੰ ਧੋਖਾ ਦੇ ਰਿਹਾ ਸੀ। ਉਹ ਖੁਦ ਨੂੰ ਇਕ ਫੌਜੀ ਅਧਿਕਾਰੀ ਵਜੋਂ ਪੇਸ਼ ਹੋਣ ਵਾਲੀਆਂ ਤਕਰੀਬਨ 53 ਔਰਤਾਂ ਨਾਲ ਪ੍ਰੇਮ ਸੰਬੰਧ ਸੀ ਤੇ 4 ਔਰਤਾਂ ਨਾਲ ਵਿਆਹ ਕੀਤਾ। ਇਹ ਵਿਅਕਤੀ ਫੌਜ ਵਿੱਚ ਨੌਕਰੀ ਮਿਲਣ ਦੇ ਨਾਮ ਉਤੇ ਠੱਗੀ ਮਾਰ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਔਰੰਗਾਬਾਦ ਦੇ ਕੰਨੜ ਤਾਲੁਕ ਦੇ ਵਸਨੀਕ 26 ਸਾਲਾ ਯੋਗੇਸ਼ ਦੱਤੂ ਗਾਇਕਵਾੜ ਨੇ ਫੌਜ ਵਿੱਚ ਨੌਕਰੀ ਦਿਵਾਉਣ ਦੇ ਨਾਮ ‘ਤੇ 20 ਤੋਂ ਵੱਧ ਨੌਜਵਾਨਾਂ ਨਾਲ ਠੱਗੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਯੋਗੇਸ਼ ਦੇ ਨਾਲ ਹਮਦਨਗਰ ਵਾਸੀ ਸੰਜੇ ਸ਼ਿੰਦੇ ਨਾਮ ਦਾ ਵਿਅਕਤੀ ਵੀ ਸ਼ਾਮਲ ਸੀ, ਜੋ ਲੋਕਾਂ ਦੇ ਸਾਹਮਣੇ ਯੋਗੇਸ਼ ਦੇ ਬਾਡੀਗਾਰਡ ਵਜੋਂ ਆਪਣੀ ਪਛਾਣ ਦਸਦਾ ਸੀ। ਪੁਲਿਸ ਅਨੁਸਾਰ ਸੰਜੇ ਅਤੇ ਯੋਗੇਸ਼ ਕੋਲੋਂ 12 ਫੌਜ ਦੀਆਂ ਵਰਦੀਆਂ ਤੇ ਹੋਰ ਇਤਰਾਜ਼ਯੋਗ ਚੀਜ਼ਾਂ ਬਰਾਮਦ ਹੋਈਆਂ ਹਨ।
ਨੌਕਰੀ ਦੇ ਬਹਾਨੇ ਠੱਗੀ ਮਾਰਦਾ ਸੀ
ਪੁਲਿਸ ਨੇ ਦੱਸਿਆ ਕਿ ਯੋਗੇਸ਼ ਦਾ ਸੋਸ਼ਲ ਮੀਡੀਆ ਰਾਹੀਂ ਤਕਰੀਬਨ 53 ਔਰਤਾਂ ਨਾਲ ਅਫੇਅਰ ਚੱਲ ਰਿਹਾ ਸੀ। ਉਹ ਔਰਤਾਂ ਰਾਹੀਂ ਉਨ੍ਹਾਂ ਦੇ ਰਿਸ਼ਤੇਦਾਰਾਂ ਤੱਕ ਪਹੁੰਚਦਾ ਸੀ ਤੇ ਫੌਜ ਵਿਚ ਨੌਕਰੀ ਦਿਵਾਉਣ ਦੇ ਬਹਾਨੇ ਉਨ੍ਹਾਂ ਨਾਲ ਠੱਗੀ ਕਰਦਾ ਸੀ। ਪੁਲਿਸ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਯੋਗੇਸ਼ ਹੁਣ ਤੱਕ ਚਾਰ ਵਿਆਹ ਕਰਵਾ ਚੁੱਕਾ ਹੈ। ਉਸ ਦੀਆਂ ਦੋ ਪਤਨੀਆਂ ਪੁਣੇ, ਇਕ ਅਮਰਾਵਤੀ ਅਤੇ ਇਕ ਔਰੰਗਾਬਾਦ ਦੀ ਹਨ।
ਸੋਸ਼ਲ ਮੀਡੀਆ ਰਾਹੀਂ ਔਰਤਾਂ ਨੂੰ ਟਾਰਗੇਟ ਕੀਤਾ
ਸੀਨੀਅਰ ਇੰਸਪੈਕਟਰ ਸੁਨੀਲ ਜਵਾਰੇ ਨੇ ਕਿਹਾ ਕਿ ਸਾਡੀ ਮੁੱਢਲੀ ਜਾਂਚ ਵਿੱਚ ਇਹ ਪਤਾ ਲੱਗਾ ਹੈ ਕਿ ਯੋਗੇਸ਼ ਨੇ 53 ਔਰਤਾਂ ਨੂੰ ਡੇਟ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਵਿਆਹ ਆਲੰਦੀ ਦੀਆਂ ਧਰਮਸ਼ਾਲਾਵਾਂ ਅਤੇ ਦੋ ਹੋਰ ਮੰਦਰਾਂ ਵਿਚ ਹੋਏ ਹਨ। ਉਹ ਸੋਸ਼ਲ ਮੀਡੀਆ ਰਾਹੀਂ ਔਰਤਾਂ ਨੂੰ ਫਸਾ ਰਿਹਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904