ਸ਼ਖ਼ਸ ਨੇ ਬੰਬ ਨਾਲ ਉੱਡਾ ਦਿੱਤੀ ਆਪਣੀ 50 ਲੱਖ ਦੀ Tesla ਕਾਰ ? ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ
ਗਾਹਕ ਨੇ ਆਪਣੀ 50 ਲੱਖ ਰੁਪਏ ਦੀ ਟੇਸਲਾ ਕਾਰ ਨੂੰ ਡਾਇਨਾਮਾਈਟ ਲਗਾ ਕੇ ਉਡਾ ਦਿੱਤਾ ਹੈ।
ਨਵੀਂ ਦਿੱਲੀ: ਟੇਸਲਾ (Tesla) ਕੰਪਨੀ ਆਪਣੀ ਇਲੈਕਟ੍ਰਿਕ ਕਾਰ (Electric Car) ਤੇ ਉਨ੍ਹਾਂ 'ਚ ਮੌਜੂਦ ਨਵੀਂ ਤਕਨੀਕ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਉਸ ਦੀ ਕਾਢ ਨੇ ਉਸ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ ਹੈ ਪਰ ਹੁਣ ਉਸ ਦੇ ਇੱਕ ਨਾਰਾਜ਼ ਗਾਹਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਗਾਹਕ ਨੇ ਆਪਣੀ 50 ਲੱਖ ਰੁਪਏ ਦੀ ਕਾਰ ਨੂੰ ਡਾਇਨਾਮਾਈਟ ਲਗਾ ਕੇ ਉਡਾ ਦਿੱਤਾ ਹੈ।
ਇੰਨਾ ਹੀ ਨਹੀਂ ਉਸ ਨੇ ਇਸ ਪੂਰੀ ਘਟਨਾ ਦਾ ਵੀਡੀਓ ਵੀ ਜਾਰੀ ਕੀਤਾ ਹੈ। ਇੱਕ ਯੂਟਿਊਬ ਚੈਨਲ ਦੀ ਟੀਮ ਨੇ ਟੇਸਲਾ ਕਾਰ 'ਚ ਹੋਏ ਪੂਰੇ ਧਮਾਕੇ ਦੀ ਸ਼ੂਟਿੰਗ ਕੀਤੀ ਹੈ। ਵੀਡੀਓ 'ਚ ਕੁਝ ਲੋਕ ਟੈਸਲਾ ਕਾਰ 'ਚ 30 ਕਿਲੋਗ੍ਰਾਮ ਡਾਇਨਾਮਾਈਟ ਪਾਉਂਦੇ ਨਜ਼ਰ ਆ ਰਹੇ ਹਨ। ਫਿਰ ਧਮਾਕਾ ਹੁੰਦਾ ਹੈ ਤੇ 50 ਲੱਖ ਰੁਪਏ ਦੀ ਕਾਰ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਪੂਰੇ ਵੀਡੀਓ ਦਾ ਐਤਵਾਰ ਨੂੰ ਪ੍ਰੀਮੀਅਰ ਹੋਇਆ ਹੈ।
ਕਾਰ ਨੂੰ ਧਮਾਕੇ ਨਾਲ ਉਡਾਉਣ ਦੀ ਵਜ੍ਹਾ
ਕਾਰ ਨੂੰ ਧਮਾਕੇ ਨਾਲ ਉਡਾਉਣ ਦਾ ਕਾਰਨ ਵੀ ਵੀਡੀਓ ਵਿੱਚ ਹੈ। ਇਸ ਵੀਡੀਓ ਵਿੱਚ ਇੱਕ ਆਦਮੀ ਕਹਿੰਦਾ ਹੈ, "ਮੈਂ ਇੱਕ 2013 ਟੇਸਲਾ ਮਾਡਲ ਐਸ ਖਰੀਦੀ ਸੀ। ਕਾਰ ਪਹਿਲੇ 1,500 ਕਿਲੋਮੀਟਰ ਤੱਕ ਬਹੁਤ ਚੰਗੀ ਤਰ੍ਹਾਂ ਚੱਲੀ, ਕੋਈ ਸਮੱਸਿਆ ਨਹੀਂ ਪਰ ਕੁਝ ਸਮੇਂ ਬਾਅਦ ਇਹ ਖ਼ਰਾਬ ਹੋ ਗਈ। ਇਸ ਲਈ ਮੈਂ ਕਾਰ ਨੂੰ ਠੀਕ ਹੋਣ ਲਈ ਸਰਵਿਸ ਸਟੇਸ਼ਨ ਭੇਜ ਦਿੱਤਾ ਗਿਆ। ਓਥੇ ਲਗਭਗ ਇੱਕ ਮਹੀਨੇ ਤੱਕ ਕਾਰ 'ਤੇ ਕੰਮ ਕੀਤਾ ਗਿਆ। ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਆਖਰਕਾਰ ਮੈਨੂੰ ਫੋਨ ਆਇਆ ਕਿ ਉਹ ਮੇਰੀ ਕਾਰ ਨੂੰ ਠੀਕ ਨਹੀਂ ਕਰ ਸਕਦੇ।
ਇਸ ਕਾਰ ਨੂੰ ਠੀਕ ਕਰਨ ਦਾ ਇੱਕੋ ਇੱਕ ਤਰੀਕਾ ਹੈ ,ਇਸਦੇ ਪੂਰੇ ਬੈਟਰੀ ਸੈੱਲ ਨੂੰ ਬਦਲਣਾ। ਜਿਸ ਵਿਚ ਘੱਟੋ-ਘੱਟ 20,000 ਯੂਰੋ ਲਗਪਗ 17 ਲੱਖ ਰੁਪਏ ਖਰਚ ਹੋਣਗੇ। ਬੱਸ ਇਹ ਸੁਣ ਕੇ ਮੈਂ ਸਰਵਿਸ ਸਟੇਸ਼ਨ ਵਾਲਿਆਂ ਨੂੰ ਕਿਹਾ ਕਿ ਮੈਂ ਬਿਨ੍ਹਾਂ ਮੁਰੰਮਤ ਕਾਰ ਲੈਣ ਆ ਰਿਹਾ ਹਾਂ ਤੇ ਬੰਬ ਨਾਲ ਉਡਾ ਦੇਵਾਂਗਾ। ਦਰਅਸਲ 'ਚ ਮੁਰੰਮਤ 'ਚ ਖਰਚ ਹੋਣ ਵਾਲੇ ਪੈਸੇ ਤੇ ਟਾਈਮ ਸੁਣ ਕੇ ਨੌਜਵਾਨ ਗੁੱਸੇ 'ਚ ਆ ਗਿਆ ਅਤੇ ਉਸ ਨੇ ਕਾਰ ਨੂੰ ਬੰਬ ਨਾਲ ਉਡਾਉਣ ਦਾ ਫੈਸਲਾ ਲਿਆ।
<iframe width="1045" height="588" src="https://www.youtube.com/embed/BtenRwisLFM" title="YouTube video player" frameborder="0" allow="accelerometer; autoplay; clipboard-write; encrypted-media; gyroscope; picture-in-picture" allowfullscreen></iframe>
ਇਹ ਵੀ ਪੜ੍ਹੋ : Omicron Variant ਬਾਰੇ ਵਿਗਿਆਨੀਆਂ ਦਾ ਵੱਡਾ ਦਾਅਵਾ, ਇੱਕ ਦਿਨ ਸਾਰੇ ਲੋਕ ਓਮੀਕਰੋਨ ਨਾਲ ਪੌਜ਼ੇਟਿਵ ਹੋਣਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490