ਬਰਫ਼ੀਲੇ ਤੂਫਾਨ 'ਚ ਜਿਗਰੇ ਨਾਲ ਪਹਾੜ 'ਤੇ ਚੜ੍ਹਦਾ ਰਿਹਾ ਸ਼ਖਸ, ਵੀਡੀਓ ਦੇਖ ਤੁਹਾਡੀ ਵੀ ਕੰਬ ਜਾਵੇਗੀ ਰੂਹ
Mountain Climber: ਬਰਫ਼ੀਲੇ ਤੂਫਾਨ (Avalanche) ਦੌਰਾਨ ਪਹਾੜ 'ਤੇ ਚੜ੍ਹਨ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇੱਕ ਬਹੁਤ ਹੀ ਡਰਾਉਣੀ ਵੀਡੀਓ ਵਿੱਚ, ਇਹ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ
Mountain Climber: ਬਰਫ਼ੀਲੇ ਤੂਫਾਨ (Avalanche) ਦੌਰਾਨ ਪਹਾੜ 'ਤੇ ਚੜ੍ਹਨ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇੱਕ ਬਹੁਤ ਹੀ ਡਰਾਉਣੀ ਵੀਡੀਓ ਵਿੱਚ, ਇਹ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਵਿਅਕਤੀ ਬਰਫ਼ਬਾਰੀ ਦੌਰਾਨ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਪਹਾੜ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰਬਤਾਰੋਹੀ ਨੇ ਜ਼ਮੀਨ ਤੋਂ ਕਰੀਬ 400 ਫੁੱਟ ਉੱਪਰ ਬਰਫ਼ ਦੇ ਤੋਦੇ ਦੀ ਲਪੇਟ 'ਚ ਆਉਣ ਤੋਂ ਬਾਅਦ ਆਪਣਾ ਅਨੁਭਵ ਸਾਂਝਾ ਕੀਤਾ ਹੈ।
ਪਰਬਤਾਰੋਹੀ ਲੇਲੈਂਡ ਨਿਸਕੀ (Leland Nisky) ਕੋਲੋਰਾਡੋ ਦੇ ਪਹਾੜਾਂ 'ਤੇ ਬਰਫੀਲੇ ਰਸਤੇ 'ਤੇ ਚੜ੍ਹ ਰਿਹਾ ਸੀ ਜਦੋਂ ਉਹ ਬਰਫ ਦੇ ਤੋਦੇ 'ਚ ਫਸ ਗਿਆ। ਫਿਰ ਉਹ ਆਪਣੇ ਔਜ਼ਾਰਾਂ ਰਾਹੀਂ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ। ਇਹ ਨਜ਼ਾਰਾ ਬਹੁਤ ਡਰਾਉਣਾ ਅਤੇ ਮਨ ਨੂੰ ਝੰਜੋੜ ਦੇਣ ਵਾਲਾ ਸੀ।
https://www.instagram.com/p/CZzo9CrJBNW/?utm_source=ig_web_copy_link
ਕਲਾਈਬਿੰਗ ਮੈਗਜ਼ੀਨ (Climbing Magazine) ਮੁਤਾਬਕ ਉਹ ਇਕੱਲਾ ਸੀ। 8 ਫਰਵਰੀ ਦੀ ਸਵੇਰ ਨੂੰ, ਘੱਟ ਖ਼ਤਰੇ ਦੀ ਭਵਿੱਖਬਾਣੀ ਨੂੰ ਦੇਖਦੇ ਹੋਏ, ਉਸਨੇ ਅੱਗੇ ਵਧਣ ਦਾ ਫੈਸਲਾ ਕੀਤਾ। ਪਰ ਉਸਦਾ ਫੈਸਲਾ ਸਹੀ ਨਹੀਂ ਸੀ। ਉਹ ਅੱਗੇ ਵਧ ਰਿਹਾ ਸੀ, ਇਸ ਦੌਰਾਨ ਜੋ ਹੋਇਆ ਉਹ ਉਸਦੀ ਜ਼ਿੰਦਗੀ ਦੇ ਸਭ ਤੋਂ ਭਿਆਨਕ ਅਨੁਭਵਾਂ ਵਿੱਚੋਂ ਇੱਕ ਸੀ। ਇੰਸਟਾਗ੍ਰਾਮ ਵੀਡੀਓ 'ਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਪਰਬਤਾਰੋਹੀ ਲੇਲੈਂਡ ਨਿਸਕੀ ਨੂੰ ਪਹਾੜ ਦੇ ਪਾਸੇ ਬਰਫ਼ ਵਿਚਕਾਰ ਕੁਹਾੜੀ ਵਰਗੇ ਟੂਲ ਦੀ ਵਰਤੋਂ ਕਰਦਿਆਂ ਦਿਖਾਇਆ ਗਿਆ ਹੈ।
ਬਹੁਤ ਡਰਾਉਣਾ ਅਨੁਭਵ
ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਦੋਂ ਬਰਫੀਲਾ ਤੂਫਾਨ ਆਉਂਦਾ ਹੈ ਤਾਂ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਟੂਲਸ ਦੀ ਵਰਤੋਂ ਕਰਨ ਲਈ ਮਜ਼ਬੂਰ ਹੁੰਦਾ ਹੈ। ਉੱਪਰੋਂ ਬਰਫ਼ ਡਿੱਗਦੀ ਰਹਿੰਦੀ ਹੈ। ਇਹ ਸਭ ਉਦੋਂ ਹੋਇਆ ਜਦੋਂ ਉਹ ਜ਼ਮੀਨ ਤੋਂ ਲਗਭਗ 400 ਫੁੱਟ ਦੀ ਉਚਾਈ 'ਤੇ ਸੀ। ਚੜ੍ਹਾਈ ਕਰਨ ਵਾਲੇ ਨੇ ਕਲਾਈਬਿੰਗ ਮੈਗਜ਼ੀਨ ਨੂੰ ਦੱਸਿਆ ਕਿ ਉਸ ਨੇ ਬਰਫ਼ ਡਿੱਗਦੇ ਨਹੀਂ ਦੇਖੀ ਹੈ।
ਦੋ ਮਿੰਟ ਦੇ ਬਰਫ਼ਬਾਰੀ ਤੋਂ ਉਹ ਕਿਵੇਂ ਬਚਿਆ, ਇਸ ਬਾਰੇ ਨਿਸਕੀ ਨੇ ਕਿਹਾ, "ਮੈਨੂੰ ਪਤਾ ਸੀ ਕਿ ਜੇਕਰ ਮੈਂ ਡਰਦਾ ਰਿਹਾ ਤਾਂ ਮੇਰੀ ਮੌਤ ਹੋ ਸਕਦੀ ਹੈ, ਇਸ ਲਈ ਮੈਂ ਆਪਣੇ ਸਾਹ ਨੂੰ ਕਾਬੂ ਕਰਨ ਅਤੇ ਪਹਾੜ 'ਤੇ ਚੜ੍ਹਨ ਲਈ ਉਪਕਰਨਾਂ ਦੀ ਵਰਤੋਂ ਕਰਨ 'ਤੇ ਧਿਆਨ ਕੇਂਦਰਤ ਕੀਤਾ। ਇਸ ਨੂੰ ਮਜ਼ਬੂਤੀ ਨਾਲ ਫੜ ਲਿਆ।" ਇਸ ਮਹੀਨੇ ਦੀ ਸ਼ੁਰੂਆਤ 'ਚ ਸ਼ੇਅਰ ਕੀਤਾ ਗਿਆ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਲੋਕ ਇਸ 'ਤੇ ਕਾਫੀ ਕਮੈਂਟ ਕਰ ਰਹੇ ਹਨ।
ਇਹ ਵੀ ਪੜ੍ਹੋ : ਘਰ ਬੈਠੇ Google Maps ਤੋਂ ਵੀ ਕਰ ਸਕਦੇ ਹੋ ਮੋਟੀ ਕਮਾਈ, ਘੰਟਿਆਂ ਦੇ ਹਿਸਾਬ ਨਾਲ ਮਿਲਣਗੇ ਪੈਸੇ; ਜਾਣੋ ਕਿਵੇਂ?