5-7 ਡਿਗਰੀ 'ਚ ਹੋ ਰਹੇ ਹੋ ਪਰੇਸ਼ਾਨ... ਇੱਥੇ ਇਹ ਵਿਅਕਤੀ -40 ਡਿਗਰੀ ਦੀ ਕੜਾਕੇ ਦੀ ਠੰਡ 'ਚ ਮਸਤੀ ਨਾਲ ਭੰਗੜਾ ਪਾ ਰਿਹਾ ਹੈ...
Bhangra Viral Video: ਪਹਾੜਾਂ 'ਚ ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਹੁਣ ਮੈਦਾਨੀ ਇਲਾਕਿਆਂ 'ਚ ਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਕਈ ਲੋਕ ਰਜਾਈਆਂ ਅਤੇ ਗੱਦਿਆਂ ਦੇ ਹੇਠਾਂ ਲੁੱਕ ਰਹੇ ਹਨ,
Bhangra Viral Video: ਪਹਾੜਾਂ 'ਚ ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਹੁਣ ਮੈਦਾਨੀ ਇਲਾਕਿਆਂ 'ਚ ਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਕਈ ਲੋਕ ਰਜਾਈਆਂ ਅਤੇ ਗੱਦਿਆਂ ਦੇ ਹੇਠਾਂ ਲੁੱਕ ਰਹੇ ਹਨ, ਜਦਕਿ ਕੁਝ ਲੋਕ ਪਾਣੀ ਨੂੰ ਛੂਹਣ ਤੋਂ ਵੀ ਗੁਰੇਜ਼ ਕਰ ਰਹੇ ਹਨ। ਜਿੰਨ੍ਹਾਂ ਨੂੰ ਇੰਨੀ ਕੜਾਕੇ ਦੀ ਠੰਡ ਵਿੱਚ ਬਾਹਰ ਜਾਣਾ ਪੈਂਦਾ ਹੈ। ਉਹ ਸਵੈਟਰ ਅਤੇ ਜੈਕਟ ਨਾਲ ਲੈਸ ਹੋ ਕੇ ਜਾ ਰਿਹਾ ਹੈ।
ਇਸ ਸਮੇਂ ਇਸ ਕੜਾਕੇ ਦੀ ਠੰਡ ਦੇ ਵਿਚਕਾਰ ਇੱਕ ਸਰਦਾਰ ਸੋਸ਼ਲ ਮੀਡੀਆ 'ਤੇ ਗਰਮੀ ਫੈਲਾਉਂਦਾ ਨਜ਼ਰ ਆ ਰਿਹਾ ਹੈ। ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਸਰਦਾਰ ਹੱਡ ਭੰਨਵੀਂ ਠੰਡ ਵਿੱਚ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਜਿਸ ਨੂੰ ਦੇਖ ਕੇ ਇਸ ਠੰਡ 'ਚ ਵੀ ਸਾਰਿਆਂ ਦੇ ਪਸੀਨੇ ਛੁੱਟ ਗਏ ਹਨ। ਇਸ ਦੇ ਨਾਲ ਹੀ ਚਾਰੇ ਪਾਸੇ ਡਿੱਗ ਰਹੀ ਬਰਫ ਦੇ ਵਿਚਕਾਰ ਸਰਦਾਰ ਨੂੰ ਭੰਗੜਾ ਪਾਉਂਦੇ ਦੇਖ ਯੂਜ਼ਰ ਹੈਰਾਨ ਹਨ।
Today, it's -40ºC/-40ºF in the Yukon wilderness around my cabin. Nature is calm, frigid, cold and utterly stunning. The air is freezing but still very refreshing for the lungs. In this natural environment, I danced to create warmth. I'm dispatching the good vibe to the world. pic.twitter.com/t16l62yWf0
— Gurdeep Pandher of the Yukon (@GurdeepPandher) December 19, 2022
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁਰਦੀਪ ਪੰਧੇਰ ਨਾਂ ਦੇ ਵਿਅਕਤੀ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਗੁਰਦੀਪ ਪੰਧੇਰ -40 ਡਿਗਰੀ ਸੈਲਸੀਅਸ ਤਾਪਮਾਨ 'ਚ ਚਾਰੇ ਪਾਸੇ ਬਰਫਬਾਰੀ ਦੇ ਵਿਚਕਾਰ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੇ ਸੋਸ਼ਲ ਮੀਡੀਆ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
I'm celebrating the solstice, the shortest day of the year, at -40ºC/-40ºF in my stunning winter wonderland & creating warmth in this powerfully cold temperature. My friend Maria Cherwick added a Unkraian fiddle tune alongside my drum. I'm sending warmth, hope & joy to the world. pic.twitter.com/4LIQuBSmGY
— Gurdeep Pandher of the Yukon (@GurdeepPandher) December 21, 2022
ਇਸ ਸਮੇਂ -40 ਡਿਗਰੀ ਸੈਲਸੀਅਸ ਤਾਪਮਾਨ 'ਤੇ ਜਿੱਥੇ ਲੋਕ ਆਪਣੇ ਹੱਥ ਵੀ ਨਹੀਂ ਹਿਲਾ ਸਕਦੇ। ਉੱਥੇ ਭੰਗੜਾ ਕਰਨ ਵਾਲਾ ਵਿਅਕਤੀ ਹਰ ਕਿਸੇ ਨੂੰ ਊਰਜਾ ਨਾਲ ਭਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਕੈਨੇਡਾ 'ਚ ਰਹਿਣ ਵਾਲਾ ਭਾਰਤੀ ਹੈ। ਵਿਅਕਤੀ ਦੇ ਭੰਗੜੇ ਨੂੰ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ। ਕਈ ਯੂਜ਼ਰਸ ਨੇ ਕਮੈਂਟ ਕਰਦੇ ਹੋਏ ਸ਼ਖਸ ਦੀ ਤਾਰੀਫ ਕੀਤੀ ਹੈ।