Viral Video: ਕੈਡਬਰੀ ਦੀ ਚਾਕਲੇਟ 'ਚ ਕੀੜਾ ਮਿਲਣ 'ਤੇ ਵਿਅਕਤੀ ਨੇ ਸ਼ੇਅਰ ਕੀਤੀ ਵੀਡੀਓ, ਕੰਪਨੀ ਨੇ ਦਿੱਤਾ ਇਹ ਜਵਾਬ
Watch: ਮਿੱਠਾ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ ਅਤੇ ਜਦੋਂ ਚਾਕਲੇਟ ਦੀ ਗੱਲ ਆਉਂਦੀ ਹੈ ਤਾਂ ਮੂੰਹ ਵਿੱਚ ਪਾਣੀ ਆ ਜਾਣਾ ਸੁਭਾਵਿਕ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਲੋਕ ਚਾਕਲੇਟ ਨੂੰ ਬੜੇ ਚਾਅ ਨਾਲ ਖਾਣਾ ਪਸੰਦ ਕਰਦੇ ਹਨ
Viral Video: ਮਿੱਠਾ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ ਅਤੇ ਜਦੋਂ ਚਾਕਲੇਟ ਦੀ ਗੱਲ ਆਉਂਦੀ ਹੈ ਤਾਂ ਮੂੰਹ ਵਿੱਚ ਪਾਣੀ ਆ ਜਾਣਾ ਸੁਭਾਵਿਕ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਲੋਕ ਚਾਕਲੇਟ ਨੂੰ ਬੜੇ ਚਾਅ ਨਾਲ ਖਾਣਾ ਪਸੰਦ ਕਰਦੇ ਹਨ ਪਰ ਹਾਲ ਹੀ ਵਿੱਚ ਵਾਇਰਲ ਹੋ ਰਹੀ ਚਾਕਲੇਟ ਦੀ ਇੱਕ ਵੀਡੀਓ ਦੇਖ ਕੇ ਤੁਸੀਂ ਵੀ ਨਿਰਾਸ਼ ਹੋ ਜਾਓਗੇ। ਸ਼ਾਇਦ ਕੁਝ ਲੋਕ ਚਾਕਲੇਟ ਖਾਣ ਤੋਂ ਵੀ ਪਰਹੇਜ਼ ਕਰਨ ਲਗ ਜਾਣ। ਦਰਅਸਲ, ਹਾਲ ਹੀ ਵਿੱਚ ਮਸ਼ਹੂਰ ਚਾਕਲੇਟ ਕੰਪਨੀ ਕੈਡਬਰੀ ਡੇਅਰੀ ਮਿਲਕ ਦੀ ਚਾਕਲੇਟ ਵਿੱਚ ਇੱਕ ਕੀੜਾ ਰੇਂਗਦਾ ਪਾਇਆ ਗਿਆ, ਜਿਸਦੀ ਵੀਡੀਓ ਦੇਖ ਕੇ ਲੋਕ ਹੈਰਾਨ ਹਨ।
ਵਾਇਰਲ ਹੋ ਰਹੀ ਇਸ ਵੀਡੀਓ ਨੂੰ ਹੈਦਰਾਬਾਦ ਦੇ ਇੱਕ ਵਿਅਕਤੀ ਨੇ ਸ਼ੇਅਰ ਕੀਤਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਨੇ ਹੱਥ 'ਚ ਚਾਕਲੇਟ ਫੜੀ ਹੋਈ ਹੈ। ਜਿਵੇਂ ਹੀ ਪੈਕੇਟ ਖੋਲ੍ਹਿਆ ਜਾਂਦਾ ਹੈ, ਚਾਕਲੇਟ ਦੇ ਪਿਛਲੇ ਪਾਸੇ ਇੱਕ ਕੀੜਾ ਰੇਂਗਦਾ ਦਿਖਾਈ ਦਿੰਦਾ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਚਾਕਲੇਟ 'ਚ ਇੱਕ ਜ਼ਿੰਦਾ ਕੀੜਾ ਘੁੰਮ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਇਹ ਚਾਕਲੇਟ ਸ਼ਹਿਰ ਦੇ ਹੀ ਇੱਕ ਮੈਟਰੋ ਸਟੇਸ਼ਨ ਤੋਂ ਖਰੀਦੀ ਸੀ। ਵਿਅਕਤੀ ਨੇ ਇਹ ਵੀਡੀਓ ਆਪਣੇ ਐਕਸ ਅਕਾਊਂਟ ਤੋਂ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਗਏ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ Robin Zaccheus @RobinZaccheus ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਗਿਆ ਹੈ, 'ਰਤਨਦੀਪ ਮੈਟਰੋ ਅਮੀਰਪੇਟ ਤੋਂ ਖਰੀਦੀ ਗਈ ਕੈਡਬਰੀ ਚਾਕਲੇਟ 'ਚ ਇੱਕ ਕੀੜਾ ਰੇਂਗਦਾ ਪਾਇਆ ਗਿਆ। ਕੀ ਇਹਨਾਂ ਉਤਪਾਦਾਂ 'ਤੇ ਕੋਈ ਗੁਣਵੱਤਾ ਜਾਂਚ ਹੈ? ਜਨਤਕ ਸਿਹਤ ਦੇ ਖਤਰਿਆਂ ਲਈ ਕੌਣ ਜ਼ਿੰਮੇਵਾਰ ਹੈ?' ਉਸ ਨੇ ਇਸ ਚਾਕਲੇਟ ਲਈ 45 ਰੁਪਏ ਅਦਾ ਕੀਤੇ।
ਵਾਇਰਲ ਪੋਸਟ 'ਤੇ ਟਵੀਟ ਕਰਦੇ ਹੋਏ, ਕੰਪਨੀ ਨੇ ਲਿਖਿਆ, 'ਮੋਂਡੇਲੇਜ਼ ਇੰਡੀਆ ਫੂਡਜ਼ ਪ੍ਰਾਈਵੇਟ ਲਿਮਟਿਡ (ਪਹਿਲਾਂ ਕੈਡਬਰੀ ਇੰਡੀਆ ਲਿਮਟਿਡ) ਵਧੀਆ ਗੁਣਵੱਤਾ ਦੇ ਮਾਪਦੰਡਾਂ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਕਰਦੀ ਹੈ ਅਤੇ ਸਾਨੂੰ ਇਹ ਸੁਣ ਕੇ ਅਫਸੋਸ ਹੈ ਕਿ ਤੁਹਾਨੂੰ ਇਸ ਖ਼ਰਾਬ ਅਨੁਭਵ ਦਾ ਸਾਹਮਣਾ ਕਰਨਾ ਪਿਆ। ਆਪਣੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਸਾਡੇ ਨਾਲ ਗੱਲ ਕਰੋ। ਸੋਸ਼ਲ ਮੀਡੀਆ ਯੂਜ਼ਰਸ ਵੀ ਇਸ ਪੋਸਟ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੈਡਬਰੀ ਦੇ ਇਸ ਜਵਾਬ 'ਤੇ ਇੱਕ ਯੂਜ਼ਰ ਨੇ ਲਿਖਿਆ, 'ਲੱਗਦਾ ਹੈ ਕਿ ਇਸ ਵਿਅਕਤੀ ਨੂੰ ਬਹੁਤ ਸਾਰੀਆਂ ਉੱਚ ਗੁਣਵੱਤਾ ਵਾਲੀਆਂ ਚਾਕਲੇਟਾਂ ਦਿੱਤੀਆਂ ਜਾਣਗੀਆਂ।'
ਇਹ ਵੀ ਪੜ੍ਹੋ: WhatsApp Scam: ਵਟਸਐਪ 'ਤੇ ਖਤਰਨਾਕ ਸੰਦੇਸ਼ ਤੋਂ ਰਹੋ ਸਾਵਧਾਨ! ਬੈਂਕ ਖਾਤਾ ਖਾਲੀ ਕਰ ਦੇਣਗੇ ਸਾਈਬਰ ਹੈਕਰ