ਪੜਚੋਲ ਕਰੋ

99 ਮੋਬਾਈਲ ਫੋਨਾਂ ਨਾਲ ਖਾਲੀ ਸੜਕ 'ਤੇ ਵਿਖਾਇਆ ਟ੍ਰੈਫਿਕ ਜਾਮ, ਇੰਜ ਕੀਤਾ ਗੂਗਲ ਮੈਪ ਹੈਕ

ਜਰਮਨ ਆਰਟਿਸਟ ਸਾਈਮਨ ਵੈਕਰਟ ਨੇ ਯੂ-ਟਿਊਬ 'ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ 'ਚ ਦਿਖਾਇਆ ਗਿਆ ਹੈ ਕਿ ਉਸ ਨੇ ਬਰਲਿਨ ਦੀਆਂ ਸੜਕਾਂ 'ਤੇ "ਵਰਚੂਅਲ ਟ੍ਰੈਫਿਕ ਜਾਮ" ਬਣਾਉਣ ਲਈ 99 ਸਮਾਰਟਫੋਨਜ਼ ਨਾਲ "ਗੂਗਲ ਮੈਪ" ਨੂੰ ਹੈਕ ਕੀਤਾ।

ਨਵੀਂ ਦਿੱਲੀ: ਜਰਮਨ ਦੇ ਆਰਟਿਸਟ ਸਾਈਮਨ ਵੈਕਰਟ ਨੇ ਯੂ-ਟਿਊਬ 'ਤੇ ਵੀਡੀਓ ਪੋਸਟ ਕੀਤਾ, ਜਿਸ 'ਚ ਦਿਖਾਇਆ ਗਿਆ ਕਿ ਉਸ ਨੇ ਬਰਲਿਨ ਦੀਆਂ ਸੜਕਾਂ 'ਤੇ "ਵਰਚੂਅਲ ਟ੍ਰੈਫਿਕ ਜਾਮ" ਬਣਾਉਣ ਲਈ 99 ਸਮਾਰਟਫੋਨਜ਼ ਨਾਲ "ਗੂਗਲ ਮੈਪ" ਨੂੰ ਹੈਕ ਕੀਤਾ। ਐਂਡਰਾਇਡ ਅਥਾਰਟੀ ਨੇ ਸੋਮਵਾਰ ਨੂੰ ਦੱਸਿਆ ਕਿ ਵੈਕਰਟ ਨੇ ਗੂਗਲ ਮੈਪ ਨੂੰ ਆਨ ਕਰਕੇ ਕਾਰ 'ਚ 99 ਸਮਾਰਟਫੋਨ ਰੱਖ ਕੇ ਕਾਰ ਨੂੰ ਬਰਲਿਨ ਦੀਆਂ ਵੱਖ-ਵੱਖ ਸੜਕਾਂ 'ਤੇ ਘੁੰਮਾਇਆ।

ਗੂਗਲ ਮੈਪ ਨੇ ਇਨ੍ਹਾਂ 99 ਸਮਾਰਟਫੋਨਜ਼ ਦੀ ਸਥਿਤੀ ਨੂੰ ਟਰੈਕ ਕਰਦਿਆਂ, ਪੂਰੀ ਸੜਕ 'ਤੇ ਭਾਰੀ ਜਾਮ ਦਾ ਐਲਾਨ ਕੀਤਾ। ਦਿਲਚਸਪ ਗੱਲ ਇਹ ਹੈ ਕਿ ਉਸ ਸੜਕ 'ਤੇ ਇੱਕ ਵੀ ਕਾਰ ਨਹੀਂ ਚੱਲ ਰਹੀ ਸੀ। ਉਹ ਕਾਰ ਨੂੰ ਹੌਲੀ-ਹੌਲੀ ਚਲਾ ਰਿਹਾ ਸੀ, ਜਿਸ ਕਾਰਨ ਗੂਗਲ ਮੈਪ ਨੇ ਯਕੀਨ ਕਰ ਲਿਆ ਕਿ ਇੱਥੇ ਜ਼ਿਆਦਾ ਟ੍ਰੈਫਿਕ ਹੈ ਤੇ ਲੋਕ ਬਹੁਤ ਹੌਲੀ-ਹੌਲੀ ਵਧ ਰਹੇ ਹਨ। ਨਤੀਜੇ ਵਜੋਂ, ਨੇਵੀਗੇਸ਼ਨ ਐਪ ਨੇ ਆਨਲਾਈਨ ਨੇਵੀਗੇਸ਼ਨਲ ਟੂਲਸ 'ਚ ਵਰਚੁਅਲ ਟ੍ਰੈਫਿਕ ਜਾਮ ਦਿਖਾਉਣਾ ਸ਼ੁਰੂ ਕੀਤਾ। ਜਦੋਂ ਵੀ ਵੈਕਰਟ ਕਾਰ ਲੈ ਕੇ ਪਹੁੰਚੇ, ਗੂਗਲ ਦੇ ਨਕਸ਼ੇ 'ਤੇ ਸੜਕਾਂ ਹਰੇ ਦਿਖੀਆਂ, ਪਰ ਤੁਰੰਤ ਹੀ ਸਾਰੀ ਸੜਕ ਨਕਸ਼ੇ 'ਤੇ ਲਾਲ ਹੋ ਗਈ। ਦੱਸ ਦਈਏ ਕਿ ਜੇ ਕਿਤੇ ਵਧੇਰੇ ਟ੍ਰੈਫਿਕ ਹੁੰਦਾ ਹੈ ਤਾਂ ਰਸਤਾ ਨਕਸ਼ੇ 'ਤੇ ਲਾਲ ਦਿਖਣਾ ਸ਼ੁਰੂ ਹੋ ਜਾਂਦਾ ਹੈ।

ਸਾਈਮਨ ਵੈਕਰਟ ਦੇ ਤਜਰਬੇ 'ਤੇ ਗੂਗਲ ਤੋਂ ਟਿੱਪਣੀ ਵੀ ਆਈ ਹੈ। ਗੂਗਲ ਮੈਪ ਦੇ ਸੀਨੀਅਰ ਸਾਫਟਵੇਅਰ ਇੰਜਨੀਅਰ ਨੇ ਲਿਖਿਆ, "ਮੈਂ ਗੂਗਲ ਮੈਪਸ ਲਈ ਕੰਮ ਕਰਦਾ ਹਾਂ ਤੇ ਮੈਨੂੰ ਇਸ ਬਾਰੇ ਕੰਮ ਕਰਨ ਦੇ ਬਾਰੇ ਪਤਾ ਹੈ। ਮੇਰਾ ਮੰਨਣਾ ਹੈ ਕਿ ਇਹ ਸੰਭਵ ਹੈ।'' ਇਹ ਸੰਭਵ ਨਹੀਂ ਕਿ ਕਿਸੇ ਕੋਲ ਇੰਨੇ ਫੋਨ ਹੋਣ ਪਰ ਇਸ ਦੀ ਵਰਤੋਂ ਕਿਸੇ ਵੀ ਗਲਤ ਘਟਨਾ 'ਚ ਕੀਤੀ ਜਾ ਸਕਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਗੂਗਲ ਇਸ ਵੱਲ ਧਿਆਨ ਦੇਵੇਗਾ ਤੇ ਗੜਬੜੀ ਨੂੰ ਠੀਕ ਕਰੇਗਾ ਤਾਂ ਜੋ ਇਸ ਦੀ ਐਕੂਰੇਸੀ ਬਣੀ ਰਹੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

Cinema Ads : ਫ਼ਿਲਮ ਦੇਖਣ ਗਿਆ ਸ਼ਖਸ ਇਸ਼ਤਿਹਾਰਾਂ ਤੋਂ ਹੋਇਆ ਪਰੇਸ਼ਾਨ, ਮਿਲਿਆ 25 ਹਜ਼ਾਰ ਰੁਪਏ ਮੁਆਵਜ਼ਾ
Cinema Ads : ਫ਼ਿਲਮ ਦੇਖਣ ਗਿਆ ਸ਼ਖਸ ਇਸ਼ਤਿਹਾਰਾਂ ਤੋਂ ਹੋਇਆ ਪਰੇਸ਼ਾਨ, ਮਿਲਿਆ 25 ਹਜ਼ਾਰ ਰੁਪਏ ਮੁਆਵਜ਼ਾ
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
MRP ਤੋਂ 400 ਰੁਪਏ ਮਹਿੰਗੀ ਵੇਚੀ ਬ੍ਰਾ, ਮਹਿਲਾ ਪਹੁੰਚੀ ਕੋਰਟ, ਜੱਜ ਬੋਲੇ- ਮਰਦ ਝੂਠ ਬੋਲ ਸਕਦੇ ਹਨ, ਪਰ...
MRP ਤੋਂ 400 ਰੁਪਏ ਮਹਿੰਗੀ ਵੇਚੀ ਬ੍ਰਾ, ਮਹਿਲਾ ਪਹੁੰਚੀ ਕੋਰਟ, ਜੱਜ ਬੋਲੇ- ਮਰਦ ਝੂਠ ਬੋਲ ਸਕਦੇ ਹਨ, ਪਰ...
Girlfriend ਤੋਂ ਕਾਰ ’ਤੇ ਕਰਵਾਏ 3400 ਕਿੱਸ , ਲਿਪਸਟਿਕ ਦੇ ਨਿਸ਼ਾਨ ਦੇਖ ਕੇ ਪੁਲਿਸ ਨੇ ਕੀਤੀ ਕਾਰਵਾਈ 
Girlfriend ਤੋਂ ਕਾਰ ’ਤੇ ਕਰਵਾਏ 3400 ਕਿੱਸ , ਲਿਪਸਟਿਕ ਦੇ ਨਿਸ਼ਾਨ ਦੇਖ ਕੇ ਪੁਲਿਸ ਨੇ ਕੀਤੀ ਕਾਰਵਾਈ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Modi Cabinet Reshuffle : ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ! ਇਨ੍ਹਾਂ ਦੋ ਕੇਂਦਰੀ ਮੰਤਰੀਆਂ ਦੀ ਛੁੱਟੀ ਤੈਅ? ਸਮਝੋ ਪੂਰਾ ਮਾਮਲਾ
Modi Cabinet Reshuffle : ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ! ਇਨ੍ਹਾਂ ਦੋ ਕੇਂਦਰੀ ਮੰਤਰੀਆਂ ਦੀ ਛੁੱਟੀ ਤੈਅ? ਸਮਝੋ ਪੂਰਾ ਮਾਮਲਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ ਛੱਡਿਆ ਕਾਂਗਰਸ ਦਾ ਸਾਥ, 'ਆਪ' ਪਾਰਟੀ ਦਾ ਫੜ੍ਹਿਆ ਪੱਲਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ ਛੱਡਿਆ ਕਾਂਗਰਸ ਦਾ ਸਾਥ, 'ਆਪ' ਪਾਰਟੀ ਦਾ ਫੜ੍ਹਿਆ ਪੱਲਾ...
 VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA
 VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA
Health Tips : ਮੌਸਮ ਬਦਲਦੇ ਹੀ ਕਿਉਂ ਹੋ ਜਾਂਦੇ ਹਾਂ ਬਿਮਾਰ? ਨੋਟ ਕਰ ਲਓ ਬਚਾਅ ਦੇ 5 ਆਸਾਨ ਟਿਪਸ
Health Tips : ਮੌਸਮ ਬਦਲਦੇ ਹੀ ਕਿਉਂ ਹੋ ਜਾਂਦੇ ਹਾਂ ਬਿਮਾਰ? ਨੋਟ ਕਰ ਲਓ ਬਚਾਅ ਦੇ 5 ਆਸਾਨ ਟਿਪਸ
Bank Holidays : ਆਉਣ ਵਾਲੇ ਦਿਨਾਂ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? ਇੱਥੇ ਦੇਖੋ ਪੂਰੀ ਲਿਸਟ
Bank Holidays : ਆਉਣ ਵਾਲੇ ਦਿਨਾਂ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? ਇੱਥੇ ਦੇਖੋ ਪੂਰੀ ਲਿਸਟ
London Chicago Flight ’ਚ ਐਮਰਜੈਂਸੀ, 37 ਹਜ਼ਾਰ ਫੁੱਟ ਤੋਂ ਅਚਾਨਕ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼
London Chicago Flight ’ਚ ਐਮਰਜੈਂਸੀ, 37 ਹਜ਼ਾਰ ਫੁੱਟ ਤੋਂ ਅਚਾਨਕ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼
Patwari Arrested: ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ; ਜਾਣੋ ਕਿਸ ਕੰਮ ਦੇ ਬਦਲੇ ਮੰਗੇ ਪੈਸੇ...
ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ; ਜਾਣੋ ਕਿਸ ਕੰਮ ਦੇ ਬਦਲੇ ਮੰਗੇ ਪੈਸੇ...
Punjab News: ਪੰਜਾਬ ਤੋਂ ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
ਪੰਜਾਬ ਤੋਂ ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
Embed widget