Viral Video: ਸਪੈਸ਼ਲ ਕੂਕਰ ਵਾਲੀ ਕੌਫੀ ਦਾ ਵੀਡੀਓ ਹੋਇਆ ਵਾਇਰਲ, ਦੇਖੋ ਕੌਫੀ ਬਣਾਉਣ ਦਾ ਦੇਸੀ ਤਰੀਕਾ
Viral Video: ਜੇਕਰ ਤੁਸੀਂ ਕੌਫੀ ਦੇ ਸ਼ੌਕੀਨ ਹੋ ਤਾਂ ਹਾਲ ਹੀ 'ਚ ਵਾਇਰਲ ਹੋਈ ਇਸ ਬਜ਼ੁਰਗ ਵਿਅਕਤੀ ਦੀ ਵੀਡੀਓ ਜ਼ਰੂਰ ਦੇਖੋ, ਜਿਸ 'ਚ ਉਹ ਜੁਗਾੜ ਮਸ਼ੀਨ ਨਾਲ ਕੌਫੀ ਬਣਾਉਂਦੇ ਨਜ਼ਰ ਆ ਰਹੇ ਹਨ, ਖਾਸ ਗੱਲ ਇਹ ਹੈ ਕਿ ਇਹ ਮਸ਼ੀਨ ਪ੍ਰੈਸ਼ਰ ਕੁੱਕਰ...
Viral Video: ਦੁਨੀਆ ਭਰ 'ਚ ਅਜਿਹੇ ਬਹੁਤ ਸਾਰੇ ਜੁਗਾੜੂ ਲੋਕ ਹਨ, ਜੋ ਆਪਣੀ ਕਾਬਲੀਅਤ ਅਤੇ ਦੇਸੀ ਜੁਗਾੜ ਦੇ ਦਮ 'ਤੇ ਅਜਿਹੇ ਕੰਮ ਕਰ ਜਾਂਦੇ ਹਨ ਕਿ ਕਈ ਵਾਰ ਤਾਂ ਆਪਣੀ ਹੀ ਅੱਖਾਂ 'ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਹਾਲ ਹੀ 'ਚ ਇੱਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ- ਵਾਹ, ਕੀ ਗੱਲ ਹੈ। ਜੇਕਰ ਤੁਸੀਂ ਕੌਫੀ ਦੇ ਸ਼ੌਕੀਨ ਹੋ ਤਾਂ ਹਾਲ ਹੀ 'ਚ ਵਾਇਰਲ ਹੋਈ ਇਸ ਬਜ਼ੁਰਗ ਦੀ ਵੀਡੀਓ ਜ਼ਰੂਰ ਦੇਖੋ, ਜੋ ਆਪਣੀ ਸਾਈਕਲ 'ਤੇ ਕੌਫੀ ਦੀ ਪੂਰੀ ਦੁਕਾਨ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਬਜ਼ੁਰਗ ਨੇ ਸਾਈਕਲ 'ਤੇ ਲਿਖਿਆ ਹੈ, ਬਾਬਾ ਦੀ ਖਾਸ ਕੂਕਰ ਕੌਫੀ।
ਵਾਇਰਲ ਵੀਡੀਓ ਵਿੱਚ, ਤੁਸੀਂ ਇੱਕ ਬਜ਼ੁਰਗ ਵਿਅਕਤੀ ਨੂੰ ਸਾਈਕਲ 'ਤੇ ਕੌਫੀ ਵੇਚਦੇ ਵੇਖ ਸਕਦੇ ਹੋ, ਜੋ ਸਾਈਕਲ 'ਤੇ ਕੌਫੀ ਦੀ ਪੂਰੀ ਦੁਕਾਨ ਲੈ ਕੇ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਕੌਫੀ ਵੱਡੇ ਕੈਫੇ ਵਿੱਚ ਮਸ਼ੀਨਾਂ ਦੁਆਰਾ ਬਣਾਈ ਗਈ ਕੌਫੀ ਤੋਂ ਬਿਲਕੁਲ ਵੱਖਰੀ ਹੈ। ਕੌਫੀ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਜੁਗਾੜ ਮਸ਼ੀਨ ਨਾਲ ਬਣਾਇਆ ਜਾਂਦਾ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਬਜ਼ੁਰਗ ਪ੍ਰੈਸ਼ਰ ਕੁੱਕਰ ਦੀ ਮਦਦ ਨਾਲ ਇੱਕ ਪਲ 'ਚ ਕੌਫੀ ਤਿਆਰ ਕਰਕੇ ਲੋਕਾਂ ਦਾ ਸੁਆਦ ਵਧਾ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਕੌਫੀ ਮਸ਼ੀਨ ਨੂੰ ਪ੍ਰੈਸ਼ਰ ਕੁੱਕਰ ਦੀ ਮਦਦ ਨਾਲ ਬਣਾਇਆ ਗਿਆ ਹੈ। ਕੌਫੀ ਬਣਾਉਣ ਦਾ ਪੂਰਾ ਸੈਟਅਪ ਸਾਈਕਲ 'ਤੇ ਬਣਾਇਆ ਗਿਆ ਹੈ। ਇਹੀ ਕਾਰਨ ਹੈ ਕਿ ਲੋਕਾਂ ਨੂੰ ਇਹ ਦੇਸੀ ਜੁਗਾੜ ਕਾਫੀ ਪ੍ਰਭਾਵਸ਼ਾਲੀ ਲੱਗ ਰਿਹਾ ਹੈ।
ਇਹ ਵੀ ਪੜ੍ਹੋ: Punjab: ਹਾਈਕੋਰਟ ਨੇ ਖਾਰਜ ਕੀਤੀ ਪੰਜਾਬ ਸਰਕਾਰ ਦੀ ਦਲੀਲ, 5994 ਈਟੀਟੀ ਅਧਿਆਪਕਾਂ ਦੀ ਭਰਤੀ 'ਤੇ ਲੱਗੀ ਰੋਕ ਹਟਾਉਣ ਤੋਂ ਕੀਤਾ ਇਨਕਾਰ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ @thegreatindianfoodie ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਕਾਫੀ ਦੇਖਿਆ ਅਤੇ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, 'ਕੀ ਤੁਸੀਂ ਕਦੇ ਕੁਕਰ ਕੌਫੀ ਪੀਤੀ ਹੈ?' ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 1 ਲੱਖ 48 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਕਰ ਚੁੱਕੇ ਹਨ। ਵੀਡੀਓ 'ਤੇ ਯੂਜ਼ਰਸ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਮੈਂ ਬਚਪਨ ਤੋਂ ਹੀ ਵਿਆਹਾਂ 'ਚ ਇਹੀ ਕੌਫੀ ਪੀਂਦਾ ਆ ਰਿਹਾ ਹਾਂ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਵਿਦੇਸ਼ੀ ਵੱਖ-ਵੱਖ ਤਰ੍ਹਾਂ ਦੇ ਯੰਤਰ ਬਣਾਉਂਦੇ ਹਨ ਅਤੇ ਭਾਰਤੀ ਫੈਂਸੀ ਮਸ਼ੀਨਾਂ ਨਾਲ ਨਹੀਂ ਸਗੋਂ ਦੇਸੀ ਜੁਗਾੜ ਨਾਲ ਹੀ ਕੰਮ ਚਲਾ ਲੈਂਦੇ ਹਨ।'
ਇਹ ਵੀ ਪੜ੍ਹੋ: Aishwarya Rai: ਪਾਕਿਸਤਾਨੀ ਕ੍ਰਿਕੇਟਰ ਨੇ ਐਸ਼ਵਰਿਆ ਰਾਏ 'ਤੇ ਕੀਤੀ ਇਤਰਾਜ਼ਯੋਗ ਟਿੱਪਣੀ, ਬਾਅਦ 'ਚ ਮੰਗੀ ਮੁਆਫੀ