‘ਜਿਸ ਨੂੰ ਰੱਖੇ ਰੱਬ, ਉਹਨੂੰ ਮਾਰਨ ਵਾਲਾ ਕੌਣ’? ਪ੍ਰਸ਼ਾਂਤ ਮਹਾਂਸਾਗਰ ’ਚ ਡਿੱਗਿਆ ਇੰਜਨੀਅਰ, ਫਿਰ 14 ਘੰਟੇ ਤੈਰ ਕੇ ਇੰਝ ਜਿੱਤੀ ਜਿੰਦਗੀ
‘ਜਿਸ ਨੂੰ ਰੱਖੇ ਰੱਬ, ਉਹਨੂੰ ਮਾਰੇ ਕੌਣ’ ਇਹ ਕਹਾਵਤ ਤੁਸੀਂ ਕਈ ਵਾਰ ਸੁਣੀ ਹੋਵੇਗੀ ਪਰ ਮਾਲਵਾਹਕ ਸਮੁੰਦਰੀ ਜਹਾਜ਼ ਦੇ ਇੱਕ ਇੰਜੀਨੀਅਰ ਉੱਤੇ ਪੂਰੀ ਤਰ੍ਹਾਂ ਢੁਕ ਗਈ। ਉਹ ਪ੍ਰਸ਼ਾਂਤ ਮਹਾਂਸਾਗਰ (Pacific Ocean) ਵਿੱਚ ਡਿੱਗ ਗਿਆ। ਉਸ ਨੂੰ 14 ਘੰਟੇ ਤੈਰਨਾ ਪਿਆ ਤੇ ਅਖੀਰ ਬਚ ਗਿਆ।
‘ਜਿਸ ਨੂੰ ਰੱਖੇ ਰੱਬ, ਉਹਨੂੰ ਮਾਰੇ ਕੌਣ’ ਇਹ ਕਹਾਵਤ ਤੁਸੀਂ ਕਈ ਵਾਰ ਸੁਣੀ ਹੋਵੇਗੀ ਪਰ ਮਾਲਵਾਹਕ ਸਮੁੰਦਰੀ ਜਹਾਜ਼ ਦੇ ਇੱਕ ਇੰਜੀਨੀਅਰ ਉੱਤੇ ਪੂਰੀ ਤਰ੍ਹਾਂ ਢੁਕ ਗਈ। ਉਹ ਪ੍ਰਸ਼ਾਂਤ ਮਹਾਂਸਾਗਰ (Pacific Ocean) ਵਿੱਚ ਡਿੱਗ ਗਿਆ। ਉਸ ਨੂੰ 14 ਘੰਟੇ ਤੈਰਨਾ ਪਿਆ ਤੇ ਅਖੀਰ ਬਚ ਗਿਆ।
ਮੱਲਾਹ ਇੰਜੀਨੀਅਰ ਬਿਨਾ ਲਾਈਫ਼ ਜੈਕਟ ਦੇ ਸਮੁੰਦਰ ’ਚ ਡਿੱਗ ਪਿਆ ਤੇ ਉਸ ਦੇ ਹੱਥ ਜੇ ਸਮੁੰਦਰੀ ਕੂੜਾ–ਕਰਕਟ ਦਾ ਇੱਕ ਟੁਕੜਾ ਨਾ ਆਉਂਦਾ, ਤਾਂ ਸ਼ਾਇਦ ਅੱਜ ਉਹ ਜਿਊਂਦਾ ਨਾ ਹੁੰਦਾ।
ਬੀਬੀਸੀ ਦੀ ਰਿਪੋਰਟ ਮੁਤਾਕਬ ਇਹ ਘਟਨਾ 52 ਸਾਲਾ ਵਿਦਾਮ ਪੇਰਵਰਟੀਲੋਵ ਨਾਲ ਵਾਪਰੀ, ਜਦੋਂ ਉਹ ਸਿਲਵਰ ਸਪੋਰਟਰ ਨਾਂਅ ਦੇ ਸਮੁੰਦਰੀ ਜਹਾਜ਼ ’ਚੋਂ ਡਿੱਗ ਪਏ। ਤਦ ਜਹਾਜ਼ ਨਿਊ ਜ਼ੀਲੈਂਡ ਦੀ ਤੌਰੰਗਾ ਬੰਦਰਗਾਹ ਤੇ ਪਿਟਕੇਰਨ ਟਾਪੂ ਵਿਚਾਲੇ ਆਪਣੇ ਨਿਯਮਤ ਸਫ਼ਰ ਉੱਤੇ ਸੀ।
ਸਮੁੰਦਰ ’ਚ ਡਿੱਗਣ ਤੋਂ ਬਾਅਦ ਇੰਜੀਨੀਅਰ ਨੂੰ ਕਈ ਕਿਲੋਮੀਟਰ ਦੂਰ ਦਿਸਹੱਦੇ ਉੱਤੇ ਛੋਟਾ ਜਿਹਾ ਕਾਲਾ ਨੁਕਤਾ ਜਿਹਾ ਵਿਖਾਈ ਦਿੱਤਾ। ਉਨ੍ਹਾਂ ਉਸ ਪਾਸੇ ਤੈਰਨਾ ਸ਼ੁਰੂ ਕਰ ਦਿੱਤਾ। ਪਰ ਉਨ੍ਹਾਂ ਸੰਘਰਸ਼ ਕਰਦਿਆਂ ਵੇਖਿਆ ਕਿ ਪਾਣੀ ਵਿੱਚ ਇੰਝ ਅੱਗੇ ਵਧਣਾ ਔਖਾ ਹੈ। ਵਿਦਾਮ ਉਸ ਕਾਲੇ ਨੁਕਤੇ ਤੱਕ ਕਿਵੇਂ ਨਾ ਕਿਵੇਂ ਪੁੱਜ ਤਾਂ ਗਏ ਪਰ ਉਹ ਮੱਛੀ ਫੜਨ ਵਾਲਾ ਜਾਲ਼ ਨਿੱਕਲਿਆ। ਫਿਰ ਵੀ ਉਨ੍ਹਾਂ ਬਚਣ ਲਈ ਉਸ ਨੂੰ ਫੜ ਕੇ ਰੱਖਿਆ।
ਉੱਧਰ ਜਹਾਜ਼ ਦੇ ਅਮਲੇ ਨੂੰ ਛੇ ਘੰਟਿਆਂ ਬਾਅਦ ਪਤਾ ਲੱਗਾ ਕਿ ਇੱਕ ਇੰਜੀਨੀਅਰ ਗ਼ਾਇਬ ਹੈ। ਤਦ ਕੈਪਟਨ ਨੇ ਪੂਰੇ ਇਲਾਕੇ ’ਚ ਜਹਾਜ਼ ਦਾ ਇੱਧਰ ਉੱਧਰ ਚੱਕਰ ਲਾਇਆ। ਤਦ ਹਵਾਈ ਜਹਾਜ਼ ਦੀਆਂ ਸੇਵਾਵਾਂ ਲਈਆਂ ਗਈਆਂ। ਇੰਜੀਨੀਅਰ ਨੇ ਜਹਾਜ਼ ਨੂੰ ਵੇਖ ਕੇ ਹੱਥ ਹਿਲਾਇਆ ਤੇ ਆਵਾਜ਼ ਵੀ ਦਿੱਤੀ। ਤਦ ਉਨ੍ਹਾਂ ਨੂੰ ਸਮੁੰਦਰ ’ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ।