ਮੋਦੀ ਦੇ ਮੰਤਰੀਆਂ ਦੇ ਬਿਆਨ- ਮਹਾਂਭਾਰਤ ਦੇ ਜ਼ਮਾਨੇ ਸੀ WiFi, 7000 ਸਾਲ ਪਹਿਲਾਂ ਉੱਡਦੇ ਸੀ ਜਹਾਜ਼..!
ਇਸ ਸਰਕਾਰ ਦੇ ਕਾਰਜਕਾਲ ਵਿੱਚ 2015 ਵਿੱਚ ਹੋਏ ਸਾਇੰਸ ਕਾਂਗਰਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਭਾਰਤ ਨੇ 7000 ਸਾਲ ਪਹਿਲਾਂ ਪਲੇਨ ਦੀ ਖੋਜ ਕੀਤੀ ਸੀ। ਇਸ ਦਾਅਵੇ ਪਿੱਛੇ ਵੇਦਾਂ ਦਾ ਹਵਾਲਾ ਦਿੱਤਾ ਸੀ। ਨਾਲ ਹੀ ਕਿਹਾ ਸੀ ਕਿ ਇਹ ਪਲੇਨ ਅਜਿਹੇ ਸੀ ਕਿ ਕਿਸੇ ਵੀ ਦਿਸ਼ਾ ਵਿੱਚ ਜਾ ਸਕਦੇ ਸਨ ਤੇ ਜਿੰਨੀ ਚਾਹੋ ਓਨੀ ਦੂਰੀ ਤੈਅ ਕਰ ਸਕਦੇ ਸਨ।
ਨਿਸ਼ੰਕ ਨੇ ਇੱਕ ਹੋਰ ਬਿਆਨ ਵਿੱਚ ਕਿਹਾ ਸੀ ਕਿ ਅੱਜ ਅਸੀਂ ਪਰਮਾਣੂੰ ਪ੍ਰੀਖਣ ਦੀ ਗੱਲ ਕਰਦੇ ਹਾਂ, ਲੱਖਾਂ ਸਾਲਾਂ ਪਹਿਲਾਂ ਰਿਸ਼ੀ ਕਨਜ ਨੇ ਨਿਊਕਲੀਅਰ ਟੈਸਟ ਕੀਤਾ ਸੀ।
ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਸੀ ਕਿ ਜੋਤਿਸ਼ ਸਭ ਤੋਂ ਵੱਡਾ ਵਿਗਿਆਨ ਹੈ।
ਰਾਜਸਥਾਨ ਦੇ ਸਿੱਖਿਆ ਮੰਤਰੀ ਵਾਸੂਦੇਵ ਦੇਵਨਾਨੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਗਾਂ ਇੱਕਲੌਤਾ ਅਜਿਹਾ ਜਾਨਵਰ ਹੈ ਕਿ ਜੋ ਆਕਸੀਜਨ ਗ੍ਰਹਿਣ ਕਰਦੀ ਹੈ ਤੇ ਆਕਸੀਜਨ ਹੀ ਛੱਡਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਾਂ ਦਾ ਪਿਸ਼ਾਬ ਕੈਂਸਰ ਨੂੰ ਠੀਕ ਕਰਦਾ ਹੈ।
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਸੀਤਾ ਨੂੰ ਲਿਆਉਣ ਲਈ ਲੰਕਾ ਤਕ ਪਹੁੰਚਣ ਲਈ ਪੁਲ ਦਾ ਨਿਰਮਾਣ ਦਾ ਹਵਾਲਾ ਦਿੰਦਿਆਂ ਹੋਇਆ IITRM ਦੇ ਵਿਦਿਆਰਥੀਆਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਭਗਵਾਨ ਰਾਮ ਤੋਂ ਇੰਜੀਨੀਅਰਿੰਗ ਦੀ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ ਕਿ ਕਲਪਨਾ ਕਰੋ ਕਿ ਇਹ ਪੁਲ ਕਿਵੇਂ ਬਣਿਆ ਹੋਵੇਗਾ, ਇਸ ਨੂੰ ਬਣਾਉਣ ਵਿੱਚ ਕਾਟੋਆਂ ਨੇ ਵੀ ਮਦਦ ਕੀਤੀ ਸੀ।
ਸਾਲ 2016 ਵਿੱਚ ਜਦ ਦੇਸ਼ ਦੇ ਕਈ ਹਿੱਸੇ ਸੋਕੇ ਨਾਲ ਜੂਝ ਰਿਹਾ ਸੀ ਤਾਂ ਬੀਜੇਪੀ ਦੇ ਸੰਸਦ ਮੈਂਬਰ ਵੀਰੇਂਦਰ ਸਿੰਘ ਦਾ ਕਹਿਣਾ ਸੀ ਕਿ ਵਰਖਾ ਲਈ ਯੱਗ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਾਂ ਦੇ ਘਿਓ ਦੇ ਜਲਣ ਨਾਲ ਆਕਸੀਜਨ ਪੈਦਾ ਹੁੰਦੀ ਹੈ ਤੇ ਫਸਲ ਕੱਟਣ ਤੋਂ ਬਾਅਦ ਸਾੜੇ ਜਾਣ ਵਾਲੀ ਰਹਿੰਦ ਖੂੰਹਦ ਤੋਂ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਦੋਵਾਂ ਨੂੰ ਮਿਲਾ ਕੇ ਵਰਖਾ ਹੁੰਦੀ ਹੈ।
ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਯੌਗਿਕ ਫਾਰਮਿੰਗ ਦਾ ਉਦੇਸ਼ ਬੀਜਾਂ ਵਿੱਚ ਸਕਾਰਾਤਮਕ ਸੋਚ ਨਾਲ ਤਾਕਤ ਭਰਨਾ ਹੈ। ਉਨ੍ਹਾਂ ਕਿਹਾ ਕਿ ਬੀਜਾਂ ਦੀ ਤਾਕਤ ਨੂੰ ਪਰਮਾਤਮਾ ਕਿਰਣਾਂ ਦੀ ਸ਼ਕਤੀ ਨਾਲ ਵਧਾਇਆ ਜਾਣਾ ਚਾਹੀਦਾ ਹੈ।
ਨਾਗਪੁਰ ਵਿੱਚ ਇੱਕ ਸਮਾਗਮ ਦੌਰਾਨ ਗਡਕਰੀ ਨੇ ਕਿਹਾ ਸੀ ਕਿ ਉਹ ਆਪਣੇ ਘਰ ਲੱਗੇ ਹੋਏ ਬੂਟਿਆਂ ਨੂੰ ਆਪਣੇ ਪਿਸ਼ਾਬ ਨਾ ਸਿੰਜਦੇ ਹਨ। ਉਨ੍ਹਾਂ ਕਿਹਾ ਸੀ ਕਿ ਮੈਂ 50 ਲੀਟਰ ਦੇ ਕੈਨ ਵਿੱਚ ਆਪਣਾ ਮੂਤਰ ਇਕੱਠਾ ਕੀਤਾ ਹੈ, ਜਿਸ ਦੀ ਵਰਤੋਂ ਮੈਂ ਬਗ਼ੀਚੇ ਵਿੱਚ ਲੱਗੇ ਹੋਏ ਦਰਖ਼ਤਾਂ-ਬੂਟਿਆਂ ਨੂੰ ਸਿੰਜਣ ਲਈ ਕਰਦਾ ਹਾਂ।
ਹਾਲ ਹੀ ਵਿੱਚ ਦਿੱਗਜ ਵਿਗਿਆਨੀ ਸਟੀਫ਼ਨ ਹਾਕਿੰਗ ਦੀ ਮੌਤ ਹੋ ਗਈ। ਇਸ ਤੋਂ ਬਾਅਦ ਆਪਣੇ ਇੱਕ ਬਿਆਨ ਵਿੱਚ ਸਾਈਂਸ ਤਕਨਾਲੋਜੀ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਬ੍ਰਹਿਮੰਡ ਵਿਗਿਆਨੀ ਹਾਕਿੰਗ ਨੇ ਕਿਹਾ ਹੈ ਕਿ ਵੇਦਾਂ ਵਿੱਚ ਰਿਲੇਟੀਵਿਟੀ ਦੀ ਜੋ ਥਿਊਰੀ ਹੈ, ਉਹ ਆਇਨਸਟਾਈਨ ਦੇ e=mc^2 ਤੋਂ ਬਿਹਤਰ ਹੈ।
ਹੈਰਾਨ ਨਾ ਹੋਵੋ, ਤ੍ਰਿਪੁਰਾ ਦੇ ਮੁੱਖ ਮੰਤਰੀ ਹੀ ਪਹਿਲੇ ਵਿਅਕਤੀ ਨਹੀਂ ਹਨ ਜਿਨ੍ਹਾਂ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸੱਤਿਆਪਾਲ ਸਿੰਘ ਨੇ ਡਾਰਵਿਨ ਦੇ ਸਿਧਾਂਤ ਨੂੰ ਗ਼ਲਤ ਕਰਾਰ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਡਾਰਵਿਨ ਦਾ ਸਿਧਾਂਤ ਵਿਗਿਆਨਕ ਤੌਰ 'ਤੇ ਗ਼ਲਤ ਹੈ। ਸਕੂਲ ਤੇ ਕਾਲਜ ਦੇ ਸਲੇਬਸ ਵਿੱਚ ਇਸ ਨੂੰ ਬਦਲਣ ਦੀ ਲੋੜ ਹੈ। ਇਨਸਾਨ ਜਦੋਂ ਤੋਂ ਧਰਤੀ 'ਤੇ ਵੇਖਿਆ ਗਿਆ ਹੈ, ਉਦੋਂ ਤੋਂ ਇਨਸਾਨ ਹੀ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਅਜਿਹੇ ਦੇਸ਼ ਵਿੱਚ ਪੈਦਾ ਹੋਇਆ, ਜਿੱਥੇ ਤਕਨਾਲੋਜੀ ਇੰਨੀ ਐਡਵਾਂਸ ਹੈ। ਜੋ ਦੇਸ਼ ਖ਼ੁਦ ਨੂੰ ਤਕਨਾਲੋਜੀ ਵਿੱਚ ਐਡਵਾਂਸ ਦੱਸਦੇ ਹਨ, ਉਹ ਭਾਰਤੀਆਂ ਨੂੰ ਆਪਣੇ ਸੌਫ਼ਟਵੇਅਰ ਅਪਗ੍ਰੇਡ ਕਰਨ ਲਈ ਨੌਕਰੀ ਦੇ ਰਹੇ ਹਨ।
ਬਿਪਲਬ ਦੇਵ ਨੇ ਕਿਹਾ ਕਿ ਇਹ ਉਹ ਦੇਸ਼ ਹੈ ਜਿਸ ਵਿੱਚ ਮਹਾਭਾਰਤ ਵਿੱਚ ਸੰਜੇ ਨੇ ਧ੍ਰਿਤਰਾਸ਼ਟਰ ਨੂੰ ਜੰਗ ਵਿੱਚ ਕੀ ਹੋ ਰਿਹਾ, ਇਹ ਸਭ ਪਤਾ ਸੀ। ਇਸ ਦਾ ਮਤਲਬ ਉਸ ਜ਼ਮਾਨੇ ਵਿੱਚ ਇੰਟਰਨੈੱਟ ਸੀ, ਸੈਟੇਲਾਈਟ ਸੀ, ਤਕਨਾਲੋਜੀ ਸੀ। ਉਸ ਜ਼ਮਾਨੇ ਵਿੱਚ ਦੇਸ਼ ਵਿੱਚ ਉਹ ਤਕਨੀਕ ਸੀ।
ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਵ ਨੇ ਬੇਹੱਦ ਹੈਰਾਨਕੁੰਨ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਾਭਾਰਤ ਕਾਲ ਦੇ ਸਮੇਂ ਹੀ ਇੰਟਰਨੈੱਟ ਦੀ ਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਜਾਂ ਕਿਸੇ ਹੋਰ ਪੱਛਮੀ ਦੇਸ਼ ਨੇ ਨਹੀਂ ਬਲਕਿ ਭਾਰਤ ਨੇ ਲੱਖਾਂ ਸਾਲਾਂ ਪਹਿਲਾਂ ਇੰਟਰਨੈੱਟ ਦੀ ਖੋਜ ਕੀਤੀ ਸੀ। ਬਿਪਲਬ ਦੇਵ ਨੇ ਇਹ ਗੱਲ ਪੀਡੀਐਸ (ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ) ਦੀ ਇੱਕ ਵਰਕਸ਼ਾਪ ਦੌਰਾਨ ਕਹੀ।