ਦੁਨੀਆ ਦੀ ਸਭ ਤੋਂ ਖ਼ਤਰਨਾਕ ਖੁਫੀਆ ਏਜੰਸੀ, ਕਈ ਅਸੰਭਵ ਓਪਰੇਸ਼ਨ ਲਾਏ ਸਿਰੇ
ਇਜ਼ਰਾਈਲ ਦੀ ਖੁਫ਼ੀਆ ਏਜੰਸੀ ਮੋਸਾਦ ਬਾਰੇ ਕੌਣ ਨਹੀਂ ਜਾਣਦਾ। ਇਹ ਇੱਕ ਇੰਟੈਲੀਜੈਂਸ ਏਜੰਸੀ ਹੈ, ਜਿਸ ਤੋਂ ਵੱਡੇ-ਵੱਡੇ ਅੱਤਵਾਦੀ ਵੀ ਡਰਦੇ ਹਨ।
ਰੋਬਟ
ਚੰਡੀਗੜ੍ਹ: ਇਜ਼ਰਾਈਲ ਦੀ ਖੁਫ਼ੀਆ ਏਜੰਸੀ ਮੋਸਾਦ ਬਾਰੇ ਕੌਣ ਨਹੀਂ ਜਾਣਦਾ। ਇਹ ਇੱਕ ਇੰਟੈਲੀਜੈਂਸ ਏਜੰਸੀ ਹੈ, ਜਿਸ ਤੋਂ ਵੱਡੇ-ਵੱਡੇ ਅੱਤਵਾਦੀ ਵੀ ਡਰਦੇ ਹਨ। ਮੋਸਾਦ ਦੀ ਖੁਫ਼ੀਆ ਏਜੰਸੀ ਨੇ ਉਹ ਓਪਰੇਸ਼ਨਾਂ ਨੂੰ ਵੀ ਅੰਜਾਮ ਦਿੱਤਾ ਹੈ, ਜਿਨ੍ਹਾਂ ਨੂੰ ਦੁਨੀਆ ਅਸੰਭਵ ਮੰਨਦੀ ਹੈ। ਇਹੀ ਕਾਰਨ ਹੈ ਕਿ ਮੋਸਾਦ ਨੂੰ ਦੁਨੀਆ ਦੀ ਸਭ ਤੋਂ ਖ਼ਤਰਨਾਕ ਖੁਫ਼ੀਆ ਏਜੰਸੀ ਮੰਨਿਆ ਜਾਂਦਾ ਹੈ।
ਮੋਸਾਦ ਦਾ ਮੁੱਖ ਦਫ਼ਤਰ ਇਜ਼ਰਾਈਲ ਦੇ ਤਲ ਅਵੀਵ ਸ਼ਹਿਰ ਵਿੱਚ ਹੈ। ਇਹ 13 ਦਸੰਬਰ, 1949 ਨੂੰ ‘ਕੋਆਰਡੀਨੇਸ਼ਨ ਲਈ ਕੇਂਦਰੀ ਸੰਸਥਾ’ ਦੇ ਰੂਪ ਵਿੱਚ ਬਣਾਈ ਗਈ ਸੀ। ਇਹ ਇਜ਼ਰਾਈਲ ਦੀ ਰਾਸ਼ਟਰੀ ਖੁਫੀਆ ਏਜੰਸੀ ਹੈ, ਜਿਵੇਂ ਭਾਰਤ ਵਿੱਚ ਰਾਅ।
ਮੋਸਾਦ ਬਾਰੇ ਕਿਹਾ ਜਾਂਦਾ ਹੈ ਕਿ ਉਹ ਦੁਨੀਆ ਦੇ ਹਰ ਕੋਨੇ ਤੋਂ ਆਪਣੇ ਦੁਸ਼ਮਣਾਂ ਨੂੰ ਲੱਭਦਾ ਤੇ ਮਾਰਦਾ ਹੈ। ਉਸ ਨੇ ਇਸ ਤਰ੍ਹਾਂ ਦੀਆਂ ਕਈ ਕਾਰਵਾਈਆਂ ਕੀਤੀਆਂ ਤੇ ਜਿੱਥੇ ਉਨ੍ਹਾਂ ਹੋਰ ਦੇਸ਼ਾਂ 'ਚ ਜਾ ਕੇ ਆਪਣੇ ਦੁਸ਼ਮਣਾਂ ਨੂੰ ਮਾਰਿਆ ਹੋਵੇ।
ਮੋਸਾਦ ਨੇ ਯੂਗਾਂਡਾ ਜਾ ਕੇ ਖ਼ਤਰਨਾਕ ਅਪ੍ਰੇਸ਼ਨ ਕੀਤਾ ਸੀ। ਇਸ ਦਾ ਨਾਮ ਓਪਰੇਸ਼ਨ ਐਂਟੀਬੇ ਰੱਖਿਆ ਗਿਆ। 1976 ਵਿੱਚ ਯੂਗਾਂਡਾ ਦੇ ਹਵਾਈ ਅੱਡੇ ਤੇ ਬਿਨ੍ਹਾ ਇਜਾਜ਼ਤ ਅੰਦਰ ਵੜ ਕੇ ਅੱਤਵਾਦੀਆਂ ਨੂੰ ਮਾਰਿਆ ਗਿਆ ਤੇ 54 ਇਜ਼ਰਾਈਲੀ ਨਾਗਰਿਕਾਂ ਨੂੰ ਉਨ੍ਹਾਂ ਦੇ ਚੁੰਗਲ ਤੋਂ ਬਚਾਇਆ ਗਿਆ। ਇਸ ਖ਼ਤਰਨਾਕ ਕਾਰਵਾਈ ਵਿੱਚ ਇਜ਼ਰਾਈਲੀ ਫੌਜ ਵੀ ਸ਼ਾਮਲ ਸੀ।
ਏਲੀ ਕੋਹੇਨ, ਇੱਕ ਇਜ਼ਰਾਈਲੀ ਖੁਫ਼ੀਆ ਜਾਸੂਸ ਜੋ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ। ਉਸ ਨੂੰ ਇਜ਼ਰਾਈਲ ਦਾ ਬਹਾਦਰ ਤੇ ਦਲੇਰ ਜਾਸੂਸ ਕਿਹਾ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਉਹ ਰੱਖਿਆ ਮੰਤਰੀ ਬਣਨ ਲਈ ਸੀਰੀਆ ਜਾ ਰਿਹਾ ਸੀ, ਪਰ ਬਾਅਦ ਵਿੱਚ ਉਹ ਆਪਣੀ ਗਲਤੀ ਕਾਰਨ ਫੜਿਆ ਗਿਆ। ਇਸ ਤੋਂ ਬਾਅਦ ਉਸ ਨੂੰ ਸੈਂਕੜੇ ਲੋਕਾਂ ਦੇ ਸਾਹਮਣੇ ਚੌਕ 'ਚ ਲਟਕਾ ਦਿੱਤਾ ਗਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin