(Source: ECI/ABP News/ABP Majha)
Strange Traditions of Marriage: ਇੱਥੇ ਟਮਾਟਰ ਨਾਲ ਕਰਦੇ ਲਾੜੇ ਦਾ ਸਵਾਗਤ, ਵਿਆਹ ਦੀਆਂ ਅਜੀਬ ਰਸਮਾਂ! ਤੁਸੀਂ ਰਹਿ ਜਾਓਗੇ ਹੈਰਾਨ
Strange Traditions of Marriage: ਦੁਨੀਆ ਭਰ ਵਿੱਚ ਵਿਆਹ ਦੀਆਂ ਵੱਖ-ਵੱਖ ਸਰਮਾਂ ਨਿਭਾਈਆਂ ਜਾਂਦੀਆਂ ਹਨ, ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਅਜੀਬੋ-ਗਰੀਬ ਰਸਮਾਂ ਬਾਰੇ ਦੱਸਾਂਗੇ, ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
Strange Traditions of Marriage: ਦੁਨੀਆ ਦੇ ਵੱਖ-ਵੱਖ ਦੇਸ਼ਾਂ ਅਤੇ ਧਰਮਾਂ ਵਿਚ ਵੀ ਵਿਆਹ ਕਰਨ ਦੇ ਵੱਖ-ਵੱਖ ਰੀਤੀ-ਰਿਵਾਜ ਹਨ। ਹਾਲਾਂਕਿ ਰੀਤੀ-ਰਿਵਾਜ, ਪਰੰਪਰਾ ਅਤੇ ਰਸਮਾਂ ਭਾਵੇਂ ਕੁਝ ਵੀ ਹੋਣ ਪਰ ਜ਼ਿੰਦਗੀ ਵਿੱਚ ਵਿਆਹ ਦਾ ਅਲਗ ਹੀ ਮਹੱਤਵ ਹੁੰਦਾ ਹੈ। ਵਿਆਹ ਵਿੱਚ ਲੋਕ ਜਿਹੜੇ ਰੀਤੀ-ਰਿਵਾਜਾਂ ਦੀ ਪਾਲਣਾ ਕਰਦੇ ਹਨ, ਉਹ ਕੁਝ ਲੋਕਾਂ ਲਈ ਬਹੁਤ ਅਜੀਬ ਹਨ। ਅੱਜ ਅਸੀਂ ਤੁਹਾਨੂੰ ਦੁਨੀਆ 'ਚ ਨਿਭਾਈਆਂ ਜਾਣ ਵਾਲੀਆਂ ਵਿਆਹ ਦੀਆਂ ਕੁਝ ਅਜਿਹੀਆਂ ਰਸਮਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਬਹੁਤ ਹੀ ਅਜੀਬ ਲੱਗ ਸਕਦੀਆਂ ਹਨ, ਕਿਉਂਕਿ ਇਨ੍ਹਾਂ ਰਸਮਾਂ 'ਚ ਕਿਤੇ ਲਾੜਾ-ਲਾੜੀ 'ਤੇ ਸਿਆਹੀ ਸੁੱਟੀ ਜਾਂਦੀ ਹੈ, ਕਿਤੇ ਲੱਕੜ ਕਟਵਾਈ ਜਾਂਦੀ ਹੈ ਅਤੇ ਕਿਤੇ ਟਮਾਟਰਾਂ ਨਾਲ ਲਾੜੇ ਦਾ ਸਵਾਗਤ ਕੀਤਾ ਜਾਂਦਾ ਹੈ।
ਲਾੜਾ-ਲਾੜੀ ਤੋਂ ਲੱਕਣ ਕਟਵਾਉਣ ਦੀ ਰਸਮ
ਜਰਮਨੀ 'ਚ ਵਿਆਹ ਤੋਂ ਬਾਅਦ ਲਾੜਾ-ਲਾੜੀ ਲਈ ਲੱਕੜ ਕਟਵਾਉਣ ਦੀ ਅਜੀਬੋ-ਗਰੀਬ ਰਸਮ ਕਰਵਾਈ ਜਾਂਦੀ ਹੈ। ਰਸਮ ਅਨੁਸਾਰ ਨਵਾਂ ਵਿਆਹਿਆ ਜੋੜਾ ਲੱਕੜ ਦੇ 2 ਹਿੱਸੇ ਕਰਦਾ ਹੈ। ਇਸ ਰਸਮ ਤੋਂ ਦੋਹਾਂ ਦੇ ਰਿਸ਼ਤੇ ਦੀ ਮਜ਼ਬੂਤੀ ਮਾਪੀ ਜਾਂਦੀ ਹੈ। ਇਸ ਤੋਂ ਇਲਾਵਾ ਵਿਆਹ ਤੋਂ ਬਾਅਦ ਲਾੜਾ-ਲਾੜੀ ਅਤੇ ਮਹਿਮਾਨਾਂ ਨੂੰ ਮਿਲ ਕੇ ਚੀਨੀ-ਮਿੱਟੀ ਦੇ ਭਾਂਡਿਆਂ ਨੂੰ ਤੋੜਨਾ ਪੈਂਦਾ ਹੈ, ਜਿਸ ਤੋਂ ਬਾਅਦ ਅਗਲੇ ਦਿਨ ਨਵੇਂ ਵਿਆਹੇ ਜੋੜੇ ਨਾਲ ਮਿਲ ਕੇ ਸਫਾਈ ਕਰਨੀ ਪੈਂਦੀ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਮਾਹੌਲ ਮਜ਼ੇਦਾਰ ਅਤੇ ਸੁਹਾਵਣਾ ਬਣਾਉਣ ਲਈ ਕੀਤਾ ਜਾਂਦਾ ਹੈ।
ਲਾੜਾ-ਲਾੜੀ ਹੋ ਜਾਂਦੇ ਗਾਇਬ
ਵੈਨੇਜ਼ੁਏਲਾ 'ਚ ਵਿਆਹ ਤੋਂ ਬਾਅਦ ਲਾੜਾ-ਲਾੜੀ ਦੇ ਗਾਇਬ ਹੋਣ ਦੀ ਅਨੋਖੀ ਪਰੰਪਰਾ ਹੈ। ਇੱਥੇ ਨਵਾਂ ਵਿਆਹਿਆ ਜੋੜਾ ਆਪਣੇ ਮਹਿਮਾਨਾਂ ਨੂੰ ਬਿਨਾਂ ਬਾਏ ਬੋਲਿਆਂ ਪ੍ਰੋਗਰਾਮ ਤੋਂ ਚੁੱਪ-ਚੁਪੀਤੇ ਚੱਲੇ ਜਾਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਇਸ ਰਸਮ ਨੂੰ ਕਰਨ ਨਾਲ ਨਵੇਂ ਵਿਆਹੇ ਜੋੜੇ ਦੀ ਕਿਸਮਤ ਚਮਕ ਜਾਂਦੀ ਹੈ।
ਇਹ ਵੀ ਪੜ੍ਹੋ: Weird News: ਔਰਤ ਲਈ ਘਾਤਕ ਬਣਿਆ ਪਾਣੀ, ਫਿਟਨੈੱਸ ਚੈਲੇਂਜ ਕਾਰਨ ਹੋਈ ਇਹ ਹਾਲਤ
ਲਾੜੇ ‘ਤੇ ਸੁੱਟੇ ਜਾਂਦੇ ਹਨ ਟਮਾਟਰ
ਸਪੇਨ ਵਿਚ ਹਰ ਸਾਲ ਟੋਮਾਟੀਨਾ ਤਿਉਹਾਰ ਦੇ ਮੌਕੇ 'ਤੇ ਲੋਕ ਇਕ ਦੂਜੇ 'ਤੇ ਟਮਾਟਰ ਸੁੱਟ ਕੇ ਹੋਲੀ ਖੇਡਦੇ ਹਨ। ਅਜਿਹਾ ਹੀ ਕੁਝ ਉੱਤਰ ਪ੍ਰਦੇਸ਼ ਦੇ ਸਰਸੌਲ ਸ਼ਹਿਰ ਦਾ ਹੈ। ਇੱਥੇ ਵਿਆਹ ਦੌਰਾਨ ਲੜਕੀ ਨੇ ਟਮਾਟਰ ਸੁੱਟ ਕੇ ਲਾੜੇ ਦੇ ਪਰਿਵਾਰ ਦਾ ਸਵਾਗਤ ਕੀਤਾ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜੀਬ ਤਰੀਕੇ ਨਾਲ ਵਿਆਹ ਕਰਾਉਣ ਤੋਂ ਬਾਅਦ ਨਵੇਂ ਵਿਆਹੇ ਜੋੜੇ ਦਾ ਰਿਸ਼ਤਾ ਡੂੰਘਾ, ਆਨੰਦਮਈ ਅਤੇ ਪਿਆਰ ਭਰਿਆ ਹੁੰਦਾ ਹੈ।
ਲਾੜਾ-ਲਾੜੀ ‘ਤੇ ਸੁੱਟਦੇ ਕਾਲੀ ਸਿਆਹੀ
ਸਕਾਟਲੈਂਡ ਵਿੱਚ ਵਿਆਹ ਤੋਂ ਪਹਿਲਾਂ ਲਾੜੀ ਅਤੇ ਲਾੜੀ ਨੂੰ ਬਲੈਕ ਕਰਨ ਦੀ ਰਸਮ ਕਰਨੀ ਪੈਂਦੀ ਹੈ, ਜਿਸ ਵਿੱਚ ਆਂਡੇ, ਕਾਲੀ ਸਿਆਹੀ, ਸੜੇ ਹੋਏ ਭੋਜਨ, ਆਟਾ ਅਤੇ ਕੂੜਾ ਵਰਗੀਆਂ ਚੀਜ਼ਾਂ ਲਾੜੇ-ਲਾੜੀ 'ਤੇ ਸੁੱਟੀਆਂ ਜਾਂਦੀਆਂ ਹਨ। ਇਸ ਰਸਮ ਰਾਹੀਂ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਵਿਆਹ ਸਿਰਫ਼ ਇੱਕ ਸੁੰਦਰ ਅਹਿਸਾਸ ਹੀ ਨਹੀਂ ਹੁੰਦਾ, ਸਗੋਂ ਇਸ ਵਿੱਚ ਕਈ ਮੁਸ਼ਕਿਲਾਂ ਵੀ ਆਉਂਦੀਆਂ ਹਨ।
ਲਾੜੀ ਨਾਲ ਡਾਂਸ ਕਰਨ ਲਈ ਦੇਣੇ ਪੈਂਦੇ ਹਨ ਪੈਸੇ
ਕਿਊਬਾ ਵਿੱਚ ਲਾੜੀ ਨਾਲ ਡਾਂਸ ਕਰਨ ਵਾਲੇ ਨੂੰ ਉਸ ਦੀ ਡ੍ਰੈਸ ‘ਤੇ ਪੈਸੇ ਚਿਪਕਾਉਣੇ ਪੈਂਦੇ ਹਨ। ਇਹ ਰਸਮ ਜੋੜੇ ਨੂੰ ਆਪਣੇ ਵਿਆਹ ਅਤੇ ਹਨੀਮੂਨ ਲਈ ਪੈਸੇ ਇਕੱਠੇ ਕਰਨ ਵਿੱਚ ਮਦਦ ਕਰਦੀ ਹੈ।
ਇਹ ਵੀ ਪੜ੍ਹੋ: Viral Video: ਆਪਣੇ ਹੀ ਦਿਮਾਗ ਦੀ ਸਰਜਰੀ ਦੌਰਾਨ ਵਾਇਲਨ ਵਜਾਉਂਦੀ ਨਜ਼ਰ ਆਈ ਬਜ਼ੁਰਗ ਔਰਤ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ