(Source: ECI/ABP News)
Mysterious village : ਰਹੱਸਮਈ ਪਿੰਡ, ਜਿੱਥੇ ਇਨਸਾਨਾਂ ਦੇ ਨਾਲ ਜਾਨਵਰ- ਪੰਛੀ ਵੀ ਹਨ ਅੰਨ੍ਹੇ
Blind - ਸਾਡੇ ਆਲਾ ਦੁਆਲੇ ਹਰ ਰੋਜ ਕੁਝ ਨਾ ਕੁਝ ਨਵਾਂ ਹੁੰਦਾ ਰਹਿੰਦਾ ਹੈ, ਜਿਸ ਨੂੰ ਦੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ। ਕਦੇ ਅਜੀਬੋ ਗਰੀਬ ਲੋਕ ਤੇ ਕਦੇ ਪੰਛੀ , ਇਹ ਦੁਨੀਆਂ ਪਤਾ ਨਹੀਂ ਕਿਸ- ਕਿਸ ਰਹੱਸਮਈ ਚੀਜਾਂ ਨਾਲ ਭਰੀ
![Mysterious village : ਰਹੱਸਮਈ ਪਿੰਡ, ਜਿੱਥੇ ਇਨਸਾਨਾਂ ਦੇ ਨਾਲ ਜਾਨਵਰ- ਪੰਛੀ ਵੀ ਹਨ ਅੰਨ੍ਹੇ Mysterious village, where humans , animals are also blind Mysterious village : ਰਹੱਸਮਈ ਪਿੰਡ, ਜਿੱਥੇ ਇਨਸਾਨਾਂ ਦੇ ਨਾਲ ਜਾਨਵਰ- ਪੰਛੀ ਵੀ ਹਨ ਅੰਨ੍ਹੇ](https://feeds.abplive.com/onecms/images/uploaded-images/2023/08/26/e6910e71d05e6118dbb72732bc2796921693049126608785_original.jpg?impolicy=abp_cdn&imwidth=1200&height=675)
Mysterious village - ਸਾਡੇ ਆਲਾ ਦੁਆਲੇ ਹਰ ਰੋਜ ਕੁਝ ਨਾ ਕੁਝ ਨਵਾਂ ਹੁੰਦਾ ਰਹਿੰਦਾ ਹੈ, ਜਿਸ ਨੂੰ ਦੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ। ਕਦੇ ਅਜੀਬੋ ਗਰੀਬ ਲੋਕ ਤੇ ਕਦੇ ਪੰਛੀ , ਇਹ ਦੁਨੀਆਂ ਪਤਾ ਨਹੀਂ ਕਿਸ- ਕਿਸ ਰਹੱਸਮਈ ਚੀਜਾਂ ਨਾਲ ਭਰੀ ਪਈ ਹੈ। ਜੇਕਰ ਇਸ ਦੁਨੀਆ ਤੇ ਸਾਰੇ ਅੰਨ੍ਹੇ ਹੁੰਦੇ ਤਾਂ ਕੀ ਹੁੰਦਾ। ਸੁਣਨ ਵਿੱਚ ਅਜੀਬ ਲੱਗਦਾ ਹੈ, ਪਰ ਅਸਲ ਵਿੱਚ ਅਜਿਹਾ ਹੀ ਇੱਕ ਪਿੰਡ ਇਸ ਧਰਤੀ ਤੇ ਮੌਜੂਦ ਹੈ । ਆਓ ਜਾਣਦੇ ਹੈਂ ਇਸ ਪਿੰਡ ਦੀ ਇਸ ਅਜੀਬ ਸਥਿਤੀ ਬਾਰੇ-
ਇਹ ਦੁਨੀਆ ਦਾ ਅਜਿਹਾ ਰਹੱਸਮਈ ਪਿੰਡ ਹੈ, ਜਿੱਥੇ ਹਰ ਜੀਵ ਅੰਨ੍ਹਾ ਹੈ। ਇਸ ਨੂੰ ਅੰਨ੍ਹਿਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਇਸ ਅਜੀਬ ਗੱਲ ਕਰਕੇ ਇਹ ਪਿੰਡ ਮਸ਼ਹੂਰ ਹੋ ਗਿਆ ਹੈ। ਇਹ ਸੁਣਨ 'ਚ ਬਹੁਤ ਅਜੀਬ ਹੈ ਪਰ ਇਸ ਦੇ ਪਿੱਛੇ ਦੀ ਕਹਾਣੀ ਹੈਰਾਨ ਕਰਨ ਵਾਲੀ ਹੈ।
ਇਸ ਪਿੰਡ ਦਾ ਨਾਂ ਟਿਲਟੇਪਕ ਹੈ। ਇਹ ਮੈਕਸੀਕੋ ਵਿੱਚ ਸਥਿਤ ਹੈ। ਇੱਥੇ ਰਹਿਣ ਵਾਲੇ ਸਾਰੇ ਮਨੁੱਖ ਅਤੇ ਜਾਨਵਰ ਅੰਨ੍ਹੇ ਹਨ। ਉਹ ਕੁਝ ਨਹੀਂ ਦੇਖਦੇ। ਜਦੋਂ ਇੱਥੇ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੀਆਂ ਅੱਖਾਂ ਤਾਂ ਠੀਕ ਰਹਿੰਦੀਆਂ ਹਨ ਪਰ ਹੌਲੀ-ਹੌਲੀ ਉਹ ਅੰਨ੍ਹਾ ਵੀ ਹੋ ਜਾਂਦਾ ਹੈ।
ਇਸ ਪਿੰਡ ਵਿੱਚ ਰਹਿਣ ਵਾਲੇ ਕਬੀਲੇ ਦੇ ਲੋਕਾਂ ਦਾ ਮੰਨਣਾ ਹੈ ਕਿ ਸਰਾਪਿਆ ਹੋਇਆ ਦਰੱਖਤ ਹੀ ਉਨ੍ਹਾਂ ਦੇ ਅੰਨ੍ਹੇਪਣ ਦਾ ਕਾਰਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਲਾਵਾਜ਼ੁਏਲਾ ਨਾਂ ਦਾ ਦਰੱਖਤ ਹੈ, ਜਿਸ ਨੂੰ ਦੇਖ ਕੇ ਇਨਸਾਨ ਤੋਂ ਲੈ ਕੇ ਜਾਨਵਰ ਅਤੇ ਪੰਛੀ ਤੱਕ ਹਰ ਕੋਈ ਅੰਨ੍ਹਾ ਹੋ ਜਾਂਦਾ ਹੈ। ਇਹ ਦਰੱਖਤ ਸਾਲਾਂ ਤੋਂ ਪਿੰਡ ਵਿੱਚ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਰੁੱਖ ਨੂੰ ਦੇਖ ਕੇ ਉਹ ਅੰਨ੍ਹੇ ਹੋ ਜਾਂਦੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਜਿੱਥੇ ਇਹ ਪਿੰਡ ਹੈ, ਉੱਥੇ ਜ਼ਹਿਰੀਲੀਆਂ ਮੱਖੀਆਂ ਮਿਲ ਜਾਂਦੀਆਂ ਹਨ। ਇਨ੍ਹਾਂ ਮੱਖੀਆਂ ਦੇ ਕੱਟਣ ਨਾਲ ਵਿਅਕਤੀ ਅੰਨ੍ਹਾ ਹੋ ਜਾਂਦਾ ਹੈ। ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮੈਕਸੀਕੋ ਸਰਕਾਰ ਨੇ ਪਿੰਡ ਵਾਸੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਰਕਾਰ ਵੀ ਕਾਮਯਾਬ ਨਹੀਂ ਹੋਈ।
ਸਰਕਾਰ ਨੇ ਲੋਕਾਂ ਨੂੰ ਮੁੜ ਵਸਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦਾ ਸਰੀਰ ਦੂਜੇ ਮਾਹੌਲ ਦੇ ਅਨੁਕੂਲ ਨਹੀਂ ਹੋ ਸਕਿਆ। ਇਸ ਕਾਰਨ ਲੋਕਾਂ ਨੂੰ ਮਜ਼ਬੂਰੀ ਵੱਸ ਆਪਣੇ ਆਪ ਹੀ ਛੱਡਣਾ ਪਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)