ਪੜਚੋਲ ਕਰੋ
Advertisement
Pregnancy ਤੋਂ ਬਚਣ ਲਈ ਮਹਿਲਾ ਨੇ ਲਵਾਇਆ ਸੀ IUD,ਉਹੀ ਹੱਥ 'ਚ ਫੜ੍ਹ ਪੈਦਾ ਹੋਇਆ ਬੱਚਾ
ਇੱਥੇ ਇਕ ਬੱਚੇ ਨੇ ਜਨਮ ਲਿਆ ਤਾਂ ਉਸਦੇ ਹੱਥ 'ਚ ਗਰਭ ਅਵਸਥਾ ਰੋਕੂ (IUD)ਸੀ ਜੋ ਉਸਦੀ ਮਾਂ ਨੇ ਗਰਭਵਤੀ ਨਾ ਹੋਣ ਲਈ ਇਸਤਮਾਲ ਕੀਤਾ ਸੀ।
ਤਾਇਵਾਨ: ਕਦੇ ਕਦੇ ਕੁਝ ਐਸੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿਸ ਤਰ੍ਹਾਂ ਸੰਭਵ ਹੋਏ ਇਸ ਦੇ ਬਾਰੇ ਸੋਚਣਾ ਵੀ ਮੁਸ਼ਕਿਲ ਹੁੰਦਾ ਹੈ।ਇਸ ਐਸਾ ਹੀ ਮਾਮਲਾ ਤਾਇਵਾਨ ਤੋਂ ਸਾਹਮਣੇ ਆਇਆ ਹੈ।ਇੱਥੇ ਇਕ ਬੱਚੇ ਨੇ ਜਨਮ ਲਿਆ ਤਾਂ ਉਸਦੇ ਹੱਥ 'ਚ ਗਰਭ ਅਵਸਥਾ ਰੋਕੂ (IUD)ਸੀ ਜੋ ਉਸਦੀ ਮਾਂ ਨੇ ਗਰਭਵਤੀ ਨਾ ਹੋਣ ਲਈ ਇਸਤਮਾਲ ਕੀਤਾ ਸੀ।ਭਾਰਤ 'ਚ ਇਸ ਨੂੰ ਕੌਪਰ-ਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਸ ਦੇ ਇਸਤਮਾਲ ਨਾਲ ਮਹਿਲਾਵਾਂ ਆਪਣੇ ਆਪ ਨੂੰ ਕੁਝ ਸਾਲਾਂ ਲਈ ਗਰਭਵਤੀ ਹੋਣ ਤੋਂ ਬਚਾਅ ਲੈਂਦੀਆਂ ਹਨ।ਇਸ ਬੱਚੇ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।
ਇੱਕ ਮੀਡੀਆ ਰਿਪੋਰਟ ਮੁਤਾਬਿਕ ਇਹ ਗਰਭਨੀਰੋਧਕ ਨਾ ਸਿਰਫ ਆਪਣਾ ਕੰਮ ਕਰਨ 'ਚ ਅਸਫਲ ਰਿਹਾ ਬਲਕਿ ਇਹ ਬੱਚੇ ਦੇ ਹੱਥ 'ਚ ਕਿੰਝ ਪਹੁੰਚਿਆ ਇਹ ਵੱਡਾ ਸਵਾਲ ਹੈ।ਤਾਇਵਾਨ ਦੇ ਇੱਕ ਹਸਪਤਾਲ 'ਚ ਬੀਤੇ ਹਫ਼ਤੇ ਇਸ ਬੱਚੇ ਨੇ ਜਨਮ ਲਿਆ ਸੀ।ਡਾਕਟਰਾਂ ਨੇ ਦੱਸਿਆ ਕਿ ਜਦੋਂ ਬੱਚਾ ਪੈਦਾ ਹੋਇਆ ਤਾਂ ਉਸਦੇ ਹੱਥ 'ਚ ਇਹ ਗਰਭਨੀਰੋਧਕ ਸੀ।
ਮਹਿਲਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਹੀ ਉਸਨੇ ਇਹ ਗਰਭਨੀਰੋਧਕ ਲਗਵਾਇਆ ਸੀ ਅਤੇ ਕੁਝ ਦੇਰ ਤੱਕ ਉਸਨੇ ਠੀਕ ਕੰਮ ਕੀਤਾ।ਉਸਨੇ ਦੱਸਿਆ ਕਿ ਉਸਨੂੰ ਕੁਝ ਮਹੀਨੇ ਪਹਿਲਾਂ ਹੀ ਪਤਾ ਲੱਗਾ ਕਿ ਉਹ ਗਰਭਵਤੀ ਹੈ।ਸੋਸ਼ਲ ਮੀਡੀਆ ਤੇ ਇਸ ਬੱਚੇ ਨੂੰ 'ਮਿਰੇਕਲ ਬੇਬੀ' ਨਾਮ ਦਿੱਤਾ ਜਾ ਰਿਹਾ ਹੈ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement