'ਡੇਲੀ ਮੇਲ' ਦੀ ਖ਼ਬਰ ਮੁਤਾਬਕ ਚੀਨੀ ਮੁਟਿਆਰ ਨੇ ਸਮੁੰਦਰੀ ਜੀਵ ਆਕਟੋਪਸ ਨੂੰ ਜਿਊਂਦੇ ਨੂੰ ਹੀ ਖਾਣ ਦੀ ਕੋਸ਼ਿਸ਼ ਕੀਤੀ। ਉਹ Kuaishou ਸ਼ੇਅਰਿੰਗ ਐਪ ਰਾਹੀਂ Weibo ਵੈੱਬਸਾਈਟ 'ਤੇ ਵੀਡੀਓ ਦੀ ਲਾਈਵ ਸਟ੍ਰੀਮਿੰਗ ਕਰ ਰਹੀ ਸੀ। ਜਿਉਂ ਹੀ ਉਸ ਨੇ ਆਕਟੋਪਸ ਦੇ ਦੰਦੀ ਵੱਢੀ ਤਾਂ ਉਸ ਨੇ ਬਚਾਅ ਵਿੱਚ ਉਸ 'ਤੇ ਹਮਲਾ ਕਰ ਦਿੱਤਾ।
ਆਕਟੋਪਸ ਨੇ ਨੇ ਆਪਣੇ ਟੈਂਟੇਕਲਸ ਨੂੰ ਮੁਟਿਆਰ ਦੇ ਚਿਹਰੇ 'ਤੇ ਚਿਪਕਾ ਲਿਆ ਤੇ ਖਿੱਚ ਪੈਦਾ ਕਰਨ ਲੱਗਾ। ਆਕਟੋਪਸ ਨੇ ਕੁੜੀ ਦੀ ਗੱਲ੍ਹ ਤੇ ਅੱਖ ਦਾ ਹੇਠਲਾ ਹਿੱਸਾ ਖਿੱਚ ਲਿਆ। ਹਾਲਾਂਕਿ, ਉਸ ਨੇ ਜ਼ੋਰ ਲਾ ਕੇ ਆਕਟੋਪਸ ਨੂੰ ਆਪਣੇ ਤੋਂ ਦੂਰ ਕਰ ਲਿਆ ਪਰ ਇਸ ਦੌਰਾਨ ਉਸ ਦੀ ਗੱਲ੍ਹ ਵਿੱਚੋਂ ਲਹੂ ਵੀ ਵਗਣ ਲੱਗ ਗਿਆ। ਸੋਸ਼ਲ ਮਡੀਆ 'ਤੇ ਜਿੱਥੇ ਇਹ ਵੀਡੀਓ ਖਾਸੀ ਵਾਇਰਲ ਹੋ ਰਹੀ ਹੈ ਉੱਥੇ ਹੀ ਜਿਊਂਦਾ ਆਕਟੋਪਸ ਖਾਣ ਕਰਕੇ ਇਸ ਮੁਟਿਆਰ ਦੀ ਕਾਫੀ ਆਲੋਚਨਾ ਵੀ ਹੋ ਰਹੀ ਹੈ।
ਦੇਖੋ ਵੀਡੀਓ-